ਮੱਖਣ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫਾਇਦੇ

07/16/2017 1:20:41 PM

ਜਲੰਧਰ— ਪੁਰਾਣੇ ਜਮਾਨੇ 'ਚ ਰੋਟੀ ਦੇ ਨਾਲ ਬਹੁਤ ਸਾਰਾ ਮੱਖਣ ਰੋਟੀ ਨਾਲ ਲੋਕ ਖਾਂਦੇ ਸੀ, ਅੱਜ ਅਸੀਂ ਇਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼  ਕਰ ਰਹੇ ਹਾਂ ਪਰ ਕਿ ਤੁਸੀਂ ਜਾਣਦੇ ਹੋ ਕਿ ਮੱਖਣ ਖਾਣ ਨਾਲ ਵੀ ਕੁੱਝ ਫਾਇਦੇ ਹੁੰਦੇ ਹਨ। ਵਾਈਟ ਬਟਰ ਬਾਜ਼ਾਰ 'ਚੋ ਮਿਲਣ ਵਾਲੇ ਹਲਕੇ ਪੀਲੇ ਰੰਗ ਦੇ ਬਟਰ ਤੋਂ ਕਾਫੀ ਵੱਖਰਾ ਹੁੰਦਾ ਹੈ ਅਤੇ ਇਸ ਨਾਲ ਡਿਸ਼ ਦਾ ਸੁਆਦ ਵੀ ਕਾਫੀ ਵੱਧ ਜਾਂਦਾ ਹੈ। ਵਾਈਟ ਮੱਖਣ 'ਚ ਬਿਲਕੁੱਲ ਵੀ ਨਮਕ ਨਹੀਂ ਹੁੰਦਾ ਹੈ ਅਤੇ ਇਸ 'ਚ ਬੀਟਾ ਕੈਰੋਟੀਨ ਦੀ ਮਾਤਰਾ ਵੀ ਘੱਟ ਹੁੰਦੀ ਹੈ। ਇਕ ਚਮਚ ਵਾਈਟ ਬਟਰ 'ਚ 103.5 ਕੈਲੋਰੀ ਹੁੰਦੀ ਹੈ।
1. ਕੈਂਸਰ
ਜੀ ਹਾਂ, ਵਾਈਟ ਬਟਰ ਕੋਈ ਮਾਮੂਲੀ ਚੀਜ਼ ਨਹੀਂ ਹੈ। ਇਹ ਕੈਂਸਰ ਵਰਗੇ ਰੋਗ ਤੋਂ ਬਚਾਅ ਕਰਨ 'ਚ ਤੁਹਾਡੀ ਮਦਦ ਕਰਦਾ ਹੈ। ਦਰਅਸਲ ਵਾਈਟ ਬਟਰ 'ਚ ਮੌਜ਼ੂਦ ਫੈਟੀ ਐਸਿਡ ਕੌਂਜੂਲੇਟੇਡ ਲਿਨੋਲੇਕ ਪ੍ਰਮੁੱਖ ਰੂਪ ਤੋਂ ਕੈਂਸਰ ਤੋਂ ਬਚਾਅ 'ਚ ਮਦਦ ਕਰਦਾ ਹੈ।
2. ਅੱਖਾਂ ਦੀ ਜਲਨ
ਅੱਖਾਂ 'ਚ ਜਲਨ ਦੀ ਸਮੱਸਿਆ ਹੋਣ 'ਤੇ ਗਾਂ ਦੇ ਦੁੱਧ ਦਾ ਬਟਰ ਅੱਖਾਂ 'ਤੇ ਲਗਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ। ਕਿਸੇ ਵੀ ਕਾਰਨ ਨਾਲ ਹੋਣ ਵਾਲੀ ਅੱਖਾਂ ਦੀ ਜਲਨ ਨੂੰ ਖਤਮ ਕਰ ਦਿੰਦਾ ਹੈ।
3. ਦਿਲ ਦੀ ਸਮੱਸਿਆ
ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਕੁੱਝ ਮਾਤਰਾ 'ਚ ਬਟਰ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ, ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਹੋ ਜਾਂਦਾ ਹੈ।
4. ਦਮਾ
ਸਾਹ ਦੀ ਤਕਲੀਫ ਹੋਣ ਉੱਤੇ ਵੀ ਮੱਖਣ ਲਾਭਦਾਇਕ ਸਾਬਿਤ ਹੁੰਦਾ ਹੈ।