ਕੋਰੋਨਾ ਕਾਲ 'ਚ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਵਸਤੂਆਂ

05/06/2021 11:41:58 AM

ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਭਰ ’ਚ ਜਿਥੇ ਲੱਖਾਂ ਲੋਕ ਇਸ ਸੰਕਰਮਣ ਦੀ ਚਪੇਟ ’ਚ ਆ ਚੁੱਕੇ ਹਨ। ਉੱਧਰ ਦੂਜੇ ਪਾਸੇ ਲੋਕ ਇਸ ਸੰਕਰਮਣ ਤੋਂ ਬਚਣ ਲਈ ਆਪਣੀ ਇਮਿਊਨਿਟੀ ਨੂੰ ਵਧਾਉਣ ’ਚ ਲੱਗੇ ਹੋਏ ਹਨ ਤਾਂ ਜੋ ਇਹ ਲਾਗ ਉਨ੍ਹਾਂ ਲਈ ਖ਼ਤਰਨਾਕ ਸਾਬਤ ਨਾ ਹੋਵੇ। ਉੱਧਰ ਜੋ ਲੋਕ ਸੰਕਰਮਣ ਦੀ ਚਪੇਟ ’ਚ ਆ ਚੁੱਕੇ ਹਨ ਜਾਂ ਰਿਕਵਰੀ ਮੋਡ ’ਤੇ ਹਨ ਉਨ੍ਹਾਂ ਨੂੰ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਕੁਝ ਹੈਲਦੀ ਖੁਰਾਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਆਓ ਜਾਣਦੇ ਹਾਂ ਇਨ੍ਹਾਂ ਹੈਲਦੀ ਫੂਡਸ ਦੇ ਬਾਰੇ ’ਚ ਜਿਨ੍ਹਾਂ ਨੂੰ ਖੁਰਾਕ ’ਚ ਸ਼ਾਮਲ ਕਰਨ ਨਾਲ ਤੁਸੀਂ ਕੋਰੋਨਾ ਤੋਂ ਜਲਦ ਰਿਕਵਰੀ ਪਾ ਸਕਦੇ ਹੋੋ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ


ਖਿਚੜੀ: ਖਿਚੜੀ ਨੂੰ ਉਂਝ ਵੀ ਸੂਪਰ ਫੂਡ ਕਿਹਾ ਜਾਂਦਾ ਹੈ। ਖਿਚੜੀ ’ਚ ਸ਼ਾਮਲ ਚੌਲ, ਦਾਲ ਅਤੇ ਸਬਜ਼ੀਆਂ ’ਚ ਭਰਪੂਰ ਨਿਊਟ੍ਰੀਸ਼ਨ ਹੁੰਦਾ ਹੈ। ਜੇਕਰ ਤੁਸੀਂ ਬੀਮਾਰ ਹੋ ਤਾਂ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਵੀ ਤੁਸੀਂ ਇਸ ਦੀ ਖ਼ੂਬ ਵਰਤੋਂ ਕਰ ਸਕਦੇ ਹੋ।


ਸੰਤਰਾ: ਸੰਤਰੇ ’ਚ ਭਰਪੂਰ ਵਿਟਾਮਿਨ-ਸੀ ਹੁੰਦਾ ਹੈ। ਜੋ ਐਂਡੀ-ਬਾਡੀਜ਼ ਦੇ ਫਾਰਮੇਸ਼ਨ ਅਤੇ ਤੇਜ਼ ਰਿਕਵਰੀ ਲਈ ਬਹੁਤ ਜ਼ਰੂਰੀ ਹੈ। ਇਹ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ। 


ਬਾਦਾਮ: ਬਾਦਾਮ ’ਚ ਵਿਟਾਮਿਨ-ਈ ਦੀ ਮਾਤਰਾ ਹੁੰਦੀ ਹੈ ਜੋ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹਨ। ਇਸ ਨੂੰ ਖਾਣ ਨਾਲ ਤੁਹਾਨੂੰ ਕੋਰੋਨਾ ਤੋਂ ਜਲਦ ਰਿਕਵਰੀ ਮਿਲ ਸਕਦੀ ਹੈ। ਤੁਸੀਂ ਬਾਦਾਮ ਤੋਂ ਇਲਾਵਾ ਹੋਰ ਡਰਾਈ ਫਰੂਟਸ ਭਾਵ ਕਾਜੂ, ਐਵੋਕਾਡੋ ਅਤੇ ਹੋਰ ਵਿਟਾਮਿਨ-ਈ ਯੁਕਤ ਵਸਤੂਆਂ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰ ਸਕਦੇ ਹੋ।  


ਆਂਡੇ: ਆਂਡਾ ’ਚ ਵੀ ਭਰਪੂਰ ਪ੍ਰੋਟੀਨ ਹੁੰਦਾ ਹੈ। ਤੁਹਾਨੂੰ ਕੋਰੋਨਾ ਤੋਂ ਜਲਦ ਰਿਕਵਰੀ ਕਰਨ ’ਚ ਆਂਡਾ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਇਸ ’ਚ ਅਮੀਨੋ ਐਸਿਡ ਹੁੰਦਾ ਹੈ ਜੋ ਤੁਹਾਡੇ ਸਰੀਰ ਨੂੰ ਪੈਥੋਜੇਨ ਤੋਂ ਬਚਾਉਂਦਾ ਹੈ। 

 

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਬੀਨਸ: ਬੀਨਸ ’ਚ ਭਰਪੂਰ ਮਾਤਰਾ ’ਚ ਜਿੰਕ ਹੁੰਦਾ ਹੈ ਜੋ ਤੁਹਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਦਾ ਹੈ ਅਤੇ ਟਾਕੀਸਨ ਨੂੰ ਸਰੀਰ ਤੋਂ ਬਾਹਰ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸਰੀਰ ’ਚ ਜਿੰਕ ਦੀ ਘਾਟ ਨਾਲ ਹੀ ਇਮਿਊਨਿਟੀ ਘੱਟ ਹੁੰਦੀ ਹੈ। ਅਜਿਹੇ ’ਚ ਕੋਰੋਨਾ ਤੋਂ ਬਚਣ ਲਈ ਤੁਸੀਂ ਬੀਨਸ ਨੂੰ ਆਪਣੀ ਖੁਰਾਕ ’ਚ ਜ਼ਰੂਰ ਸ਼ਾਮਲ ਕਰੋ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon