Summer Care: ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ਤਰਬੂਜ਼, ਖਾਣ ਨਾਲ ਹੋਣਗੇ ਹੋਰ ਵੀ ਹੈਰਾਨੀਜਨਕ ਫ਼ਾਇਦੇ

06/13/2021 12:59:11 PM

ਨਵੀਂ ਦਿੱਲੀ- ਤਰਬੂਜ਼ ਇਕ ਅਜਿਹਾ ਫ਼ਲ ਹੈ ਜਿਸ ਨੂੰ ਲੋਕ ਗਰਮੀਆਂ ਵਿਚ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਗਰਮੀਆਂ ਵਿਚ ਤਰਬੂਜ਼ ਦਾ ਜ਼ਿਕਰ ਨਾ ਹੋਵੇ ਅਜਿਹਾ ਹੋ ਨਹੀਂ ਸਕਦਾ। ਤਰਬੂਜ਼ ਵਿੱਚ ਪਾਣੀ ਦੀ ਮਾਤਰਾ 92 ਫੀਸਦੀ ਹੁੰਦੀ ਹੈ ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਹੈ। ਤਰਬੂਜ਼ ਨਾ ਸਿਰਫ ਸਰੀਰ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ਸਗੋਂ ਸਰੀਰ ਦੀਆਂ ਕਈ ਬੀਮਾਰੀਆਂ ਨਾਲ ਲੜਣ ’ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਖਣਿਜ, ਐਂਟੀ-ਆਕਸੀਡੈਂਟਸ, ਵਿਟਾਮਿਨ ਬੀ, ਸੀ ਅਤੇ ਏ ਨਾਲ ਭਰਪੂਰ ਤਰਬੂਜ਼ ਦੀ ਵਰਤੋਂ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਦਿੰਦਾ ਹੈ। 
ਤਰਬੂਜ਼ ਖਾਣ ਦੇ ਫ਼ਾਇਦੇ 


ਇਮਿਊਨ ਸਿਸਟਮ

ਵਿਟਾਮਿਨ-ਸੀ ਨਾਲ ਭਰਪੂਰ ਤਰਬੂਜ਼ ਦੀ ਵਰਤੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ਵਿਚ ਸਹਾਇਤਾ ਕਰਦਾ ਹੈ।
ਖ਼ੂਨ ਦੀ ਘਾਟ
ਤਰਬੂਜ਼ ਸਿਹਤ ਦੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦਾ ਜੂਸ ਪੀਣ ਨਾਲ ਖ਼ੂਨ ਦੀ ਘਾਟ ਵੀ ਪੂਰੀ ਹੁੰਦੀ ਹੈ। ਤਰਬੂਜ਼ ਦਾ ਤਾਪਮਾਨ ਠੰਡਾ ਹੁੰਦਾ ਹੈ। ਇਸ ਲਈ ਇਸ ਦੀ ਵਰਤੋਂ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਗੁੱਸੇ ਨੂੰ ਵੀ ਕੰਟਰੋਲ ਕਰਦੀ ਹੈ ਜੋ ਤੁਹਾਨੂੰ ਤਣਾਅ ਦੀ ਸਮੱਸਿਆ ਤੋਂ ਬਚਾਉਂਦੀ ਹੈ।


ਕਬਜ਼ ਦੀ ਸਮੱਸਿਆ
ਜੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤਰਬੂਜ਼ ਖਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ ਇਸ ਦੇ ਪੇਸਟ ਲਗਾਉਣ ਨਾਲ ਸਿਰ ਦਰਦ ਵੀ ਦੂਰ ਹੋ ਜਾਂਦਾ ਹੈ।


ਅੱਖਾਂ ਲਈ ਲਾਭਕਾਰੀ
ਵਿਟਾਮਿਨ-ਏ ਅਤੇ ਸੀ ਦੀ ਭਰਪੂਰ ਮਾਤਰਾ ਕਾਰਨ ਤਰਬੂਜ਼ ਦੀ ਵਰਤੋਂ ਅੱਖਾਂ ਲਈ ਲਾਭਕਾਰੀ ਹੈ। ਇਸ ਲਈ ਹਰ ਰੋਜ਼ ਤਰਬੂਜ਼ ਜਾਂ ਇਸ ਦਾ ਰਸ ਪੀਓ।
ਚਮੜੀ ਲਈ ਫ਼ਾਇਦੇਮੰਦ
ਇਸ ਵਿਚ ਲਾਇਕੋਪੀਨ ਹੁੰਦੀ ਹੈ ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਚਿਹਰੇ 'ਤੇ ਮਲਣ ਨਾਲ ਬਲੈਕਹੈੱਡ ਵੀ ਦੂਰ ਹੁੰਦੇ ਹਨ।


ਮੋਟਾਪਾ
ਜੇ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖੁਰਾਕ ਵਿਚ ਤਰਬੂਜ਼ ਨੂੰ ਸ਼ਾਮਲ ਕਰੋ। ਇਸ ਦਾ ਤੇਜ਼ੀ ਨਾਲ ਵਰਤੋਂ ਕਰਨ ਨਾਲ ਤੁਹਾਡੀ ਵਾਧੂ ਚਰਬੀ ਤੇਜ਼ੀ ਨਾਲ ਜਲਣ ਨਾਲ ਚਰਬੀ ਘੱਟ ਜਾਂਦੀ ਹੈ।

Aarti dhillon

This news is Content Editor Aarti dhillon