ਇਹ ਫੂਡ ਬਣਦੇ ਹਨ ਤੁਹਾਡੀ ਸ਼ਰਮਿਦੰਗੀ ਦਾ ਕਾਰਨ, ਜਾਣੋ ਕੀ ਹੈ ਉਪਾਅ

07/05/2017 8:28:31 AM

ਮੁੰਬਈ— ਗਰਲਫ੍ਰੈਂਡ ਨਾਲ ਮਿਲਣ ਦਾ ਪ੍ਰੋਗਰਾਮ ਹੈ ਜਾ ਫਿਰ ਕਿਸੇ ਵੱਡੀ ਨੌਕਰੀ ਦੇ ਲਈ ਇੰਟਰਵਿਊ। ਕੁੱਝ ਚੀਜ਼ਾਂ ਹੁੰਦੀਆਂ ਹਨ ਜੋ ਲੋਕਾਂ ਦੇ ਸਾਹਮਣੇ ਤੁਹਾਡੀ ਇਮੇਜ ਨੂੰ ਖਰਾਬ ਕਰ ਸਕਦੀਆਂ ਹਨ। ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਇਹ ਕੁੱਝ ਫੂਡ ਅਸਲ ਜ਼ਿੰਦਗੀ 'ਚ ਤੁਹਾਡੀ ਇਮੇਜ ਦੇ ਲਈ ਵੱਡਾ ਖਤਰਾ ਹੈ। ਕਿਸੇ ਵੀ ਮਹੱਤਵਪੂਰਨ ਜਗ੍ਹਾ 'ਤੇ ਜਾਣ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਇਹ ਕੁੱਝ ਚੀਜ਼ਾਂ ਤੋਂ ਦੂਰ ਰਹੋ।
1. ਚੁਕੰਦਰ
ਚੁਕੰਦਰ ਦੀ ਵਜ੍ਹਾ ਨਾਲ ਸਰੀਰ 'ਚੋ ਪਸੀਨਾ ਆਉਣ ਵਾਲੀ ਬਦਬੂ ਤੋਂ ਬਚਣ ਦੇ ਲਈ ਕੋਸ਼ਿਸ਼ ਕਰੋ। ਤੁਸੀਂ ਇਸ ਨੂੰ ਹਮੇਸ਼ਾ ਰਾਤ ਨੂੰ ਹੀ ਖਾਓ। ਇਸ 'ਚੋ ਮੌਜ਼ੂਦ ਪੋਸ਼ਕ ਤੱਤਾਂ ਦੀ ਵਜ੍ਹਾ ਨਾਲ ਤੁਹਾਡੇ ਮਹਿਮਾਨ ਤੁਹਾਡਾ ਧੰਨਵਾਦ ਕਰਨਗੇ। ਨਾਲ ਹੀ ਤੁਸੀਂ ਵੀ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣ ਤੋਂ ਬਚ ਜਾਓਗੇ।
2. ਬ੍ਰੋਕਲੀ
ਸਲਫਰ ਦੇ ਗੁਣਾਂ ਨਾਲ ਭਰਪੂਰ ਬ੍ਰੋਕਲੀ ਭਲੇ ਹੀ ਤੁਹਾਡੇ ਸਰੀਰ 'ਚੋ ਜਹਿਰੀਲੇ ਟਾਕਸੀਨ ਕੱਢਣ 'ਚ ਮਦਦ ਕਰਦੀ ਹੈ ਪਰ ਇਸ ਦਾ ਨਿਯਮਿਤ ਇਸਤੇਮਾਲ ਕਰਨ ਵਾਲੇ ਲੋਕ ਪਸੀਨ ਦੀ ਬਦਬੂ ਤੋਂ ਅਕਸਰ ਪਰੇਸ਼ਾਨ ਰਹਿੰਦੇ ਹਨ। ਇਸ 'ਚ ਮੌਜ਼ੂਦ ਸਲਫਰ ਸਰੀਰ ਦੇ ਪਸੀਨੇ 'ਚ ਕੱਚੇ ਅੰਡੇ ਦੀ ਤਰ੍ਹਾਂ ਮਹਿਕਦਾ ਹੈ।
ਉਪਾਅ
ਇਸ 'ਚ ਮੌਜ਼ੂਦ ਗੁਣਾਂ ਦੇ ਕਾਰਨ ਇਹ ਤੁਹਾਡੀ ਸਿਹਤ ਦੇ ਲਈ ਕਾਫੀ ਚੰਗਾ ਹੁੰਦਾ ਹੈ। ਇਸ ਦੇ ਬਾਵਜੂਦ ਤੁਸੀਂ ਇਸ ਨੂੰ ਖਾ ਕੇ ਲੋਕਾਂ ਦੇ ਸਾਹਮਣੇ ਨਹੀਂ ਜਾ ਸਕਦੇ। ਇਸ ਦੇ ਲਈ ਇਸ ਸਬਜ਼ੀ ਨੂੰ ਰਾਤ ਨੂੰ ਖਾਓ।
3. ਕਾਫੀ
ਇਸ ਨੂੰ ਪੀਣ ਨਾਲ ਮੂੰਹ ਸੁੱਕਾ-ਸੁੱਕਾ ਰਹਿੰਦਾ ਹੈ ਅਤੇ ਮੂੰਹ 'ਚ ਲਾਰ ਦੀ ਕਮੀ ਹੋਣ ਨਾਲ ਬੈਕਟੀਰੀਆਂ ਵੱਧਣ ਲੱਗਦਾ ਹੈ। ਜਿਸ ਦੀ ਵਜ੍ਹਾ ਨਾਲ ਮੂੰਹ 'ਚ ਬਦਬੂ ਪੈਦਾ ਹੁੰਦੀ ਹੈ।
ਉਪਾਅ 
ਮੂੰਹ ਦੀ ਬਦਬੂ ਤੋਂ ਬਚਣ ਦੇ ਲਈ ਕੋਸ਼ਿਸ਼ ਕਰੋ ਕਿ ਰੋਜ਼ ਸਵੇਰੇ ਕਾਫੀ ਨੂੰ ਪੀਣਾ ਘੱਟ ਕਰੋ। ਇਸ ਦੀ ਜਗ੍ਹਾ ਤੁਸੀਂ ਸਵੇਰੇ ਹਰਵਲ-ਟੀ ਦਾ ਇਸਤੇਮਾਲ ਵੀ ਕਰ ਸਕਦੇ ਹੋ।