ਜ਼ਿਆਦਾ ਪਸੀਨਾ ਵਹਾਉਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫਾਇਦੇ

04/20/2018 4:27:49 PM

ਜਲੰਧਰ— ਗਰਮੀ 'ਚ ਸਾਰੇ ਲੋਕ ਪਸੀਨਾ ਨਿਕਲਣ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਹਨ ਪਰ ਜ਼ਿਆਦਾ ਮਾਤਰਾ 'ਚ ਪਸੀਨਾ ਨਿਕਲਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕਸਰਤ ਕਰਨ ਨਾਲ ਨਿਕਲਣ ਵਾਲਾ ਪਸੀਨਾ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਪਸੀਨਾ ਆਉਣ ਦੇ ਨਾਲ ਹੋਣ ਵਾਲੇ ਫਾਇਦਿਆਂ ਬਾਰੇ
1. ਸਾਫ ਚਮੜੀ
ਪਸੀਨਾ ਨਿਕਲਣ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ। ਜਿਸ ਨਾਲ ਚਿਹਰੇ ਦੇ ਰੋਮ ਛਿੱਦਰ ਖੁੱਲ ਲਗਦੇ ਹਨ ਅਤੇ ਚਮੜੀ ਸਾਫ ਹੋ ਜਾਂਦੀ ਹੈ।
2. ਗਲੋਇੰਗ ਚਮੜੀ
ਜ਼ਿਆਦਾ ਮਾਤਰਾ 'ਚ ਪਸੀਨਾ ਨਿਕਲਣ ਨਾਲ ਡੇਡ ਚਮੜੀ ਨਿਕਲ ਜਾਂਦੀ ਹੈ ਜਿਸ ਨਾਲ ਚਮੜੀ 'ਚ ਨਿਖਾਰ ਆ ਜਾਂਦਾ ਹੈ।
3. ਭਾਰ ਘਟਾਏ
ਕਸਰਤ ਕਰਦੇ ਸਮੇਂ ਸਰੀਰ ਤੋਂ ਜਿਨ੍ਹਾਂ ਜ਼ਿਆਦਾ ਪਸੀਨਾ ਨਿਕਲਦਾ ਹੈ ਉਨ੍ਹਾਂ ਹੀ ਸਰੀਰ 'ਚ ਕੈਲੋਰੀ ਬਰਨ ਹੁੰਦੀ ਹੈ ਜੋ ਭਾਰ ਘੱਟ ਕਰਨ 'ਚ ਮਦਦ ਕਰਦੀ ਹੈ।
4. ਗੁਰਦੇ ਦੀ ਪੱਥਰੀ
ਸਰੀਰ 'ਚੋਂ ਜ਼ਿਆਦਾ ਪਸੀਨਾ ਨਿਕਲਣ ਦੇ ਨਾਲ ਵਿਅਕਦੀ ਪਾਣੀ ਵੀ ਜ਼ਿਆਦਾ ਪੀਂਦਾ ਹੈ। ਜਿਸ ਨਾਲ ਸਰੀਰ ਦੀ ਗੰਦਗੀ ਸਾਫ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾ ਨੂੰ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਪਸੀਨਾ ਵਹਾਉਣ ਨਾਲ ਕਾਫੀ ਲਾਭ ਹੁੰਦਾ ਹੈ।
5. ਤਣਾਅ
ਜ਼ਿਆਦਾ ਪਸੀਨਾ ਨਿਕਲਣ ਨਾਲ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ ਜਿਸ ਨਾਲ ਦਿਮਾਗ ਫ੍ਰੈਸ਼ ਰਹਿੰਦਾ ਹੈ ਅਤੇ ਇਹ ਤਣਾਅ ਦੂਰ ਰੱਖਦਾ ਹੈ।
6. ਬਲੱਡ ਸਰਕੁਲੇਸ਼ਨ
ਪਸੀਨਾ ਨਿਕਲਣ ਦੀ ਵਜ੍ਹਾ ਨਾਲ ਸਰੀਰ 'ਚ ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ ਜਿਸ ਨਾਲ ਪੂਰੇ ਸਰੀਰ 'ਚ ਬਲੱਡ ਸਰਕੁਲੇਸ਼ਨ ਠੀਕ ਢੰਗ ਨਾਲ ਕੰਮ ਕਰਨ ਲਗਦਾ ਹੈ।
7. ਮੁਹਾਸੇ
ਇਸ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲਦੀ ਹੈ ਜਿਸ ਨਾਲ ਚਿਹਰੇ 'ਤੇ ਮੁਹਾਸਿਆਂ ਦੀ ਸਮੱਸਿਆ ਨਹੀਂ ਹੁੰਦੀ ਅਤੇ ਇਸ ਤੋਂ ਛੁਟਕਾਰਾ ਮਿਲ ਜਾਂਦਾ ਹੈ।