ਧੁੱਪ ਨਾਲ ਸੜ ਗਈ ਹੈ ਹੱਥਾਂ ਦੀ ਚਮੜੀ, ਇਹ ਦੇਸੀ ਨੁਸਖ਼ੇ ਸਨਬਰਨ ਨੂੰ ਕਰਨਗੇ ਦੂਰ

05/06/2023 12:46:27 PM

ਜਲੰਧਰ (ਬਿਊਰੋ)– ਗਰਮੀਆਂ ਦੇ ਮੌਸਮ ’ਚ ਸਨਬਰਨ ਦੀ ਸਮੱਸਿਆ ਵੱਧ ਜਾਂਦੀ ਹੈ। ਗਰਮੀਆਂ ਦੇ ਦਿਨਾਂ ’ਚ ਸਾਡੀ ਸਕਿਨ ਧੁੱਪ ਨਾਲ ਕਾਫੀ ਪ੍ਰਭਾਵਿਤ ਹੁੰਦੀ ਹੈ।

ਸਿਰਫ਼ ਚਿਹਰਾ ਹੀ ਨਹੀਂ, ਸਗੋਂ ਹੱਥਾਂ ਦਾ ਰੰਗ ਵੀ ਡਾਰਕ ਹੋਣ ਲੱਗਦਾ ਹੈ। ਕੁਝ ਦੇਸੀ ਨੁਸਖ਼ੇ ਅਜਿਹੇ ਹਨ, ਜਿਸ ਨਾਲ ਹੱਥਾਂ ਦੀ ਟੈਨਿੰਗ ਤੋਂ ਛੁਟਕਾਰਾ ਮਿਲਦਾ ਹੈ।

ਦਹੀਂ ਤੇ ਹਲਦੀ
ਅੱਧਾ ਕੱਪ ਦਹੀਂ ਤੇ ਇਕ ਚੁਟਕੀ ਹਲਦੀ ਮਿਲਾ ਕੇ ਹੱਥਾਂ ਲਈ ਇਕ ਪੈਕ ਤਿਆਰ ਕਰੋ।

ਨਿੰਬੂ ਤੇ ਗਰਮ ਪਾਣੀ
ਗਰਮ ਪਾਣੀ ’ਚ ਨਿੰਬੂ ਮਿਲਾ ਕੇ ਠੰਡਾ ਹੋਣ ਲਈ ਰੱਖੋ, ਹਫ਼ਤੇ ’ਚ ਇਸ ਨੂੰ 3 ਵਾਰ ਲਗਾਓ।

ਟਮਾਟਰ
ਟੈਨਿੰਗ ਵਾਲੀ ਜਗ੍ਹਾ ’ਤੇ ਟਮਾਟਰ ਦਾ ਪੇਸਟ ਲਗਾਓ। ਇਸ ਨਾਲ ਸਕਿਨ ਨਿਖਰੇਗੀ।

ਨੋਟ– ਤੁਸੀਂ ਸਨਬਰਨ ਤੋਂ ਛੁਟਕਾਰਾ ਪਾਉਣ ਲਈ ਕੀ ਨੁਸਖ਼ਾ ਵਰਤਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh