ਭੁੱਖ ਵਧਾਉਣ ਲਈ ਬੇਹੱਦ ਅਸਰਦਾਰ ਹਨ ਇਹ ਘਰੇਲੂ ਉਪਾਅ

12/04/2018 1:06:47 PM

ਨਵੀਂ ਦਿੱਲੀ— ਸਹੀਂ ਸਮੇਂ 'ਤੇ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪੋਸ਼ਕ ਤੱਤਾਂ ਨਾਲ ਭਰਪੂਰ ਖਾਦ ਪਦਾਰਥਾਂ ਦਾ ਸੇਵਨ ਕਰਨਾ। ਉੱਥੇ ਹੀ ਕੁਝ ਲੋਕ ਭੁੱਖ ਨਾ ਲੱਗਣ ਤੋਂ ਵੀ ਪ੍ਰੇਸ਼ਾਨ ਰਹਿੰਦੇ ਹਨ, ਜਿਸ ਨਾਲ ਸਰੀਰਕ ਕਮਜ਼ੋਰੀ ਆਉਣ ਲੱਗਦੀ ਹੈ, ਜਿਸ ਨਾਲ ਪ੍ਰਤੀਰੋਧੀ ਸਮਰੱਥਾ 'ਤੇ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਕੁਝ ਘਰੇਲੂ ਤਰੀਕੇ ਤੁਹਾਡੇ ਕੰਮ ਆ ਸਕਦੇ ਹਨ। 
 

1. ਹਰੇ ਧਨੀਏ ਦਾ ਰਸ
1 ਚੱਮਚ ਹਰੇ ਧਨੀਏ ਦੇ ਰਸ 'ਚ ਥੋੜ੍ਹਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ।
 

2. ਅਦਰਕ 
ਭੋਜਨ ਖਾਣ ਦੇ ਅੱਧਾ ਘੰਟਾ ਪਹਿਲਾਂ ਅਦਰਕ ਦੇ ਟੁੱਕੜੇ 'ਤੇ ਨਮਕ ਲਗਾ ਕੇ ਖਾਓ।
 

3. ਮੂਲੀ 
ਸਲਾਦ 'ਚ ਮੂਲੀ, ਕਾਲੀ ਮਿਰਚ ਅਤੇ ਨਮਕ ਮਿਲਾ ਕੇ ਖਾਓ।
 

4. ਕਾਲੀ ਮਿਰਚ 
ਗੁੜ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰੋ।
 

5. ਕਾਲਾ ਨਮਕ 
ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਅਤ ਭੁੱਖ ਵਧਦੀ ਹੈ।

Neha Meniya

This news is Content Editor Neha Meniya