ਨਾਨ ਵੈੱਜ ਨਾਲੋਂ ਜ਼ਿਆਦਾ ਹੈਲਦੀ ਹਨ ਇਹ ਫੂਡਸ

09/30/2017 2:35:46 PM

ਨਵੀਂ ਦਿੱਲੀ— ਹੈਲਦੀ ਡਾਈਟ ਵਿਚ ਪੋਸ਼ਟਿਕਤਾ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ। ਆਈਰਨ , ਫਾਈਬਰਸ, ਕੈਲਸ਼ੀਅਮ ਅਤੇ ਪੋਸ਼ਕ ਤੱਤ ਨਾਲ ਭਰਪੂਰ ਭੋਜਨ ਨੂੰ ਹੀ ਬੈਸਟ ਮੰਨਿਆ ਜਾਂਦਾ ਹੈ। ਇਹ ਸਾਰੇ ਗੁਣ ਨਾਨ ਵੈੱਜ ਵਿਚ ਭਰਪੂਰ ਮਾਤਰਾ ਵਿਚ ਸ਼ਾਮਲ ਹਨ ਪਰ ਬਹੁਤ ਸਾਰੇ ਅਜਿਹੀਆਂ ਸ਼ਾਕਾਹਾਰੀ ਚੀਜ਼ਾਂ ਵੀ ਹਨ ਜੋ ਨਾਨ ਵੈੱਜ ਨਾਲੋਂ ਵੀ ਜ਼ਿਆਦਾ ਹੈਲਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਫੂਡਸ ਬਾਰੇ...
ਕਿਉਂ ਜ਼ਰੂਰੀ ਹੈ ਆਈਰਨ, ਫਾਈਬਰ ਅਤੇ ਕੈਲਸ਼ੀਅਮ 
ਸਰੀਰ ਨੂੰ ਹੈਲਦੀ ਰੱਖਣ ਲਈ ਆਈਰਨ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਹੋਣ 'ਤੇ ਅਨੀਮੀਆ ਰੋਗ ਹੋ ਜਾਂਦਾ ਹੈ। ਜਿਸ ਨਾਲ ਕਮਜ਼ੋਰੀ ਥਕਾਵਟ ਦੇ ਇਲਾਵਾ ਹੋਰ ਵੀ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਕੈਲਸ਼ੀਅਮ ਵੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਫਾਈਬਰ ਪੇਟ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਪਾਚਨ ਕਿਰਿਆ ਚੰਗੀ ਰਹਿੰਦੀ ਹੈ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰਨ ਨਾਲ ਫਾਇਦਾ ਮਿਲਦਾ ਹੈ।
1. ਅਲਸੀ
ਇਸ ਵਿਚ ਓਮੇਗਾ-3 ਫੈਟੀ ਐਸਿਡ,ਫਾਈਬਰ, ਵਿਟਾਮਿਨ ਬੀ ਕਾਂਪਲੈਕਸ, ਮੈਗਨੀਜ਼, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਸੇਲੇਨਿਯਮ ਅਤੇ ਫਾਈਟ੍ਰੋਏਸਟ੍ਰੋਜਨ ਵੀ ਮੌਜੂਦ ਹੁੰਦੇ ਹਨ। ਜੋ ਸਿਹਤ ਲਈ ਬਹੁਤ ਮਹਤੱਵਪੂਰਨ ਹੈ। ਖਾਣੇ ਵਿਚ ਰੋਜ਼ਾਨਾ ਅਲਸੀ ਦੀ ਵਰਤੋਂ ਜ਼ਰੂਰ ਕਰੋ। 
2. ਓਟਸ 
ਓਟਸ ਨੂੰ ਦਲੀਏ ਦੀ ਤਰ੍ਹਾਂ ਵੀ ਖਾਦਾ ਜਾ ਸਕਦਾ ਹੈ। ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ਮ ਅਤੇ ਵਿਟਾਮਿਨ-ਬੀ ਨਾਲ ਭਰਪੂਰ ਓਟਸ ਤੁਹਾਡੇ ਨਰਵਸ ਸਿਸਟਮ ਲਈ ਬਹੁਤ ਫਾਇਦੇਮੰਦ ਹੈ। 
3. ਰਾਜਮਾ
ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ, ਫੈਟ, ਮੈਗਨੀਸ਼ਅਮ, ਆਈਰਨ,ਫਾਸਫੋਰਸ ਵਰਗੇ ਜ਼ਰੂਰੀ ਤੱਤ ਹੁੰਦੇ ਹਨ, ਜੋ ਨਾਨ ਵੈੱਜ ਤੋਂ ਵੀ ਜ਼ਿਆਦਾ ਲਾਭਕਾਰੀ ਹੈ। 
ਆਹਾਰ ਵਿਚ ਸ਼ਾਮਲ ਕਰੋ ਇਹ ਫੂਡਸ
ਖਾਣੇ ਵਿਚ ਖਸਖਸ ,ਕਦੂ ਦੇ ਬੀਜ, ਬਾਦਾਮ, ਸੋਇਆਬੀਨ, ਕਾਬੁਲੀ ਛੋਲੇ, ਕਾਜੂ ਆਦਿ ਵਰਗੇ ਪਦਾਰਥਾਂ ਨੂੰ ਵੀ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ।