ਜੇਕਰ ਤੁਸੀਂ ਵੀ ਥਾਇਰਾਇਡ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਜਾਣੋ ਕੀ ਖਾਈਏ ਅਤੇ ਕੀ ਨਾਂਹ

02/10/2021 1:31:16 PM

ਜਲੰਧਰ (ਬਿਊਰੋ) : ਥਾਇਰਾਇਡ ਦਾ ਰੋਗ ਅੱਜ ਕੱਲ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਜਨਾਨੀਆਂ ਇਸ ਰੋਗ ਦੀਆਂ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ ਅਤੇ ਹੋ ਰਹੀਆਂ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਜੀਵਨਸ਼ੈਲੀ ਕਾਰਨ ਇਹ ਸਮੱਸਿਆ ਹੁਣ ਆਮ ਹੋ ਗਈ ਹੈ। ਥਾਇਰਾਇਡ ਦਾ ਸਬੰਧ ਹਾਰਮੋਨਜ਼ ਦੇ ਵਿਗੜਦੇ ਸੰਤੁਲਨ ਨਾਲ ਹੈ। ਇਸੇ ਲਈ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਜਨਾਨੀਆਂ ਦੇ ਸਰੀਰ 'ਚ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਥਾਇਰਾਇਡ ਦੀ ਪ੍ਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ। ਥਾਇਰਾਇਡ ਦੀ ਸਮੱਸਿਆ ਨੂੰ ਠੀਕ ਕਰਨ ਲਈ ਖਾਣ-ਪੀਣ ਅਤੇ ਗਲਤ ਆਦਤਾਂ ਨਾਲ ’ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ।

ਕੀ ਹੈ ‘ਥਾਇਰਾਇਡ’ 
ਥਾਇਰਾਇਡ ਇਕ ਏੰਡੋਕਰਾਇਨ ਗਲੈਂਡ, ਜੋ ਗਲੇ ਵਿਚ ਬਟਰਫਲਾਈ ਦੇ ਸਰੂਪ ਦਾ ਹੁੰਦਾ ਹੈ। ਇਸ ਤੋਂ ਥਾਇਰਾਇਡ ਹਾਰਮੋਨ ਨਿਕਲਦਾ ਹੈ, ਜੋ ਸਰੀਰ ਵਿਚ ਮੇਟਾਬਾਲਿਜਮ ਨੂੰ ਠੀਕ ਲੇਵਲ ਵਿਚ ਰੱਖਦਾ ਹੈ ਪਰ ਜਦੋਂ ਇਹ ਹਾਰਮੋਂਨ ਅਸੰਤੁਲਿਤ ਹੋ ਜਾਂਦਾ ਹਨ ਤਾਂ ਇਹ ਸਮੱਸਿਆ ਸ਼ੁਰੂ ਹੋਣ ਲੱਗਦੀ ਹੈ। ਥਾਇਰਾਇਡ ਦੋ ਤਰ੍ਹਾਂ ਦਾ ਹੁੰਦਾ ਹੈ-ਹਾਇਪੋ ਥਾਇਰਾਇਡ ਅਤੇ ਹਾਇਪਰ ਥਾਇਰਾਇਡ। ਜਨਾਨੀਆਂ ਜ਼ਿਆਦਾਤਰ ਹਾਇਪੋ ਥਾਇਰਾਇਡ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਵਿਚ ਭਾਰ ਤੇਜੀ ਨਾਲ ਵਧਣ ਲੱਗਦਾ ਹੈ। ਇਸ ਕਾਰਨ ਅਨਿਯਮਿਤ ਪੀਰਿਅਡਸ, ਪ੍ਰੇਗਨੇਂਸੀ ਵਿਚ ਮੁਸ਼ਕਲ, ਅਣਚਾਹੇ ਵਾਲ, ਵਧਦਾ ਹੋਇਆ ਜਾਂ ਘੱਟ ਹੁੰਦਾ ਭਾਰ, ਸੁਸਤੀ, ਥਕਾਣ, ਕਮਜ਼ੋਰ ਇੰਮਿਊਨਿਟੀ, ਚਿਹਰੇ ਅਤੇ ਅੱਖਾਂ ਵਿਚ ਸੋਜ, ਕਬਜ਼ ਆਦਿ ਦੀ ਸਮੱਸਿਆ ਹੋਣ ਲੱਗਦੀ ਹੈ।

ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਥਾਇਰਾਇਡ ਹੋਣ 'ਤੇ ਖ਼ੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
ਥਾਇਰਾਇਡ ਨਾਲ ਪੀੜਤ ਜਨਾਨੀਆਂ ਆਪਣੀ ਖ਼ੁਰਾਕ 'ਚ ਗਿਰੀਆਂ, ਸੇਬ, ਦਾਲ, ਕੱਦੂ ਦੇ ਬੀਜ, ਦਹੀਂ, ਸੰਤਰੇ ਦਾ ਰਸ, ਆਇਉਡੀਨ ਯੁਕਤ ਚੀਜ਼ਾਂ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਸਾਬਤ ਅਨਾਜ, ਬਰਾਊਨ ਬਰੈੱਡ, ਜੈਤੂਨ ਦਾ ਤੇਲ, ਨਿੰਬੂ, ਹਰਬਲ ਅਤੇ ਗ੍ਰੀਨ-ਟੀ, ਅਖ਼ਰੋਟ, ਜਾਮਣ, ਸਟਰਾਬੇਰੀ, ਗਾਜਰ, ਹਰੀ ਮਿਰਚ, ਬਦਾਮ, ਅਲਸੀ ਦੇ ਬੀਜ, ਸ਼ਹਿਦ ਆਦਿ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨ। ਇਸ ਨਾਲ ਸਿਹਤ ਨੂੰ ਫ਼ਾਇਦਾ ਹੋਵੇਗਾ ਅਤੇ ਰੋਗ ਜਲਦੀ ਠੀਕ ਹੋ ਜਾਵੇਗਾ।

Health tips : ਹੋਮਿਓਪੈਥਿਕ ਦਵਾਈਆਂ ਲੈਣ ਵਾਲੇ ਲੋਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ

ਕੀ ਨਹੀਂ ਖਾਣਾ ਚਾਹੀਦਾ
ਥਾਇਰਾਇਡ ਹੋਣ 'ਤੇ ਤੁਹਾਨੂੰ ਸੋਇਆ ਉਤਪਾਦ, ਲਾਲ ਮੀਟ, ਪੈਕੇਜਡ ਫ਼ੂਡ, ਬੇਕਰੀ ਵਸਤਾਂ, ਜੰਕਫ਼ੂਡ, ਨਾਸ਼ਪਾਤੀ, ਮੂੰਗਫਲੀ, ਬਾਜਰਾ, ਫੁੱਲਗੋਭੀ, ਸ਼ਲਗਮ, ਪਾਸਤਾ, ਮੈਗੀ, ਚਿੱਟੀ ਬਰੈੱਡ, ਸਾਫ਼ਟ ਡਰਿੰਕ, ਅਲਕੋਹਲ, ਕੈਫ਼ੀਨ, ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਤੁਹਾਡੀ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਪਣਾਓ ਇਹ ਨੁਸਖ਼ੇ

. ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰਾਇਡ ਕਾਬੂ 'ਚ ਰਹਿੰਦਾ ਹੈ। ਤੁਸੀਂ ਚਾਹੋ ਤਾਂ ਹਲਦੀ ਨੂੰ ਭੁੰਨ ਕੇ ਵੀ ਖਾ ਸਕਦੇ ਹੋ। 
. ਗੰਢੇ ਨੂੰ ਦੋ ਹਿੱਸਿਆਂ 'ਚ ਕੱਟ ਕੇ ਸੌਣ ਤੋਂ ਪਹਿਲਾਂ ਥਾਇਰਾਇਡ ਗ੍ਰੰਥੀ ਦੇ ਆਲੇ-ਦੁਆਲੇ ਸੱਜਿਉਂ ਖੱਬੇ ਪਾਸੇ ਮਾਲਿਸ਼ ਕਰੋ। ਕੁਝ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਹਾਨੂੰ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਜਾਣਗੇ।
. ਇਸ ਦੇ ਇਲਾਵਾ ਖਾਲੀ ਢਿੱਡ ਸ਼ੀਸ਼ਮ, ਨਿੰਮ, ਤੁਲਸੀ, ਏਲੋਵੇਰਾ ਅਤੇ ਗਲੋਅ ਦੇ 5-7 ਪੱਤੇ ਚੱਬਣ ਨਾਲ ਵੀ ਥਾਇਰਾਇਡ ਕੰਟਰੋਲ ਵਿਚ ਰਹਿੰਦਾ ਹੈ। 
. ਥਾਇਰਾਇਡ ਲਈ ਯੋਗ-ਡਾਇਟ, ਘਰੇਲੂ ਨੁਸਖੇਆਂ ਦੇ ਇਲਾਵਾ ਯੋਗ ਨਾਲ ਵੀ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਇਸਦੇ ਲਈ ਰੋਜ਼ਾਨਾ ਘੱਟ ਤੋਂ ਘੱਟ 15-20 ਮਿੰਟ ਕਪਾਲਭਾਤੀ, ਉੱਜਾਈ ਪ੍ਰਾਣਾਂਯਾਮ, ਸਰਵਾਂਗਾਸਨ, ਮੈਡੀਟੇਸ਼ਨ, ਸ਼ਵਾਸਨ ਜਾਂ ਹਲਾਸਨ ਵਿਚੋਂ ਕੋਈ ਇਕ ਆਸਨ ਕਰੋ।

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ

rajwinder kaur

This news is Content Editor rajwinder kaur