ਸਰੀਰ ਨੂੰ ਠੰਡਾ ਰੱਖਣ ਲਈ ਗਰਮੀਆਂ ’ਚ ਜ਼ਰੂਰ ਪੀਓ ਨਿੰਬੂ ਪਾਣੀ

04/04/2021 10:52:31 AM

ਨਵੀਂ ਦਿੱਲੀ— ਗਰਮੀਆਂ 'ਚ ਨਿੰਬੂ ਪਾਣੀ ਪੀਣਾ ਉਂਝ ਤਾਂ ਸਾਰਿਆਂ ਦੇ ਲਈ ਲਾਭਕਾਰੀ ਹੈ ਪਰ ਸਵੇਰੇ ਉਠ ਕੇ ਨਿੰਬੂ ਪਾਣੀ ਪੀਣ ਵਾਲੇ ਇਹ ਲਾਭ ਤੁਹਾਨੂੰ ਹੈਰਾਨ ਕਰ ਦੇਣਗੇ। ਨਿੰਬੂ ਪਾਣੀ ਨਾ ਸਿਰਫ ਸਰੀਰ 'ਚੋਂ ਗੰਦਗੀ ਬਾਹਰ ਕੱਢਦਾ ਹੈ ਸਗੋਂ ਖ਼ੂਨ ਨੂੰ ਵੀ ਸਾਫ ਕਰਦਾ ਹੈ। ਸਾਡਾ ਸਰੀਰ ਦਾ 60% ਹਿੱਸਾ ਪਾਣੀ ਦਾ ਬਣਿਆ ਹੋਇਆ ਹੈ। ਜੇ ਅਸੀਂ ਸਵੇਰੇ ਉੱਠ ਕੇ ਇਕ ਗਿਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰਕੇ ਸਾਰੇ ਦਿਨ ਦੇ ਲਈ ਐਨਰਜੀ ਦਿੰਦਾ ਹੈ।


ਦਿਮਾਗ ਨੂੰ ਮਜ਼ਬੂਤੀ ਦਿੰਦਾ 
ਹਾਲ ਹੀ 'ਚ ਇਕ ਸੋਧ 'ਚ ਨਿੰਬੂ ਪਾਣੀ ਪੀਣ ਨਾਲ ਸਾਡਾ ਦਿਮਾਗ ਤਾਜ਼ਾ ਰਹਿੰਦਾ ਹੈ ਇਸ ਦਾ ਪਤਾ ਲੱਗਿਆ ਹੈ। ਇਸ ਨਾਲ ਸਿਰ ਦਰਦ ਘੱਟ ਹੋ ਜਾਂਦਾ ਹੈ ਅਤੇ ਇਹ ਦਿਮਾਗ ਨੂੰ ਸਹੀ ਢੰਗ ਨਾਲ ਸੋਚਣ ਲਈ ਜ਼ਰੂਰੀ ਤੱਤ ਦਿੰਦਾ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਮਾਊਥ ਫ੍ਰੈਸ਼ਨਰ
ਨਿੰਬੂ ਪਾਣੀ ਇਕ ਤਰ੍ਹਾਂ ਨਾਲ ਕੁਦਰਤੀ ਮਾਊਥ ਫ੍ਰੈਸ਼ਨਰ ਦਾ ਕੰਮ ਕਰਦਾ ਹੈ। ਇਹ ਮੂੰਹ ਦੇ ਬੈਕਟੀਰੀਆ ਨੂੰ ਖਤਮ ਕਰਕੇ ਤਾਜ਼ਾ ਸਾਹ ਲੈਣ 'ਚ ਮਦਦ ਕਰਦਾ ਹੈ।
ਹਾਈਪਰਟੈਂਸ਼ਨ
ਅਮਰੀਕਾ ਹਾਰਟ ਐਸੋਸੀਏਸ਼ਨ ਨੇ ਇਹ ਦਾਅਵਾ ਕੀਤਾ ਹੈ ਕਿ ਨਿੰਬੂ ਪਾਣੀ ਸਟ੍ਰੋਕ ਹੋਣ ਦਾ ਖਤਰਾ ਘੱਟ ਕਰ ਸਕਦਾ ਹੈ। ਨਿੰਬੂ ਪਾਣੀ ਨੂੰ ਪੋਟਾਸ਼ੀਅਮ ਦੇ ਮੁੱਖ ਸਰੋਤਾਂ 'ਚੋਂ ਇਕ ਕਿਹਾ ਜਾਂਦਾ ਹੈ। ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ।


ਫੇਫੜੇ ਸਾਫ ਕਰਦਾ
ਨਿੰਬੂ ਪਾਣੀ ਫੇਫੜਿਆਂ ਨੂੰ ਸਾਫ ਰੱਖਦਾ ਹੈ। ਇਹ ਬਲਗਮ ਜਾਂ ਫਿਰ ਕੱਫ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ ਤਾਂ ਕਿ ਤੁਸੀਂ ਆਸਾਨੀ ਅਤੇ ਬਿਹਤਰ ਤਰੀਕੇ ਨਾਲ ਸਾਹ ਲੈ ਸਕੋ।


ਢਿੱਡ ਸਾਫ ਕਰੇ
ਜੇ ਤੁਸੀਂ ਸਵੇਰੇ ਉੱਠ ਕੇ ਇਕ ਗਿਲਾਸ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ 'ਚ ਬਹੁਤ ਸੁਧਾਰ ਆ ਜਾਂਦਾ ਹੈ ਤੁਹਾਨੂੰ ਇਸ ਨਾਲ ਸਾਰੇ ਦਿਨ ਦੀ ਐਨਰਜ਼ੀ ਵੀ ਮਿਲ ਜਾਂਦੀ ਹੈ। ਇਹ ਕਬਜ਼ ਦੀ ਸਮੱਸਿਆ ਵੀ ਨਹੀਂ ਹੋਣ ਦਿੰਦਾ।


ਲੀਵਰ ਨੂੰ ਡਿਟਾਕਸ ਕਰੇ
ਇਹ ਤੁਹਾਡੇ ਪੂਰੇ ਸਰੀਰ ਨੂੰ ਹੀ ਸਾਫ ਕਰਦਾ ਹੈ ਇਹ ਲੀਵਰ ਨੂੰ ਡਿਟਾਕਸ ਕਰਨ 'ਚ ਕਾਫ਼ੀ ਮਦਦ ਕਰਦਾ ਹੈ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਕਿਡਨੀ ਅਤੇ ਯੂਰਿਨ
ਨਿੰਬੂ ਪਾਣੀ ਪੀਣ ਨਾਲ ਸਰੀਰ 'ਚ ਯੂਰਿਨ ਸਬੰਧੀ ਇੰਨਫੈਕਸ਼ਨ ਨਹੀਂ ਹੁੰਦੀ। ਇਸ ਦੀ ਨਿਯਮਤ ਵਰਤੋ ਨਾਲ ਕਿਡਨੀ 'ਚ ਪੱਥਰੀ ਹੋਣ ਦਾ ਖਤਰਾ ਨਹੀਂ ਰਹਿੰਦਾ।


ਚਿਹਰੇ 'ਤੇ ਨਿਖਾਰ
ਨਿੰਬੂ ਪਾਣੀ 'ਚ ਵਿਟਾਮਿਨ ਸੀ ਦੇ ਗੁਣ ਹੁੰਦੇ ਹਨ ਨਾਲ ਹੀ ਇਸ 'ਚ ਐਂਟੀ-ਆਕਸੀਡੇਂਟ ਦੇ ਗੁਣ ਵੀ ਹੁੰਦੇ ਹਨ। ਜਿਸ ਨਾਲ ਚਮੜੀ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਅਤੇ ਚਮੜੀ 'ਤੇ ਨਿਖਾਰ ਆ ਜਾਂਦਾ ਹੈ। ਜੇ ਤੁਸੀਂ ਨਿੰਬੂ ਦੇ ਰਸ ਦੀਆਂ ਕੁਝ ਬੂੰਦਾ ਫੇਸ 'ਤੇ ਲਗਾਓ ਤਾਂ ਇਸ ਨਾਲ ਫੇਸ 'ਤੇ ਚਮਕ ਆ ਜਾਂਦੀ ਹੈ।


ਦਰਦ ਤੋਂ ਰਾਹਤ
ਜੇ ਤੁਹਾਨੂੰ ਜੋੜਾਂ 'ਚ ਦਰਦ ਹੋ ਰਿਹਾ ਹੈ ਤਾਂ ਵੀ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਰਹੇਗਾ। ਇੱਥੋਂ ਤੱਕ ਕਿ ਪਾਣੀ ਪੀਣ ਨਾਲ ਬੁਖਾਰ ਤੋਂ ਵੀ ਆਰਾਮ ਮਿਲਦਾ ਹੈ।
ਐਨਰਜ਼ੀ
ਗਰਮੀ 'ਚ ਅਕਸਰ ਧੁੱਪ 'ਚ ਜਾਣ ਨਾਲ ਸਰੀਰ ਦੀ ਐਨਰਜੀ ਖਤਮ ਹੋ ਜਾਂਦੀ ਹੈ ਤਾਂ ਇਸ ਲਈ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਇਸ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਤੁਰੰਤ ਸਰੀਰ ਨੂੰ ਊਰਜਾ ਦਿੰਦਾ ਹੈ ਜੇ ਤੁਸੀਂ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਉਸ ਦੀ ਥਾਂ 'ਤੇ ਨਿੰਬੂ ਪਾਣੀ ਪੀਣ ਦੀ ਆਦਤ ਪਾਓ। ਨਿੰਬੂ ਪਾਣੀ ਨਾਲ ਰਾਤ ਦਾ ਹੈਂਗਓਵਰ ਵੀ ਉਤਰ ਜਾਂਦਾ ਹੈ। ਇਹ ਸਾਡੇ ਸਰੀਰ ਨੂੰ ਬੂਸਟ ਕਰਦਾ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon