ਪੁਦੀਨਾ ਖਾਣ ਨਾਲ ਹੁੰਦੇ ਹਨ ਇਹ ਫਾਇਦੇ

02/24/2018 1:34:40 PM

ਜਲੰਧਰ— ਗਰਮੀਆਂ 'ਚ ਖਾਣ-ਪੀਣ ਦਾ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ ਤਾਂ ਲੂੰ ਅਤੇ ਕਈ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਖੁਦ ਨੂੰ ਬਚਾਇਆ ਜਾ ਸਕਦਾ ਹੈ। ਵੈਸੇ ਤਾਂ ਪੁਦੀਨੇ ਦੀ ਵਰਤੋਂ ਸੁਆਦ ਅਤੇ ਦਵਾਈਆਂ ਦੇ ਗੁਣਾਂ ਲਈ ਕਦੇ ਵੀ ਕੀਤੀ ਜਾ ਸਕਦੀ ਹੈ। ਪਰ ਆਪਣੀ ਠੰਡਕ ਦੇ ਕਾਰਨ ਖਾਸ ਤੌਰ 'ਤੇ ਗਰਮੀਆਂ 'ਚ ਇਸ ਦੀ ਵਰਤੋਂ ਕਰਨੀ ਫਾਇਦੇਮੰਦ ਰਹਿੰਦੀ ਹੈ।

ਸੁੱਕਾ ਜਾਂ ਗੀਲਾ ਪੁਦੀਨਾ ਛਾਛ, ਦਹੀ, ਕੱਚੇ ਅੰਬ ਦੇ ਜੂਸ (ਆਮ ਕੇ ਪੰਨਾ) ਦੇ ਨਾਲ ਮਿਲਾ ਕੇ ਪੀਣ ਨਾਲ ਪੇਟ 'ਚ ਹੋਣ ਵਾਲੀ ਸੜਣ ਦੂਰ ਹੋਵੇਗੀ ਅਤੇ ਠੰਡਕ ਮਿਲੇਗੀ। ਗਰਮ ਹਵਾਵਾਂ ਅਤੇ ਲੂ ਤੋਂ ਵੀ ਬਚਾਅ ਹੋਵੇਗਾ। 
ਗਰਮੀ 'ਚ ਪੁਦੀਨੇ ਦੀ ਚਟਨੀ ਦੀ ਵਰਤੋਂ ਸਿਹਤ ਨਾਲ ਜੁੜੇ ਕਈ ਫਾਇਦੇ ਦਿੰਦਾ ਹੈ। ਪੁਦੀਨਾ, ਕਾਲੀ ਮਿਰਚ, ਨਮਕ, ਮੁਨੱਕਾ, ਜੀਰਾ, ਛੁਹਾਰਾ ਸਭ ਨੂੰ ਮਿਲਾ ਕੇ ਪੀਸ ਲਓ। ਇਹ ਚਟਨੀ ਪੇਟ ਦੇ ਕਈ ਰੋਗਾਂ ਤੋਂ ਬਚਾਅ ਕਰਦੀ ਹੈ ਅਤੇ ਖਾਣ 'ਚ ਵੀ ਸੁਆਦ ਹੁੰਦੀ ਹੈ। ਭੁੱਖ ਨਾ ਲੱਗਣ ਜਾਂ ਖਾਣ ਨੂੰ ਮੰਨ ਨਹੀਂ ਕਰਨ 'ਤੇ ਇਸ ਦੀ ਚਟਨੀ ਭੁੱਖ ਨੂੰ ਖੋਲਦੀ ਹੈ। 
ਜੇਕਰ ਤੁਸੀਂ ਲਗਾਤਾਰ ਹਿਚਕੀ ਆਉਣ ਤੋਂ ਪ੍ਰੇਸ਼ਾਨ ਹੋ ਤਾਂ ਪੁਦੀਨੇ 'ਚ ਚੀਨੀ ਮਿਲਾ ਕੇ ਹੌਲੀ-ਹੌਲੀ ਚਬਾਓ। ਕੁਝ ਹੀ ਦੇਰ ਬਾਅਦ ਤੁਸੀਂ ਹਿਚਕੀ ਤੋਂ ਛੁੱਟਕਾਰਾ ਪਾ ਲਵੋਗੇ। ਪੁਦੀਨੇ ਦੀ ਨਿਯਮਿਤ ਵਰਤੋਂ ਨਾਲ ਤੁਹਾਨੂੰ ਪੀਲੀਆਂ ਵਰਗੇ ਰੋਗਾਂ ਤੋਂ ਬੱਚਣ 'ਚ ਸਹਾਇਤਾ ਮਿਲੇਗੀ। ਉਧਰ ਯੂਰੀਨ ਇੰਫੈਕਸ਼ਨ 'ਚ ਵੀ ਪੁਦੀਨੇ ਦੀ ਵਰਤੋਂ ਬਹੁਤ ਲਾਭਦਾਇਕ ਹੈ। ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਪਾਣੀ ਅਤੇ ਨਿੰਬੂ ਦੇ ਰੱਸ ਦੇ ਨਾਲ ਪੀਣ ਨਾਲ ਸਰੀਰ ਦੀ ਅੰਦਰਲੀ ਸਫਾਈ ਹੁੰਦੀ ਹੈ।