ਤੇਜ਼ੀ ਨਾਲ ਭਾਰ ਘੱਟ ਕਰਨਗੇ ਇਹ 5 ਸੁਪਰਫੂਡ, ਅੱਜ ਹੀ ਡਾਈਟ ''ਚ ਕਰੋ ਸ਼ਾਮਲ

08/17/2019 2:37:42 PM

ਨਵੀਂ ਦਿੱਲੀ—ਡਾਈਟਿੰਗ ਦਾ ਮਤਲਬ ਖਾਣਾ-ਪੀਣਾ ਛੱਡਣਾ ਨਹੀਂ ਸਗੋਂ ਹੈਲਦੀ ਡਾਈਟ ਨੂੰ ਫੋਲੋ ਕਰਨਾ ਹੈ। ਖਾਣਾ ਪੀਣਾ ਛੱਡਣ ਨਾਲ ਇਨਸਾਨ ਪਤਲਾ ਨਹੀਂ ਸਗੋਂ ਕਮਜ਼ੋਰ ਹੋ ਜਾਂਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕੀ ਖਾਧਾ ਪੀਤਾ ਜਾਵੇ ਜਿਸ ਨਾਲ ਭੁੱਖ ਵੀ ਮਿਟ ਜਾਵੇ ਅਤੇ ਭਾਰ ਵੀ ਬੈਲੇਂਸ ਰਹੇ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਅਜਿਹਾ ਡਾਈਟ ਪਲਾਨ ਦੱਸਾਂਗੇ, ਤੁਹਾਡਾ ਭਾਰ ਘਟਣ ਦੇ ਨਾਲ ਤੁਹਾਨੂੰ ਦਿਨ ਭਰ ਐਕਟਿਵ ਰੱਖਣ 'ਚ ਵੀ ਮਦਦ ਕਰੇਗਾ। 
ਸੇਬ 
ਸੇਬ ਫਲ 'ਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ 'ਚ ਪਾਏ ਜਾਣ ਵਾਲੇ ਪਾਲੀਫੇਨੋਲ ਅਤੇ ਫਲੇਵੋਨੋਈਡਸ ਸਰੀਰ ਨੂੰ ਫਿਟ ਐਂਡ ਐਕਟਿਵ ਰੱਖਣ 'ਚ ਮਦਦ ਕਰਦੇ ਹਨ। ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ ਤਾਂ ਹਫਤੇ 'ਚ ਘੱਟੋ-ਘੱਟ 4 ਵਾਰ ਸਵੇਰੇ ਨਾਸ਼ਤੇ 'ਚ ਇਕ ਗਿਲਾਸ ਦੁੱਧ ਦੇ ਨਾਲ 1 ਸੇਬ ਖਾਓ। ਦੁੱਧ ਅਤੇ ਸੇਬ ਦੋਵੇ ਮਿਲ ਕੇ ਤੁਹਾਨੂੰ ਕਾਫੀ ਸਮੇਂ ਤੱਕ ਭੁੱਖ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ। ਉਸ ਦੇ ਬਾਅਦ ਤੁਸੀਂ ਦੁਪਿਹਰ ਦੇ ਸਮੇਂ ਦਾਲ, ਰੋਟੀ-ਚੌਲ ਜੋ ਚਾਹੇ, ਘਰ ਦੇ ਖਾਣੇ 'ਚ ਲੈ ਸਕਦੇ ਹੋ।


ਗ੍ਰੀਨ-ਟੀ
ਗ੍ਰੀਨ-ਟੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਗ੍ਰੀਨ-ਟੀ 'ਚ ਫਲੇਵੇਨਾਲ ਅਤੇ ਕੈਟੇਕਿਨ ਮੌਜੂਦ ਹੁੰਦੇ ਹਨ ਜੋ ਤੁਹਾਡੇ ਭਾਰ ਨੂੰ ਤੇਜ਼ੀ ਨਾਲ ਘਟਾਉਣ 'ਚ ਮਦਦਗਾਰ ਸਾਬਤ ਹੁੰਦੇ ਹਨ। ਰੋਜ਼ਾਨਾ ਗ੍ਰੀਨ-ਟੀ ਪੀਣ ਨਾਲ ਸ਼ੂਗਰ, ਕੈਂਸਰ ਅਤੇ ਹਾਰਟ ਅਟੈਕ ਵਰਗੀਆਂ ਜਾਨਲੇਵਾ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। 
ਅਲਸੀ ਦੀ ਬੀਜ
ਅਲਸੀ ਦੇ ਬੀਜ ਇਕ ਸੁਪਰਫੂਡ ਹਨ। ਇਸ ਦੀ ਵਰਤੋਂ ਨਾਲ ਮੋਟਾਪਾ ਘਟ ਹੁੰਦਾ ਹੈ। ਅਲਸੀ 'ਚ ਡਾਈਟਰੀ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਵਜ੍ਹਾ ਨਾਲ ਅਲਸੀ ਖਾਣ 'ਤੇ ਛੇਤੀ ਭੁੱਖ ਨਹੀਂ ਲੱਗਦੀ। 


ਬਾਦਾਮ
ਬਾਦਾਮ ਦੀ ਵਰਤੋਂ ਭਾਰ ਘਟ ਕਰਨ ਲਈ ਫਾਇਦੇਮੰਦ ਹੁੰਦੀ ਹੈ। ਇਨ੍ਹਾਂ 'ਚ ਚੰਗੀ ਫੈਟ ਹੁੰਦੀ ਹੈ। ਬਾਦਾਮ ਓਮੇਗਾ-9,ਓਮੇਗਾ-6, ਓਮੇਗਾ-6 ਅਤੇ ਓਮੇਗਾ-3 ਵਰਗੇ ਫੈਟੀ ਐਸਿਡ ਦਾ ਚੰਗਾ ਸਰੋਤ ਹੈ। ਇਹ ਫੈਟੀ ਐਸਿਡ ਕਾਰਡੀਯੋਵਸਕੁਲਰ ਬੀਮਾਰੀ ਨੂੰ ਰੋਕਦਾ ਹੈ। ਇਸ ਤੋਂ ਇਲਾਵਾ ਖੂਨ 'ਚ ਮੌਜੂਦ ਸ਼ਰਕਰਾ ਨੂੰ ਵੀ ਘਟ ਕਰਨ 'ਚ ਮਦਦ ਕਰਦਾ ਹੈ। 
ਆਂਡਾ
ਹਮੇਸ਼ਾ ਆਂਡਾ ਖਾਣ ਵਾਲੇ ਲੋਕ ਭਾਰ ਵਧਣ ਤੋਂ ਪ੍ਰੇਸ਼ਾਨ ਰਹਿੰਦੇ ਹਨ। ਜਦੋਂਕਿ ਇਹ ਸੱਚ ਨਹੀਂ ਹੈ। ਜੇਕਰ ਤੁਸੀਂ ਹੈਲਦੀ ਤਰੀਕੇ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਹਫਤੇ 'ਚ 5 ਦਿਨ ਨਾਸ਼ਤੇ 'ਚ ਆਂਡਾ ਜ਼ਰੂਰ ਖਾਓ। ਆਂਡੇ 'ਚ ਵਿਟਾਮਿਨ ਅਤੇ ਕਲੋਰੀਨ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। 

Aarti dhillon

This news is Content Editor Aarti dhillon