ਬ੍ਰੇਨ ਟਿਊਮਰ ਹੋਣ ''ਤੇ ਸਰੀਰ ''ਚ ਦਿਖਾਈ ਦਿੰਦੇ ਹਨ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

07/31/2022 12:58:38 PM

ਨਵੀਂ ਦਿੱਲੀ - ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਸਰੀਰ ਸਿਹਤਮੰਦ ਰਹੇ। ਪਰ ਅੱਜ ਕੱਲ੍ਹ ਦੇ ਵਿਗੜਦੇ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਦੇ ਕਾਰਨ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਘਿਰ ਰਿਹਾ ਹੈ। ਜਿਸ 'ਚੋਂ ਬ੍ਰੇਨ ਟਿਊਮਰ ਵੀ ਇਕ ਬਹੁਤ ਹੀ ਵੱਡੀ ਸਮੱਸਿਆ ਹੈ। ਸਿਰਦਰਦ, ਚੱਕਰ ਵਰਗੇ ਲੱਛਣ ਬ੍ਰੇਨ ਟਿਊਮਰ ਦੇ ਹੋ ਸਕਦੇ ਹਨ। ਇਹ ਇਕ ਅਜਿਹੀ ਸਮੱਸਿਆ ਹੈ ਜਿਸ ਦਾ ਇਲਾਜ ਬਹੁਤ ਹੀ ਜ਼ਰੂਰੀ ਹੈ। ਇਸ ਦੇ ਲੱਛਣ ਵਿਗੜਣ 'ਤੇ ਟਿਊਮਰ ਫਟ ਵੀ ਸਕਦਾਾ ਹੈ। ਤਾਂ ਚਲੋਂ ਜਾਣਦੇ ਹੈ ਕਿ ਟਿਊਮਰ ਹੋਣ ਨਾਲ ਤੁਹਾਡੇ ਸਰੀਰ 'ਚ ਕੀ-ਕੀ ਬਦਲਾਅ ਆਉਂਦੇ ਹਨ...


ਕੀ ਹੁੰਦਾ ਹੈ ਬ੍ਰੇਨ ਟਿਊਮਰ?
ਇਸ ਬੀਮਾਰੀ 'ਚ ਤੁਹਾਡੇ ਦਿਮਾਗ 'ਚ ਮੌਜੂਦ ਕੋਸ਼ਿਕਾਵਾਂ ਆਮ ਰੂਪ ਨਾਲ ਵਧਣ ਲੱਗ ਜਾਂਦੀ ਹੈ। ਇਹ ਕੋਸ਼ਿਕਾਵਾਂ ਕੁਝ ਸਥਿਤੀਆਂ 'ਚ ਕੈਂਸਰਕਾਰੀ ਵੀ ਹੋ ਸਕਦੀਆਂ ਹਨ। ਪਰ ਜਦੋਂ ਇਹ ਟਿਊਮਰ ਜ਼ਿਆਦਾ ਵਧ ਜਾਂਦਾ ਹੈ ਤਾਂ ਤੁਹਾਡੀ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਇਥੇ ਤੱਕ ਕੀ ਇਹ ਜਾਨਲੇਵਾ ਵੀ ਹੋ ਸਕਦਾ ਹੈ।


ਕਦੋਂ ਸ਼ੁਰੂ ਹੁੰਦੇ ਹਨ ਸੰਕੇਤ
ਬ੍ਰੇਨ ਟਿਊਮਰ ਦੇ ਤੁਹਾਡੇ ਸਰੀਰ ਦੇ ਲੱਛਣਾਂ ਦੇ ਦੋ ਕਾਰਨਾਂ ਦੀ ਵਜ੍ਹਾ ਨਾਲ ਦਿਖਦੇ ਹਨ। ਸੋਧ ਦੇ ਅਨੁਸਾਰ ਟਿਊਮਰ ਦੇ ਤੁਹਾਡੇ ਸਰੀਰ 'ਚ ਇਹ ਲੱਛਣ ਇਸ ਲਈ ਦਿਖਾਈ ਦਿੰਦੇ ਹਨ ਕਿਉਂਕਿ ਖੋਪੜੀ 'ਚ ਮੌਜੂਦ ਜਗ੍ਹਾ ਘੱਟ ਹੋਣ ਲੱਗ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਟਿਊਮਰ ਦਾ ਆਕਾਰ ਵਧ ਜਾਂਦਾ ਹੈ। ਦਿਮਾਗ 'ਚ ਟਿਊਮਰ ਦੀ ਸਥਿਤੀ ਵੀ ਤੁਹਾਡੇ ਲੱਛਣਾਂ 'ਤੇ ਵੀ ਨਿਰਭਰ ਕਰਦੀ ਹੈ। ਟਿਊਮਰ ਹਰ ਵਿਅਕਤੀ 'ਚ ਵੱਖ-ਵੱਖ ਪ੍ਰਕਾਰ ਨਾਲ ਵਧਦਾ ਹੈ ਅਤੇ ਇਸ ਨੂੰ ਵਧਣ 'ਚ ਹੀ ਕੁਝ ਮਹੀਨੇ ਲੱਗ ਸਕਦੇ ਹਨ। 
ਇਸ ਦੇ ਸੰਕੇਤ
ਬ੍ਰੇਨ ਟਿਊਮਰ ਦੇ ਲੱਛਣ ਕੁਝ ਇਸ ਤਰ੍ਹਾਂ ਨਾਲ ਹਨ...
-ਵਾਰ-ਵਾਰ ਸਿਰ 'ਚ ਬਹੁਤ ਤੇਜ਼ ਦਰਦ ਹੋਣਾ। 
-ਬਿਨਾਂ ਕਾਰਨ ਉਲਟੀ ਜਾਂ ਬੇਚੈਨੀ ਹੋਣਾ।


-ਧੁੰਧਲਾ-ਧੁੰਧਲਾ ਦਿਖਾਈ ਦੇਣਾ।
-ਇਕ ਚੀਜ਼ ਦੋ ਤਰੀਕੇ ਨਾਲ ਦਿਖਾਈ ਦੇਣਾ।
-ਸੰਵੇਦਨਾ ਦਾ ਮਹਿਸੂਸ ਹੋਣਾ।
-ਹੱਥ-ਪੈਰ 'ਚ ਹਲਚਲ ਹੋਣਾ।


-ਸੰਤੁਲਨ ਬਣਾਏ ਰੱਖਣ 'ਚ ਮੁਸ਼ਕਿਲ ਹੋਣਾ।
-ਬੋਲਣ 'ਚ ਪਰੇਸ਼ਾਨੀ।
-ਥਕਾਵਟ ਰਹਿਣਾ।


ਕੀ ਹੁੰਦੀ ਹੈ ਪਰੇਸ਼ਾਨੀ?
ਬ੍ਰੇਨ ਟਿਊਮਰ ਨਾਲ ਪੀੜਤ 10 'ਚੋਂ 8 ਲੋਕਾਂ ਨੂੰ ਝਟਕੇ ਮਹਿਸੂਸ ਹੁੰਦੀ ਹੈ। ਇਸ ਨਾਲ ਪੀੜਤ ਵਿਅਕਤੀ ਨੂੰ ਆਪਣੇ ਹੱਥਾਂ, ਬਾਹਾਂ ਅਤੇ ਪੈਰਾਂ 'ਚ ਝਟਕੇ ਅਤੇ ਅੰਗ ਖਿੱਚਣ ਵਰਗਾ ਮਹਿਸੂਸ ਹੁੰਦਾ ਹੈ। ਇਹ ਝਟਕੇ ਤੁਹਾਡੇ ਸਾਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। 
ਕਿਉਂ ਲੱਗਦੇ ਹਨ ਬ੍ਰੇਨ ਟਿਊਮਰ 'ਚ ਝਟਕੇ? 
ਮਾਹਿਰਾਂ ਮੁਤਾਬਕ ਝਟਕੇ ਜਾਂ ਫਿਰ ਅਚਾਨਕ ਅਟੈਕ ਜਾਂ ਮਿਰਗੀ ਦਾ ਦੌਰਾ ਤੁਹਾਡੇ ਦਿਮਾਗ 'ਚ ਬਿਜਲੀ ਦੇ ਆਮ ਰੂਪ ਨਾਲ ਫਟਣ ਦੇ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਲੱਛਣ ਜਿਵੇਂ ਮਾਸਪੇਸ਼ੀਆਂ ਸੁਗੜਨਾ, ਧਿਆਨ ਲਗਾਉਣ 'ਚ ਮੁਸ਼ਕਿਲ ਹੋਣਾ ਅਤੇ ਇਕਸਾਰ ਕਿਸੇ ਚੀਜ਼ ਨੂੰ ਦੇਖਦੇ ਰਹਿਣਾ ਵੀ ਇਸ ਦੇ ਸੰਕੇਤ ਹਨ। 

Aarti dhillon

This news is Content Editor Aarti dhillon