ਸਰੀਰ ਲਈ ਬੇਹੱਦ ਲਾਹੇਵੰਦ ਹੈ 'ਹਲਦੀ ਦਾ ਪਾਣੀ', ਭਾਰ ਘੱਟ ਕਰਨ ਦੇ ਨਾਲ ਕਈ ਸਮੱਸਿਆਵਾਂ ਤੋਂ ਦਿਵਾਉਂਦੈ ਨਿਜ਼ਾਤ

10/30/2022 11:51:27 AM

ਨਵੀਂ ਦਿੱਲੀ- ਸਾਡੇ ਘਰਾਂ ਵਿੱਚ ਇਸਤੇਮਾਲ ਹੋਣ ਵਾਲੇ ਮਸਾਲੇ ਬਹੁਤ ਕੰਮ ਦੇ ਹਨ। ਹਲਦੀ ਦੀ ਤਾਂ ਗੱਲ ਹੀ ਵੱਖਰੀ ਹੈ। ਇਸ ਨੂੰ ਮਸਾਲਾ ਕਹਿਣ ਨਾਲੋਂ ਦਵਾਈ ਕਹਿਣਾ ਬਿਹਤਰ ਹੋਵੇਗਾ। ਹਲਦੀ ਵਿੱਚ ਕਈ ਔਸ਼ਧੀ ਗੁਣ ਲੁਕੇ ਹੋਏ ਹਨ। ਹਲਦੀ ਵਿੱਚ ਐਂਟੀ-ਬਾਇਓਟਿਕ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਕਈ ਬੀਮਾਰੀਆਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਹਲਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ, ਇਸ ਦੀ ਵਰਤੋਂ ਭਾਰ ਘਟਾਉਣ ਲਈ ਕੀਤੀ ਜਾਂਦੀ ਹੈ। ਹਲਦੀ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਭਾਰ ਘੱਟ ਹੁੰਦਾ ਹੈ। ਆਓ ਜਾਣਦੇ ਹਾਂ ਹਲਦੀ ਦਾ ਪਾਣੀ ਕਿੰਝ ਬਣਾਇਆ ਜਾਂਦਾ ਹੈ...


ਕਿੰਝ ਘੱਟਦਾ ਹੈ ਭਾਰ
ਹਲਦੀ ਵਿੱਚ ਮੌਜੂਦ ਪੋਸ਼ਕ ਤੱਤ ਭਾਰ ਘਟਾਉਣ ਵਿੱਚ ਕਾਰਗਰ ਹਨ। ਹਲਦੀ 'ਚ ਪੋਲੀਫੇਨਾਲ, ਕਰਕਿਊਮਿਨ ਕੰਪਾਊਂਡ ਮੌਜੂਦ ਹੁੰਦੇ ਹਨ, ਜੋ ਚਰਬੀ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਭਾਰ ਘਟਾਉਣ ਲਈ ਹਲਦੀ ਦਾ ਪਾਣੀ ਬਣਾ ਕੇ ਪੀਓ।
ਕਿਵੇਂ ਬਣਾਈਏ ਹਲਦੀ ਦਾ ਪਾਣੀ 
ਹਲਦੀ ਦਾ ਪਾਣੀ ਬਣਾਉਣ ਲਈ ਪੀਸੀ ਹੋਈ ਹਲਦੀ ਦੀ ਬਜਾਏ ਹਲਦੀ ਦੀ ਗੰਢ ਲਓ। ਇਸ ਗੰਢ ਨੂੰ 2 ਕੱਪ ਪਾਣੀ 'ਚ ਪਾ ਕੇ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਕਿ ਪਾਣੀ ਅੱਧਾ ਨਾ ਹੋ ਜਾਵੇ। ਹਲਦੀ ਦੇ ਇਸ ਪਾਣੀ ਵਿੱਚ ਪੌਸ਼ਟਿਕ ਤੱਤ ਘੱਟ ਆਉਣਗੇ। ਪਾਣੀ ਨੂੰ ਛਾਣ ਲਓ, ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ ਅਤੇ ਕੋਸਾ ਹਲਦੀ ਵਾਲਾ ਪਾਣੀ ਪੀ ਲਓ। ਰੋਜ਼ਾਨਾ ਖਾਲੀ ਢਿੱਡ ਹਲਦੀ ਦਾ ਪਾਣੀ ਪੀਣ ਨਾਲ ਭਾਰ ਘੱਟ ਹੋਣ ਲੱਗੇਗਾ।


ਹਲਦੀ ਦਾ ਪਾਣੀ ਪੀਣ ਦੇ ਫ਼ਾਇਦੇ
-ਹਲਦੀ ਦਾ ਪਾਣੀ ਪੀਣ ਨਾਲ ਭਾਰ ਘਟ ਕਰਨ ਤੋਂ ਇਲਾਵਾ ਵੀ ਕਈ ਫ਼ਾਇਦੇ ਮਿਲਦੇ ਹਨ। ਖਾਲੀ ਢਿੱਡ ਹਲਦੀ ਦਾ ਪਾਣੀ ਪੀਣ ਨਾਲ ਜੋੜਾਂ ਦਾ ਦਰਦ ਦੂਰ ਹੋ ਜਾਂਦਾ ਹੈ।
-ਹਲਦੀ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਇਸ ਪਾਣੀ ਨੂੰ ਪੀਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
-ਹਲਦੀ ਦਾ ਪਾਣੀ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਹਲਦੀ ਦਾ ਪਾਣੀ ਪੀਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ। ਇਸ ਪਾਣੀ ਨਾਲ ਖੂਨ ਪਤਲਾ ਰਹਿੰਦਾ ਹੈ, ਜਿਸ ਨਾਲ ਖੂਨ ਦੇ ਜੰਮਣ ਦਾ ਖਤਰਾ ਨਹੀਂ ਰਹਿੰਦਾ ਅਤੇ ਦਿਲ ਵੀ ਸਿਹਤਮੰਦ ਰਹਿੰਦਾ ਹੈ।

Aarti dhillon

This news is Content Editor Aarti dhillon