ਫੇਫੜਿਆਂ ਦੀ ਸਮੱਸਿਆ ਨੂੰ ਦੂਰ ਕਰਨਗੀਆਂ ਇਹ ਚੀਜ਼ਾਂ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ

12/31/2020 6:09:23 PM

ਜਲੰਧਰ: ਅੱਜ ਕੱਲ ਫੇਫੜਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਵਾਯੂ ਪ੍ਰਦੂਸ਼ਣ ਦੇ ਕਾਰਨ ਫੇਫੜਿਆਂ ’ਚ ਬਹੁਤ ਸਾਰੀ ਗੰਦਗੀ ਜਮ੍ਹਾ ਹੋ ਜਾਂਦੀ ਹੈ। ਜਿਸ ਨਾਲ ਫੇਫੜਿਆਂ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਸਾਹ, ਅਸਥਮਾ, ਟੀ. ਬੀ. ਜਿਹੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਸਾਨੂੰ ਸਾਡੇ ਫੇਫੜਿਆਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਫੇਫੜਿਆਂ ਨੂੰ ਸਾਫ ਕਰਨ ਲਈ ਅਤੇ ਮਜ਼ਬੂਤ ਬਣਾਉਣ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਖਾ ਸਕਦੇ ਹਾਂ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਉਹ ਕਿਹੜੀਆਂ ਚੀਜ਼ਾਂ ਹਨ। ਜਿਨ੍ਹਾਂ ਨਾਲ ਫੇਫੜੇ ਸਾਫ਼ ਹੁੰਦੇ ਹਨ ਅਤੇ ਮਜ਼ਬੂਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਪੰਜ ਚੀਜ਼ਾਂ । ਜੋ ਸਾਡੇ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ ਜਿਸ ਨਾਲ ਬਹੁਤ ਸਾਰੀਆਂ ਫੇਫੜਿਆਂ ਦੀਆਂ ਬੀਮਾਰੀਆਂ ਨਹੀਂ ਹੁੰਦੀਆਂ।


ਸੇਬ: ਸੇਬ ਇਕ ਇਸ ਤਰ੍ਹਾਂ ਦਾ ਫਲ ਹੈ। ਜੋ ਸਾਡੀ ਪੂਰੇ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ। ਇਕ ਰਿਸਰਚ ਵਿਚ ਪਾਇਆ ਗਿਆ ਹੈ। ਜੇਕਰ ਅਸੀਂ ਰੋਜ਼ਾਨਾ ਸੇਬ ਖਾਂਦੇ ਹਾਂ ਤਾਂ ਇਸ ਨਾਲ ਫੇਫੜੇ ਚੰਗੀ ਤਰ੍ਹਾਂ ਕੰਮ ਕਰਦੇ ਹਨ ਅਤੇ ਤੰਦਰੁਸਤ ਰਹਿੰਦੇ ਹਨ। ਇਸ ਲਈ ਕਿਹਾ ਜਾਂਦਾ ਹੈ। ਹਫਤੇ ਵਿਚ ਘੱਟ ਤੋਂ ਘੱਟ ਪੰਜ ਸੇਬ ਜ਼ਰੂਰ ਖਾਓ। ਸੇਬ ਖਾਣ ਨਾਲ ਅਸਥਮਾ ਅਤੇ ਫੇਫੜਿਆਂ ਦੇ ਕੈਂਸਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਕਿਉਂਕਿ ਇਸ ਵਿਚ ਬਹੁਤ ਪਾਵਰਫੁੱਲ ਐਂਟੀ-ਆਕਸੀਡੈਂਟਸ ਹੁੰਦੇ ਹਨ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਕੱਦੂ ਦੀ ਸਬਜ਼ੀ: ਕੱਦੂ ਦੀ ਸਬਜ਼ੀ ਬਹੁਤ ਸਾਰੇ ਲੋਕ ਇਸ ਨੂੰ ਨਾਰਮਲ ਸਮਝਦੇ ਹਨ ਪਰ ਕੱਦੂ ਵਿੱਚ ਬੀਟਾ ਕੈਰੋਟੀਨ, ਲਿਊਟੀਨ ਅਤੇ ਬਹੁਤ ਸਾਰੇ ਐਂਟੀ-ਆਕਸੀਡੈਂਟਸ ਹੁੰਦੇ ਹਨ। ਇਸ ਲਈ ਕੱਦੂ ਦੀ ਸਬਜ਼ੀ ਖਾਣ ਨਾਲ ਫੇਫੜੇ ਮਜ਼ਬੂਤ ਹੁੰਦੇ ਹਨ। ਕੱਦੂ ਵਿੱਚ ਪਾਵਰਫੁੱਲ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੋ ਫੇਫੜਿਆਂ ਦੀ ਬੀਮਾਰੀ ਹੋਣ ਦੀ ਸੰਭਾਵਨਾ ਘਟਾ ਦਿੰਦੇ ਹਨ ।


ਹਲਦੀ: ਹਲਦੀ ਦੀ ਵਰਤੋਂ ਕਰਨ ਨਾਲ ਸਾਡੀ ਇਮਿਊਨਿਟੀ ਵਧਦੀ ਹੈ ਅਤੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਹਲਦੀ ਵਿੱਚ ਬਹੁਤ ਸਾਰੇ ਐਂਟੀ-ਆਕਸੀਡੈਂਟਸ ਹੁੰਦੇ ਹਨ। ਹਲਦੀ ਵਿੱਚ ਕਰਕਿਊਮਿਨ ਕੰਪਾਊਂਡ ਹੁੰਦਾ ਹੈ। ਜੋ ਫੇਫੜਿਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਹਲਦੀ ਵਾਲਾ ਦੁੱਧ ਜ਼ਰੂਰ ਪੀਓ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਟਮਾਟਰ: ਟਮਾਟਰ ਦੀ ਵਰਤੋਂ ਕਰਨ ਨਾਲ ਫੇਫੜਿਆਂ ਦੀ ਬਹੁਤ ਸਾਰੇ ਰੋਗ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਨਾਲ ਫੇਫੜੇ ਮਜ਼ਬੂਤ ਬਣਦੇ ਹਨ। ਟਮਾਟਰ ਵਿੱਚ ਲਾਈਕੋਪੀਨ ਨਾਮ ਤੱਤ ਹੁੰਦਾ ਹੈ। ਜੋ ਇਕ ਤਰ੍ਹਾਂ ਦਾ ਕੈਰੋਟੀਨਾਇਡ ਐਂਟੀਆਕਸੀਡੈਂਟ ਹੈ। ਲਾਇਕੋਪੀਨ ਸਾਡੇ ਫੇਫੜਿਆਂ ਨੂੰ ਤੰਦਰੁਸਤ ਰੱਖਣ ਵਾਲਾ ਕੰਪਾਊਂਡ ਹੈ। ਇਸ ਨਾਲ ਸਾਹ ਨਾਲ ਜੁੜੀਆਂ ਬੀਮਾਰੀਆਂ ਅਤੇ ਸਾਹ ਨਲੀ ਦੀ ਸੋਜ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਟਮਾਟਰ ਫੇਫੜਿਆਂ ਨੂੰ ਤੰਦਰੁਸਤ ਰੱਖਦਾ ਹੈ। ਇਸ ਲਈ ਟਮਾਟਰ ਨੂੰ ਅਸਥਮਾ ਦੇ ਰੋਗੀਆਂ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ ।


ਹਰਬਲ ਚਾਹ: ਇਮਊਨਿਟੀ ਵਧਾਉਣ ਅਤੇ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਚਾਹ ਕੌਫ਼ੀ ਦੀ ਜਗ੍ਹਾ ਹਰਬਲ ਚਾਹ ਨੂੰ ਆਪਣੇ ਆਹਾਰ ਵਿਚ ਸ਼ਾਮਲ ਕਰੋ। ਅਦਰਕ, ਹਲਦੀ, ਨਿੰਬੂ , ਸ਼ਹਿਦ ਅਤੇ ਦਾਲਚੀਨੀ ਮਿਲਾ ਕੇ ਤੁਸੀਂ ਪਾਵਰਫੁੱਲ ਹਰਬਲ ਚਾਹ ਬਣਾ ਸਕਦੇ ਹੋ। ਇਸ ਨਾਲ ਪੂਰੀ ਉਮਰ ਫੇਫੜੇ ਤੰਦਰੁਸਤ ਰਹਿੰਦੇ ਹਨ। ਇਸ ਤੋਂ ਇਲਾਵਾ ਤੁਸੀਂ ਗ੍ਰੀਨ ਟੀ ਦੀ ਵੀ ਵਰਤੋਂ ਕਰ ਸਕਦੇ ਹੋ ਗ੍ਰੀਨ ਟੀ ਵਿੱਚ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ। ਜੋ ਫੇਫੜਿਆਂ ਦੇ ਟਿਸ਼ੂਜ਼ ਨੂੰ ਤੰਦਰੁਸਤ ਰੱਖਦੇ ਹਨ।

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ

Aarti dhillon

This news is Content Editor Aarti dhillon