ਫਿੱਟ ਰਹਿਣਾ ਹੈ ਤਾਂ ਇਨ੍ਹਾਂ ਆਦਤਾਂ ਨੂੰ ਬਣਾਓ ਆਪਣੀ ਲਾਈਫ ਦਾ ਹਿੱਸਾ

09/25/2017 2:01:38 PM

ਨਵੀਂ ਦਿੱਲੀ— ਜੀਵਨ ਦੇ ਕਿਸੇ ਵੀ ਖੇਤਰ ਵਿਚ ਸਾਡੀ ਸਿਹਤ ਆਪਣਾ ਅਹਿਮ ਰੋਲ ਨਿਭਾਉਂਦਾ ਹੈ ਕਿਉਂਕਿ ਸਿਹਤਮੰਦ ਅਤੇ ਸਫਲ ਵਿਅਕਤੀ ਦੀ ਤਰ੍ਹਾਂ ਲੋਕ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਸਾਡਾ ਊਰਜਾ ਭਰਪੂਰ ਸਰੀਰ ਹੀ ਦੂਜਿਆਂ ਦੇ ਸਾਹਮਣੇ ਚੰਗਾ ਇੰਪਰੈਸ਼ਨ ਜੰਮਾ ਸਕਦਾ ਹੈ ਪਰ ਪ੍ਰਦੂਸ਼ਨ ਭਰੇ ਅਤੇ ਬਦਲਦੇ ਲਾਈਫ ਸਟਾਈਲ ਵਿਚ ਆਪਣੇ ਸਰੀਰ ਨੂੰ ਫਿੱਟ ਰੱਖ ਪਾਉਣਾ ਕਾਫੀ ਮੁਸ਼ਕਲ ਹੈ। ਅਕਸਰ ਅਸੀਂ ਲੋਕ ਫਿੱਟ ਲੋਕਾਂ ਦੀ ਫਿੱਟਨੈੱਸ ਦਾ ਰਾਜ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਜੇ ਤੁਸੀਂ ਵੀ ਉਨ੍ਹਾਂ ਦੀ ਤਰ੍ਹਾਂ ਖੁਦ ਨੂੰ ਫਿੱਟ ਅਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਦਤਾਂ ਨੂੰ ਆਪਣੀ ਲਾਈਫ ਦਾ ਹਿੱਸਾ ਬਣਾ ਲਓ। 
1. ਪੋਸ਼ਟਿਕ ਆਹਾਰ ਖਾਓ
ਆਪਣੇ ਆਹਾਰ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਰੱਖੋ। ਚੀਨੀ ਦੀ ਘੱਟ ਵਰਤੋਂ ਕਰੋ ਅਤੇ ਖਾਣੇ ਨੂੰ ਚੰਗੀ ਤਰ੍ਹਾਂ ਨਾਲ ਚਬਾ-ਚਬਾ ਕੇ ਖਾਓ। ਆਪਣੇ ਪੂਰੇ ਸਰੀਰ ਨੂੰ ਫਿੱਟ ਰੱਖਣ ਲਈ ਖਾਣਾ-ਪੀਣਾ ਨਾ ਬੰਦ ਕਰੋ। 
2. ਭਰਪੂਰ ਪਾਣੀ ਪੀਓ
ਆਪਣੀ ਸਵੇਰ ਦੀ ਸ਼ੁਰੂਆਤ ਰੋਜ਼ 1 ਗਲਾਸ ਪਾਣੀ ਪੀ ਕੇ ਕਰੋ। ਯਾਦ ਰੱਖੋ ਕਿ ਦਿਨ ਵਿਚ 6 ਤੋਂ 8 ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਵਿਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। 
3. ਕਸਰਤ ਕਰਨਾ
ਭਾਂਵੇ ਹੀ ਤੁਸੀਂ ਕਾਫੀ ਬਿਜੀ ਰਹਿੰਦੇ ਹੋ ਅਤੇ ਕਸਰਤ ਕਰਨ ਤੱਕ ਦਾ ਸਮਾਂ ਨਹੀਂ ਹੈ ਪਰ ਜੇ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਰੋਜ਼ਾਨਾ ਲਾਈਫ ਵਿਚੋਂ ਸਿਰਫ ਅੱਧਾ ਘੰਟਾ ਕੱਢ ਕੇ ਕਸਰਤ ਜ਼ਰੂਰ ਕਰੋ। 
4. ਨਾਸ਼ਤਾ ਕਦੇਂ ਵੀ ਨਾ ਛੱਡੋ
ਅਕਸਰ ਲੋਕ ਜਲਦ ਬਾਜੀ ਨਾਲ ਆਪਣਾ ਨਾਸ਼ਤਾ ਇੰਝ ਹੀ ਛੱਡ ਜਾਂਦੇ ਹਨ ਪਰ ਗਲਤ ਗੱਲ ਹੈ ਕਿ ਨਾਸ਼ਤਾ ਕਰਨ ਤੋਂ ਦਿਨ ਦੀ ਸ਼ੁਰੂਆਤ ਕਰੋ। ਇਸ ਨਾਲ ਸਰੀਰ ਪੂਰਾ ਦਿਨ ਐਨਰਜੀ ਨਾਲ ਭਰਪੂਰ ਰਹੇਗਾ। 
5. ਲਿਫਟ ਦਾ ਸਹਾਰਾ ਘੱਟ ਲਓ
ਅੱਜ-ਕਲ ਜ਼ਿਆਦਾਤਰ ਲੋਕ ਸੀੜਿਆਂ ਦੀ ਬਜਾਏ ਲਿਫਟ ਦਾ ਸਹਾਰਾ ਲੈਂਦੇ ਹਨ ਜਿਸ ਨਾਲ ਸਾਡੀ ਸਰੀਰਕ ਸ਼ਕਤੀ ਕਮਜ਼ੋਰ ਹੁੰਦੀ ਹੈ। ਜੇ ਰੋਜ਼ਨਾ ਸੀੜੀਆਂ ਦਾ ਸਹਾਰਾ ਲਵਾਂਗੇ ਤਾਂ ਇਸ ਨਾਲ ਤੁਹਾਡੀ ਫੈਟ ਵੀ ਘੱਟ ਹੋਵੇਗੀ। 
6. ਬਾਡੀ ਨੂੰ ਸਟ੍ਰੈਚ ਕਰਨਾ
ਕਸਰਤ ਦੇ ਬਾਅਦ ਹਮੇਸ਼ਾ ਸਰੀਰ ਨੂੰ ਸਟ੍ਰੈਤ ਕਰੋ ਕਿਉਂਕਿ ਇਸ ਨਾਲ ਤੁਸੀਂ ਬਿਲਕੁਟ ਫਿੱਟ ਰਹੋਗੇ। ਬਾਡੀ ਨੂੰ ਸਟ੍ਰੈਚ ਕਰਨ ਨਾਲ ਸਵੇਰੇ ਹੋਣ ਵਾਲੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ। 
7. ਸਿੱਧੇ ਬੈਠ ਕੇ ਕੰਮ ਕਰੋ
ਮਾਸਪੇਸ਼ੀਆਂ ਨੂੰ ਝੁਕਾਕੇ ਬੈਠਣ ਨਾਲ ਉਹ ਹੋਰ ਵੀ ਕਮਜ਼ੋਕ ਹੋ ਜਾਂਦੀ ਹੈ। ਹਰ ਕੋਈ ਕੰਮ ਸਿੱਧੇ ਬੈਠ ਕੇ ਕਰਨ ਨਾਲ ਮਾਸਪੇਸ਼ੀਆਂ ਦੇ ਤਣਾਅ ਦੇ ਨਾਲ-ਨਾਲ ਰੀਡ ਦੀ ਹੱਡੀ ਵੀ ਮਜ਼ਬੂਤ ਹੁੰਦੀ ਹੈ। 
8. ਤਣਾਅ ਮੁਕਤ ਰਹਿਣਾ
ਤਣਾਅ ਮੁਕਤ ਰਹਿਣ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਮੋਟਾਪਾ ਵਧਣ ਦੇ ਚਾਂਸੇਜ ਵਧ ਜਾਂਦੇ ਹਨ। ਇਸ ਲਈ ਤੁਹਾਡਾ ਮਨ ਖੁਸ਼ ਅਤੇ ਤਣਾਅਮੁਕਤ ਹੋਵੇਗਾ ਅਤੇ ਤੁਹਾਡੀ ਸਿਹਤ ਠੀਕ ਰਹੇਗੀ ਅਤੇ ਤੁਸੀਂ ਫਿੱਟ ਰਹੋਗੇ। 
9. ਪੂਰੀ ਨੀਂਦ ਲੈਣਾ
ਦਿਨ ਵਿਚ ਪੂਰੀ ਨੀਂਦ ਲੈਣਾ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰੀਰ ਊਰਜਾ ਨਾਲ ਭਰਪੂਰ ਰਹਿੰਦਾ ਹੈ।