ਸੌਣ ਤੋਂ ਪਹਿਲਾਂ ਸਿਰ 'ਤੇ ਤੇਲ ਲਗਾਉਣ ਨਾਲ ਹੁੰਦੇ ਹਨ ਕਈ ਫਾਇਦੇ

10/17/2018 1:31:48 PM

ਨਵੀਂ ਦਿੱਲੀ— ਸਰ੍ਹੋਂ ਦੇ ਤੇਲ ਦੀ ਵਰਤੋਂ ਲਗਭਗ ਸਾਰੇ ਘਰਾਂ 'ਚ ਕੀਤੀ ਜਾਂਦੀ ਹੈ। ਕੋਈ ਖਾਣਾ ਬਣਾਉਣ ਲਈ ਤਾਂ ਕੋਈ ਸਰੀਰ ਦੀ ਮਾਲਿਸ਼ ਕਰਨ ਲਈ ਇਸ ਦੀ ਰੋਜ਼ਾਨਾ ਵਰਤੋਂ ਕਰਦਾ ਹੈ। ਸਰ੍ਹੋਂ ਦਾ ਤੇਲ ਸਿਹਤ ਦੇ ਲਿਹਾਜ਼ ਨਾਲ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਤੇਲ 'ਚ ਕਈ ਵਿਟਾਮਿਨ, ਮਿਨਰਲਸ ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਫਾਇਦਾ ਪਹੁੰਚਾਉਂਦੇ ਹਨ। ਜੇ ਸੌਣ ਤੋਂ ਪਹਿਲਾਂ ਇਸ ਨੂੰ ਸਰੀਰ ਦੇ ਕੁਝ ਹਿੱਸਿਆ 'ਤੇ ਲਗਾਇਆ ਜਾਵੇ ਤਾਂ ਇਸ ਨਾਲ ਸਰੀਰ ਨੂੰ ਕਮਾਲ ਦੇ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਹਿੱਸਿਆ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ...

1. ਸਿਰ ਦੀ ਮਾਲਿਸ਼
ਜੇ ਤੁਸੀਂ ਦਿਨਭਰ ਕੰਮ ਕਰਕੇ ਥੱਕ ਜਾਂਦੇ ਹੋ, ਜਿਸ ਨਾਲ ਤੁਹਾਨੂੰ ਤਣਾਅ ਵੀ ਰਹਿੰਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਿਰ 'ਤੇ ਸਰ੍ਹੋਂ ਦਾ ਤੇਲ ਲਗਾ ਕੇ ਮਾਲਿਸ਼ ਕਰੋ। ਇਸ ਨਾਲ ਆਰਾਮ ਮਿਲਦਾ ਹੈ ਅਤੇ ਤਣਾਅ ਦੂਰ ਰਹਿੰਦਾ ਹੈ।
 

2. ਨਾਭੀ(ਧੁੰਨੀ)
ਸੌਣ ਤੋਂ ਪਹਿਲਾਂ ਨਾਭੀ 'ਤੇ ਸਰ੍ਹੋਂ ਦਾ ਤੇਲ ਲਗਾਓ। ਇਸ ਨਾਲ ਬੁੱਲ੍ਹ ਫੱਟਣ ਦੀ ਸਮੱਸਿਆ ਦੂਰ ਰਹਿੰਦੀ ਹੈ ਨਾਲ ਹੀ ਬੁੱਲ੍ਹ ਖੂਬਸੂਰਤ ਵੀ ਦਿੱਸਣ ਲੱਗਦੇ ਹਨ। ਇਸ ਤੋਂ ਇਲਾਵਾ ਨਾਭੀ 'ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਪੇਟ ਦਰਦ ਅਤੇ ਪਾਚਨ ਸੰਬੰਧੀ ਸਮੱਸਿਆ ਵੀ ਦੂਰ ਰਹਿੰਦੀ ਹੈ। ਇਸ ਤੋਂ ਇਲਾਵਾ ਅੱਖਾਂ ਦੀ ਜਲਣ, ਖਾਰਸ਼ ਅਤੇ ਸੁੱਕਾਪਣ ਵੀ ਠੀਕ ਹੋ ਜਾਂਦਾ ਹੈ।
 

3. ਪੈਰਾਂ ਦੀਆਂ ਤਲੀਆਂ
ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ 'ਤੇ ਸਰ੍ਹੋਂ ਦਾ ਤੇਲ ਲਗਾ ਕੇ ਮਾਲਿਸ਼ ਕੀਤੀ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਇਹ ਨੁਸਖਾ ਤੁਹਾਡੇ ਲਈ ਬੈਸਟ ਹੈ। ਨਾਲ ਹੀ ਇਸ ਨਾਲ ਸਰੀਰ ਸਿਹਤਮੰਦ ਅਤੇ ਮਜ਼ਬੂਤ ਵੀ ਬਣਿਆ ਰਹਿੰਦਾ ਹੈ।
 

4. ਸੱਟ
ਜੇ ਲੰਬੇ ਸਮੇਂ ਤੱਕ ਸੱਟ ਠੀਕ ਹੋਣ ਦਾ ਨਾਮ ਹੀ ਨਾ ਲੈ ਰਹੀ ਹੋਵੇ ਤਾਂ ਉੱਥੇ ਸਰ੍ਹੋਂ ਦਾ ਤੇਲ ਲਗਾਓ। ਆਪਣੀ ਸੱਟ 'ਤੇ ਰੋਜ਼ਾਨਾ ਸਰ੍ਹੋਂ ਦਾ ਤੇਲ ਲਗਾਉਂਦੇ ਰਹੋ ਜਦੋਂ ਤੱਕ ਕਿ ਸੱਟ ਠੀਕ ਨਾ ਹੋ ਜਾਵੇ।