ਖ਼ੂਨ ਸਾਫ ਕਰਨ ’ਚ ਮਦਦਗਾਰ ਨੇ ਇਹ 7 Foods, ਅੱਜ ਹੀ ਕਰੋ ਡਾਈਟ ’ਚ ਸ਼ਾਮਲ

05/21/2023 5:21:28 PM

ਜਲੰਧਰ (ਬਿਊਰੋ)– ਖ਼ੂਨ ਭੋਜਨ ਤੋਂ ਲੈ ਕੇ ਪ੍ਰੋਟੀਨ, ਹਾਰਮੋਨ, ਆਕਸੀਜਨ ਆਦਿ ਪੂਰੇ ਸਰੀਰ ’ਚ ਪਹੁੰਚਾਉਣ ਦਾ ਕੰਮ ਕਰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਸਾਫ ਕਰਨ ਵਾਲੇ ਕੁਝ ਫੂਡਸ ਬਾਰੇ, ਜਿਨ੍ਹਾਂ ਦਾ ਸੇਵਨ ਤੁਸੀਂ ਵੀ ਕਰ ਸਕਦੇ ਹੋ–

ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹਨ। ਇਨ੍ਹਾਂ ’ਚ ਮੌਜੂਦ ਪੋਸ਼ਕ ਤੱਤ ਖ਼ੂਨ ਸਾਫ ਕਰਨ ਤੋਂ ਇਲਾਵਾ ਕਈ ਬੀਮਾਰੀਆਂ ਤੋਂ ਦੂਰ ਰੱਖਣ ’ਚ ਮਦਦ ਕਰਦੇ ਹਨ।

ਤਾਜ਼ੇ ਫਲ
ਤਾਜ਼ੇ ਤੇ ਸੀਜ਼ਨਲ ਫਲ ਜ਼ਰੂਰ ਖਾਣੇ ਚਾਹੀਦੇ ਹਨ। ਇਸ ਨਾਲ ਨਾ ਸਿਰਫ ਖ਼ੂਨ ਸਾਫ ਹੁੰਦਾ ਹੈ, ਸਗੋਂ ਇਮਿਊਨਿਟੀ ਵੀ ਬੂਸਟ ਹੁੰਦੀ ਹੈ। ਰੋਜ਼ਾਨਾ ਇਕ ਫਲ ਜ਼ਰੂਰ ਖਾਓ।

ਪਾਣੀ ਭਰਪੂਰ ਪੀਓ
ਸਿਹਤਮੰਦ ਸਰੀਰ ਲਈ ਪਾਣੀ ਬੇਹੱਦ ਜ਼ਰੂਰੀ ਹੈ। ਰੋਜ਼ਾਨਾ ਘੱਟ ਤੋਂ ਘੱਟ 3 ਲੀਟਰ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਡਿਟਾਕਸ ਹੁੰਦਾ ਹੈ ਤੇ ਗੰਦਗੀ ਬਾਹਰ ਹੋ ਜਾਂਦੀ ਹੈ।

ਗੁੜ ਖਾਓ
ਗੁੜ ਪਾਚਨ ਤੰਤਰ ਨੂੰ ਦਰੁਸਤ ਕਰਨ ਤੋਂ ਇਲਾਵਾ ਸਰੀਰ ਦੀ ਗੰਦਗੀ ਨੂੰ ਬਾਹਰ ਕਰਨ ’ਚ ਮਦਦ ਕਰਦਾ ਹੈ। ਰੋਜ਼ਾਨਾ ਥੋੜ੍ਹਾ ਜਿਹਾ ਗੁੜ ਜ਼ਰੂਰ ਖਾਓ।

ਹਲਦੀ
ਹਲਦੀ ’ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਇੰਫਲਾਮੇਟਰੀ ਗੁਣ ਸਿਹਤ ਲਈ ਬੇਹੱਦ ਲਾਭਕਾਰੀ ਮੰਨੇ ਜਾਂਦੇ ਹਨ। ਇਸ ਨੂੰ ਤੁਸੀਂ ਦੁੱਧ ’ਚ ਮਿਲਾ ਕੇ ਪੀ ਸਕਦੇ ਹੋ।

ਨਿੰਬੂ ਪਾਣੀ
ਨਿੰਬੂ ਪਾਣੀ ਬਿਹਤਰੀਨ ਬਲੱਡ ਪਿਊਰੀਫਾਇਰ ਦਾ ਕੰਮ ਕਰਦਾ ਹੈ। ਰੋਜ਼ਾਨਾ ਖਾਲੀ ਢਿੱਡ ਹਲਕੇ ਗਰਮ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪੀਓ।

ਹੋਰ ਚੀਜ਼ਾਂ
ਇਨ੍ਹਾਂ ਤੋਂ ਇਲਾਵਾ ਨਿੰਮ ਦੀਆਂ ਪੱਤੀਆਂ, ਤੁਲਸੀ, ਚੁਕੰਦਰ, ਆਲੂਬੁਖਾਰਾ, ਸੇਬ ਆਦਿ ਖਾਓ। ਖ਼ੂਨ ਸਾਫ ਰਹਿਣ ਨਾਲ ਸਿਹਤ ਨਾਲ ਸਕਿਨ ਵੀ ਗਲੋਇੰਗ ਬਣੀ ਰਹਿੰਦੀ ਹੈ।

ਨੋਟ– ਤੁਸੀਂ ਵੀ ਖ਼ੂਨ ਸਾਫ ਕਰਨ ਲਈ ਇਹ ਫੂਡਸ ਖਾਓ। ਆਰਟੀਕਲ ਪਸੰਦ ਆਇਆ ਹੋਵੇ ਤਾਂ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ।

Rahul Singh

This news is Content Editor Rahul Singh