Health Tips: ਥਾਇਰਾਇਡ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ, ਜਾਣੋ ਕੀ ਖਾਣ ਅਤੇ ਕਿਸ ਚੀਜ਼ ਤੋਂ ਬਣਾਉਣ ਦੂਰੀ

05/04/2023 2:45:06 PM

ਜਲੰਧਰ (ਬਿਊਰੋ) - ਖ਼ਰਾਬ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਥਾਇਰਾਇਡ, ਯੂਰਿਕ ਐਸਿਡ ਵਰਗੀਆਂ ਬੀਮਾਰੀਆਂ ਦਿਨੋਂ-ਦਿਨ ਵੱਧ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਸਾਡੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਜ਼ਿਆਦਾ ਬੜਾਵਾ ਦੇ ਰਹੀਆਂ ਹਨ। ਥਾਇਰਾਇਡ ਦਾ ਰੋਗ ਅੱਜ-ਕੱਲ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਜਨਾਨੀਆਂ ਇਸ ਰੋਗ ਦੀਆਂ ਜ਼ਿਆਦਾ ਸ਼ਿਕਾਰ ਹਨ। ਗ਼ਲਤ ਖਾਣ-ਪੀਣ ਅਤੇ ਬਦਲਦੀ ਜੀਵਨਸ਼ੈਲੀ ਕਾਰਨ ਇਹ ਸਮੱਸਿਆ ਹੁਣ ਬਹੁਤ ਆਮ ਹੋ ਗਈ ਹੈ। ਥਾਇਰਾਇਡ ਦਾ ਸਬੰਧ ਹਾਰਮੋਨਜ਼ ਦੇ ਵਿਗੜਦੇ ਸੰਤੁਲਨ ਨਾਲ ਹੈ। ਥਾਇਰਾਇਡ ਤੋਂ ਪੀੜਤ ਲੋਕਾਂ ਨੂੰ ਥਕਾਵਟ, ਵਾਲ ਝੜਨਾ, ਭਾਰ ਵਧਣਾ, ਠੰਢ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਥਾਇਰਾਇਡ ਆਇਓਡੀਨ ਦੀ ਘਾਟ ਕਾਰਨ ਹੋ ਸਕਦਾ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੀ ਖੁਰਾਕ ਦਾ ਖ਼ਾਸ ਧਿਆਨ ਰੱਖਣਾ ਪਵੇਗਾ...

ਅੰਡੇ

ਥਾਇਰਾਇਡ ਦੇ ਮਰੀਜ਼ ਅੰਡੇ ਦਾ ਸੇਵਨ ਕਰ ਸਕਦੇ ਹਨ। ਅੰਡੇ ਦੇ ਪੀਲੇ ਹਿੱਸੇ ਵਿੱਚ ਆਇਓਡੀਨ ਅਤੇ ਸੇਲੇਨੀਅਮ ਪਾਇਆ ਜਾਂਦਾ ਹੈ, ਜਦੋਂ ਕਿ ਸਫੇਦ ਹਿੱਸੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਮਾਸ
ਥਾਇਰਾਈਡ ਦੇ ਮਰੀਜ਼ ਹਰ ਤਰ੍ਹਾਂ ਦਾ ਮਾਸ ਜਿਵੇਂ-ਚਿਕਨ, ਮੀਟ ਆਦਿ ਚੀਜਾਂ ਦਾ ਸੇਵਨ ਕਰ ਸਕਦੇ ਹੋ।

ਮੱਛੀ
ਥਾਇਰਾਈਡ ਦੇ ਮਰੀਜ਼ ਮੱਛੀ ਵੀ ਖਾ ਸਕਦੇ ਹਨ। ਸਮੁੰਦਰੀ ਮੱਛੀ ਜਿਵੇਂ- ਸਾਮਨ, ਟੂਨਾ, ਹੈਲੀਬਟ, ਝੀਂਗਾ ਵਰਗੀਆਂ ਮੱਛੀਆਂ ਖਾਧੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ - Health Tips: ਗਰਮੀ ਦੇ ਕਹਿਰ 'ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਫ਼ਲਾਂ ਸਣੇ ਖਾਓ ਇਹ ਚੀਜ਼ਾਂ

ਸਬਜ਼ੀਆਂ
ਥਾਇਰਾਈਡ ਦੇ ਮਰੀਜ਼ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਬਜ਼ੀਆਂ ਵੀ ਖਾ ਸਕਦੇ ਹਨ। ਤੁਸੀਂ ਹਾਈ ਪ੍ਰੋਟੀਨ ਵਾਲੀਆਂ ਸਬਜ਼ੀਆਂ ਦਾ ਸੇਵਨ ਵੀ ਕਰ ਸਕਦੇ ਹੋ।

ਫਲ
ਮਰੀਜ਼ ਆਪਣੀ ਡਾਈਟ 'ਚ ਜਾਮੁਨ, ਕੇਲਾ, ਸੰਤਰਾ, ਅਮਰੂਦ ਵਰਗੇ ਫਲ ਸ਼ਾਮਲ ਕਰ ਸਕਦੇ ਹਨ।

ਬੀਜ
ਇਸ ਤੋਂ ਇਲਾਵਾ ਮਰੀਜ਼ ਚੀਆ ਬੀਜ਼, ਸੂਰਜਮੁਖੀ ਦੇ ਬੀਜਾਂ ਦਾ ਸੇਵਨ ਵੀ ਕਰ ਸਕਦੇ ਹਨ।

ਇਨ੍ਹਾਂ ਚੀਜ਼ਾਂ ਤੋਂ ਬਣਾ ਕੇ ਰੱਖੋ ਦੂਰੀ 

ਥਾਇਰਾਇਡ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪ੍ਰੋਸੈਸਡ ਫੂਡ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ, ਜੋ ਤੁਹਾਡੇ ਲਈ ਖ਼ਰਾਬ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ - Health Tips: ਦੁਨੀਆ ਭਰ 'ਚ ਹੁੰਦੀਆਂ ਮੌਤਾਂ ਦਾ 13ਵਾਂ ਪ੍ਰਮੁੱਖ ਕਾਰਨ ਹੈ ਟੀ.ਬੀ, ਜਾਣੋ ਲੱਛਣ ਤੇ ਹੋਰ ਜ਼ਰੂਰੀ ਗੱਲਾਂ

ਜੰਕ ਫੂਡ
ਥਾਇਰਾਇਡ ਦੇ ਲੋਕਾਂ ਨੂੰ ਜੰਕ ਫੂਡ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜ਼ਿਆਦਾ ਪ੍ਰੋਸੈਸਡ ਫੂਡ ਜਿਵੇਂ ਹਾਟ ਡਾਗ, ਕੇਕ, ਕੁਕੀਜ਼ ਨੂੰ ਵੀ ਨਹੀਂ ਖਾਣਾ ਚਾਹੀਦਾ। ਪ੍ਰੋਸੈਸਡ ਫੂਡ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ, ਜੋ ਥਾਇਰਾਇਡ ਦੇ ਮਰੀਜ਼ਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦੀ ਹੈ।

ਬਰੌਕਲੀ ਅਤੇ ਫੁੱਲ ਗੋਭੀ
ਥਾਇਰਾਇਡ ਦੇ ਮਰੀਜ਼ਾਂ ਨੂੰ ਕੱਚੀਆਂ ਜਾਂ ਅੱਧੀਆਂ ਪੱਕੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ। ਇਨ੍ਹਾਂ ਵਿੱਚ ਐਂਟੀਥਾਇਰਾਇਡ ਅਤੇ ਗੋਇਟ੍ਰੋਜਨਿਕ ਗੁਣ ਹੁੰਦੇ ਹਨ, ਜੋ ਥਾਇਰਾਇਡ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦੇ ਹਨ।

ਮਿੱਠਾ
ਥਾਇਰਾਇਡ ਦੇ ਮਰੀਜ਼ਾਂ ਨੂੰ ਜ਼ਿਆਦਾ ਖੰਡ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸ਼ੂਗਰ ਪਾਚਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨਾਲ ਲੋਕਾਂ ਦਾ ਭਾਰ ਵਧ ਸਕਦਾ ਹੈ।  

rajwinder kaur

This news is Content Editor rajwinder kaur