'ਟ੍ਰਾਂਸਫੈਟ' ਬਣ ਸਕਦਾ ਹੈ ਤੁਹਾਡੀ ਸਿਹਤ ਲਈ ਵੱਡਾ ਖ਼ਤਰਾ, ਜਾਣੋ ਕੀ ਹੈ ਇਹ

03/20/2021 3:50:59 PM

ਨਵੀਂ ਦਿੱਲੀ- 'ਟ੍ਰਾਂਸਫੈਟ' ਸਾਡੇ ਸਰੀਰ ਲਈ ਨੁਕਸਾਨਦੇਹ ਹੈ। ਇਸ ਲਈ ਇਸ ਨੂੰ ਹੌਲੀ ਜ਼ਹਿਰ ਵੀ ਕਿਹਾ ਜਾਂਦਾ ਹੈ। ਇਹ ਰੋਜ਼ਾਨਾ ਇਸਤੇਮਾਲ ਹੋਣ ਵਾਲੇ ਖਾਣ ਵਾਲੇ ਤੇਲ ਵਰਗੇ ਪਦਾਰਥਾਂ ਵਿਚ ਹੀ ਪਾਇਆ ਜਾਂਦਾ ਹੈ ਪਰ ਆਮ ਤੌਰ 'ਤੇ ਲੋਕਾਂ ਨੂੰ ਇਸ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਘੱਟ ਹੁੰਦੀ ਹੈ। ਹਾਲ ਹੀ ਵਿਚ FSSAI ਨੇ ਇੰਡਸਟ੍ਰੀਅਲ ਟ੍ਰਾਂਸੈਫਟ ਨੂੰ ਸਾਰੇ ਫੈਟਸ ਅਤੇ ਤੇਲਾਂ ਵਿਚ ਵੱਧ ਤੋਂ ਵੱਧ 3 ਫ਼ੀਸਦੀ ਤੱਕ ਸੀਮਤ ਕੀਤਾ ਹੈ, ਯਾਨੀ ਪੈਕੇਟ ਬੰਦ ਖਾਣ-ਪੀਣ ਵਾਲੇ ਪਦਾਰਥਾਂ ਵਿਚ 3 ਫ਼ੀਸਦੀ ਤੋਂ ਜ਼ਿਆਦਾ 'ਟ੍ਰਾਂਸਫੈਟ' ਦਾ ਇਸਤੇਮਾਲ ਨਹੀਂ ਹੋ ਸਕਦਾ। ਇਸ ਤੋਂ ਅਗਲੇ ਸਾਲ 2022 ਵਿਚ ਟ੍ਰਾਂਸਫੈਟ ਦੀ ਸੀਮਾ ਘਟਾ ਕੇ 2 ਫ਼ੀਸਦੀ ਕਰ ਦਿੱਤੀ ਜਾਵੇਗੀ। 'ਟ੍ਰਾਂਸਫੈਟ' ਕਾਰਨ ਸਿਹਤ 'ਤੇ ਪੈਣ ਵਾਲੇ ਨੈਗੇਟਿਵ ਅਸਰ ਦੀ ਵਜ੍ਹਾ ਨਾਲ ਅਜਿਹਾ ਕੀਤਾ ਗਿਆ ਹੈ।

'ਟ੍ਰਾਂਸਫੈਟ' ਕੇਕ, ਕੁਕੀਜ, ਬਿਸਕੁਟ, ਫਾਸਟਫੂਡ ਤੇ ਕ੍ਰੀਮ ਤੋਂ ਬਣੇ-ਬਣਾਏ ਪਦਾਰਥਾਂ ਵਿਚ ਜ਼ਿਆਦਾ ਹੁੰਦਾ ਹੈ। ਇਕ ਵਾਰ ਤਲੇ ਹੋਏ ਤੇਲ ਦਾ ਦੁਬਾਰਾ ਜਾਂ ਵਾਰ-ਵਾਰ ਇਸਤੇਮਾਲ ਕੀਤਾ ਜਾਵੇ ਤਾਂ ਇਸ ਵਿਚ ਵੀ ਟ੍ਰਾਂਸਫੈਟ ਹੁੰਦਾ ਹੈ। ਸਿਹਤ ਮਾਹਰਾਂ ਦੀ ਰਾਇ ਵਿਚ ਜ਼ਿਆਦਾ ਮਾਤਰਾ ਵਿਚ ਤਲਿਆ ਹੋਇਆ ਖਾਣਾ ਖ਼ਤਰਨਾਕ ਹੈ।

ਸਿਹਤ 'ਤੇ ਬੁਰਾ ਅਸਰ-
ਦੁਨੀਆ ਵਿਚ ਵੱਖ-ਵੱਖ ਦੇਸ਼ਾਂ ਵਿਚ ਹੋਏ ਮੈਡੀਕਲ ਅਧਿਐਨ ਤੋਂ ਸਾਬਤ ਹੋਇਆ ਹੈ ਕਿ ਟ੍ਰਾਂਸਫੈਟ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਸਿਹਤ ਲਈ ਖ਼ਤਰਨਾਕ ਹੈ। ਟ੍ਰਾਂਸਫੈਟ ਸਰੀਰ ਵਿਚ ਬੈਡ ਕੋਲੇਸਟ੍ਰਾਲ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਗੁੱਡ ਕੇਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰ ਦਿੰਦਾ ਹੈ। ਇਸ ਲਈ ਜ਼ਿਆਦਾ ਇਸਤੇਮਾਲ ਨਾਲ ਦਿਲ ਦੀ ਬਿਮਾਰੀ ਅਤੇ ਹਾਰਟ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਸਮੋਸੇ, ਪਰਾਂਠੇ, ਫ੍ਰੈਂਚ ਫ੍ਰਾਈਜ਼, ਆਲੂ-ਪੂੜੀ, ਛੋਲੇ ਭਟੂਰੇ, ਆਲੂ-ਟਿੱਕੀ, ਬਰਗਰ, ਪਿਜ਼ਾ, ਸੈਂਡਵਿਚ ਆਦਿ ਵਿਚ ਟ੍ਰਾਂਸਫੈਟ ਕਾਫੀ ਹੁੰਦਾ ਹੈ। ਦਿਲ, ਸ਼ੂਗਰ ਦੇ ਮਰੀਜ਼ ਪੈਕੇਟ ਤੇ ਡੱਬਾ ਬੰਦ ਖਾਣ-ਪੀਣ ਦੇ ਪਦਾਰਥਾਂ ਵਿਚ ਟ੍ਰਾਂਸਫੈਟ ਦੇਖ ਕੇ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਨ। ਫ਼ਲ ਅਤੇ ਸਬਜ਼ੀਆਂ ਖੂਬ ਖਾਣ ਨਾਲ ਟ੍ਰਾਂਸਫੈਟ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

Sanjeev

This news is Content Editor Sanjeev