ਸਰਦੀਆਂ ਦੇ ਮੌਸਮ ''ਚ ਕੁਦਰਤ ਦਾ ਵਰਦਾਨ ਹੈ ਸ਼ਲਗਮ, ਕੈਂਸਰ ਤੇ ਸ਼ੂਗਰ ਸਣੇ ਕਈ ਬੀਮਾਰੀਆਂ ਤੋਂ ਕਰਦਾ ਹੈ ਬਚਾਅ

11/19/2022 7:27:38 PM

ਨਵੀਂ ਦਿੱਲੀ (ਬਿਊਰੋ)— ਸ਼ਲਗਮ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਇਸ ਨੂੰ ਖਾਣ ਦੇ ਫਾਇਦੇ ਸ਼ਾਇਦ ਹੀ ਸਾਰਿਆਂ ਨੂੰ ਪਤਾ ਹੋਣ। ਇਹ ਸਰੀਰ ਦੇ ਇਮਿਊਨ ਸਿਸਟਮ ਮਤਲਬ ਬੀਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਠੀਕ ਰੱਖਦਾ ਹੈ। ਆਯੁਰਵੇਦ 'ਚ ਸ਼ਲਗਮ ਦੇ ਸੈਕੜੇ ਫਾਇਦੇ ਦੱਸੇ ਗਏ ਹਨ। ਸ਼ਲਗਮ ਇਕ ਅਜਿਹੀ ਸਬਜ਼ੀ ਜਿਸ ਵਿਚ ਬਹੁਤ ਘੱਟ ਮਾਤਰਾ ਵਿਚ ਕੈਲੋਰੀ ਮੌਜੂਦ ਹੁੰਦੀ ਹੈ। ਲੋਕ ਘਰਾਂ ਵਿਚ ਸ਼ਲਗਮ ਦਾ ਸਾਗ, ਸਬਜ਼ੀ ਅਤੇ ਆਚਾਰ ਬਣਾਉਂਦੇ ਹਨ ਜੋ ਕਾਫੀ ਸੁਆਦੀ ਹੁੰਦੀ ਹੈ। ਸ਼ਲਗਮ ਵਿਚ ਕਾਫੀ ਮਾਤਰਾ ਵਿਚ ਐਂਟੀਆਕਸੀਡੈਂਟ, ਮਿਨਰਲਸ, ਫਾਈਬਰ ਅਤੇ ਵਿਟਾਮਿਨ ਸੀ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਸ਼ਲਗਮ ਦੀ ਵਰਤੋਂ ਕਰਨ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ ਅਤੇ ਇਸ ਨਾਲ ਗੰਭੀਰ ਬੀਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਸ਼ਲਗਮ ਖਾਣ ਦੇ ਫਾਇਦਿਆਂ ਬਾਰੇ... 

ਅਸਥਮਾ

ਜਿਨ੍ਹਾਂ ਲੋਕਾਂ ਨੂੰ ਅਸਥਮਾ ਦੀ ਬੀਮਾਰੀ ਹੋਵੇ ਉਨ੍ਹਾਂ ਨੂੰ ਸਾਹ ਲੈਣ ਵਿਚ ਕਾਫੀ ਤਕਲੀਫ ਹੁੰਦੀ ਹੈ। ਅਜਿਹੇ ਵਿਚ ਸ਼ਲਗਮ ਦੀ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ। 

ਖੰਘ ਅਤੇ ਗਲਾ ਖਰਾਬ

ਮੌਸਮ ਬਦਲਣ ਦੇ ਨਾਲ ਹੀ ਖੰਘ, ਜੁਕਾਮ ਅਤੇ ਕਫ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹ ਸ਼ਲਗਮ ਨੂੰ ਕੱਟ ਕੇ ਉਸ ਨੂੰ ਪਾਣੀ ਵਿਚ ਉਬਾਲੋ ਅਤੇ ਉਸ ਪਾਣੀ ਨੂੰ ਛਾਣ ਕੇ ਇਸ ਵਿਚ ਚੀਨੀ ਪਾ ਕੇ ਪੀਓ, ਜਿਸ ਨਾਲ ਖੰਘ ਅਤੇ ਕਫ ਦੀ ਸਮੱਸਿਆ ਦੂਰ ਹੋਵੇਗੀ। 

ਕੈਂਸਰ 

ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਣ ਵਿਚ ਸ਼ਲਗਮ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਅਤੇ ਫਾਈਟੋਕੇਮਿਕਲ ਤੱਤ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ। 

ਇਹ ਵੀ ਪੜ੍ਹੋ : ਵਿਟਾਮਿਨ-ਡੀ ਤੋਂ ਬਗ਼ੈਰ ਸਰੀਰ 'ਚ ਬੇਅਸਰ ਰਹਿੰਦਾ ਹੈ ਕੈਲਸ਼ੀਅਮ, ਪੂਰਾ ਲਾਹਾ ਲੈਣ ਲਈ ਅਪਣਾਓ ਇਹ ਡਾਈਟ

ਫਟੀਆਂ ਅੱਡੀਆਂ 

ਕੁਝ ਔਰਤਾਂ ਦੀਆਂ ਅੱਡੀਆਂ ਬਹੁਤ ਫਟ ਜਾਂਦੀਆਂ ਹਨ ਅਜਿਹੇ ਵਿਚ ਪਾਣੀ ਵਿਚ ਸ਼ਲਗਮ ਨੂੰ ਕੱਟ ਕੇ ਉਬਾਲ ਲਓ ਅਤੇ ਜਦੋ ਪਾਣੀ ਕੋਸਾ ਹੋ ਜਾਵੇ ਤਾਂ ਇਸ ਵਿਚ ਪੈਰਾਂ ਨੂੰ ਡੁਬੋ ਕੇ ਰੱਖੋ। ਰੋਜ਼ਾਨਾ ਅਜਿਹਾ ਕਰਨ ਨਾਲ ਅੱਡੀਆਂ ਮੁਲਾਇਮ ਬਣਨਗੀਆਂ। 

ਸ਼ੂਗਰ

 ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਸ਼ਲਗਮ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਸਰੀਰ ਵਿਚ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ। 

ਦਸਤ 

ਡਾਈਰਿਆ ਹੋਣ 'ਤੇ ਵੀ ਸ਼ਲਗਮ ਦੀ ਸਬਜ਼ੀ ਬਣਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ। 

ਉਂਗਲਾਂ ਵਿਚ ਸੋਜ 

ਸਰਦੀ ਦੇ ਮੌਸਮ ਵਿਚ ਕੁਝ ਲੋਕਾਂ ਦੀ ਹੱਥ-ਪੈਰਾਂ ਦੀਆਂ ਉਂਗਲਾਂ ਵਿਚ ਸੋਜ ਆ ਜਾਂਦੀ ਹੈ ਅਤੇ ਕਾਫੀ ਖਾਰਸ਼ ਵੀ ਹੁੰਦੀ ਹੈ। ਅਜਿਹੇ ਵਿਚ ਸ਼ਲਗਮ ਨੂੰ ਕਦੂਕਸ ਕਰਕੇ ਪਾਣੀ ਵਿਚ ਉਬਾਲ ਲਓ ਅਤੇ ਇਸ ਪਾਣੀ ਨਾਲ ਹੱਥਾਂ-ਪੈਰਾਂ ਨੂੰ ਕੁਝ ਦੇਰ ਲਈ ਡੁਬੋ ਕੇ ਰੱਖਣ ਨਾਲ ਫਾਇਦਾ ਹੁੰਦਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh