ਸਿਹਤ ਲਈ ਲਾਹੇਵੰਦ ਹੈ ਮਿਸ਼ਰੀ, ਗਲੇ ਦੀ ਖਰਾਸ਼ ਸਣੇ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ

03/07/2021 11:20:51 AM

ਨਵੀਂ ਦਿੱਲੀ- ਗੁਣਾਂ ਦੇ ਖਜ਼ਾਨੇ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ’ਚ ਹੁੰਦੀ ਹੀ ਹੈ। ਮਿੱਠੀ ਹੋਣ ਦੇ ਨਾਲ-ਨਾਲ ਮਿਸ਼ਰੀ 'ਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਜ਼ਿਆਦਾ ਲਾਹੇਵੰਦ ਹਨ। ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਯਾਦਦਾਸ਼ਤ ਵਧਦੀ ਹੈ। ਇਹ ਸਰੀਰ ਨੂੰ ਠੰਡਾ ਰੱਖਦੀ ਹੈ। ਮਿਸ਼ਰੀ ਖਾਣ ਨਾਲ, ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗਲਾ ਖਰਾਬ ਹੋਣ ਦੀ ਸੂਰਤ ‘ਚ ਹੁੰਦੇ ਤੇਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ। ਗਰਮੀਆਂ ‘ਚ ਮਿਸ਼ਰੀ ਖਾਣ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ।
ਮਿਸ਼ਰੀ ਖਾਣ ਨਾਲ ਹੋਣ ਵਾਲੇ ਫਾਇਦੇ...


1. ਗਲੇ ਦੀ ਖਾਰਸ਼ ਅਤੇ ਖਾਂਸੀ

ਖਾਂਸੀ ਜਾਂ ਗਲਾ ਖਰਾਬ ਹੋਣ ਵਾਲੀ ਹਾਲਤ 'ਚ ਮਿਸ਼ਰੀ ਦੀ ਵਰਤੋ ਕਰਨਾ ਲਾਭਕਾਰੀ ਹੁੰਦਾ ਹੈ। ਗਲਾ ਖਰਾਬ ਹੋਣ 'ਤੇ ਜੋ ਗਲੇ 'ਚ ਤੇਜ਼ ਦਰਦ ਹੁੰਦਾ ਹੈ ਇਹ ਉਸ ਤੋਂ ਵੀ ਰਾਹਤ ਦਿੰਦੀ ਹੈ। ਖਾਂਸੀ ਆਉਣ 'ਤੇ ਉਸ ਰੋਗੀ ਨੂੰ ਮਿਸ਼ਰੀ ਦਾ ਟੁਕੜੇ ਚੁਸਣ ਲਈ ਦਿਓ। ਜਿਸ ਨਾਲ ਥੋੜ੍ਹੀ ਹੀ ਦੇਰ 'ਚ ਖਾਂਸੀ ਦੂਰ ਹੋ ਜਾਵੇਗੀ।
2. ਲੂ ਲੱਗਣ ਤੋਂ ਬਚਾਏ
ਮਿਸ਼ਰੀ 'ਚ ਮਿਠਾਸ ਅਤੇ ਠੰਡਕ ਦੋਹਾਂ ਦੇ ਹੀ ਗੁਣ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਗਰਮੀ 'ਚ ਸ਼ਰਬਤ 'ਚ ਇਸ ਨੂੰ ਘੋਲ ਕੇ ਪੀਣ ਨਾਲ ਲੂ ਲਗਣ ਤੋਂ ਬਚਾਅ ਹੁੰਦਾ ਹੈ। ਇਸ ਨਾਲ ਸਰੀਰ 'ਚ ਸਫੂਰਤੀ ਦਾ ਅਹਿਸਾਸ ਹੁੰਦਾ ਹੈ ਅਤੇ ਕੁਝ ਦੇਰ ਲਈ ਗਰਮੀ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਹ ਗਲੂਕੋਜ਼ ਦੇ ਰੂਪ 'ਚ ਸਰੀਰ ਨੂੰ ਊਰਜਾ ਦਿੰਦਾ ਹੈ।


3. ਮੂੰਹ ਦੇ ਛਾਲੇ
ਮੂੰਹ 'ਚ ਛਾਲੇ ਹੋਣ 'ਤੇ ਮਿਸ਼ਰੀ ਨੂੰ ਇਲਾਇਚੀ ਦੇ ਨਾਲ ਮਿਲਾਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੂੰਹ ਦੇ ਛਾਲਿਆਂ 'ਤੇ ਲਗਾਓ। ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ।

ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
4. ਨਕਸੀਰ
ਨਕਸੀਰ ਫੱਟਣ 'ਤੇ ਮਿਸ਼ਰੀ ਨੂੰ ਪਾਣੀ 'ਚ ਮਿਲਾਕੇ ਸੁੰਘਣ ਨਾਲ ਆਰਾਮ ਮਿਲਦਾ ਹੈ।


5. ਖੂਨ ਦੀ ਘਾਟ
ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
6. ਹੱਥਾਂ ਜਾਂ ਪੈਰਾਂ 'ਚ ਜਲਣ
ਮੱਖਣ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਮਿਲਾਕੇ ਲਗਾਉਣ ਨਾਲ ਵੀ ਹੱਥਾ ਪੈਰਾਂ ਦੀ ਜਲਣ ਦੂਰ ਹੋ ਜਾਂਦੀ ਹੈ। 


7. ਅੱਖਾਂ ਅਤੇ ਸਿਰ ਦੀ ਕਮਜ਼ੋਰੀ
ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਸਿਰ ਦਰਦ ਦੀ ਸ਼ਿਕਾਅਤ ਹੋਵੇ ਤਾਂ ਸਿਰਫ ਮਿਸ਼ਰੀ, ਸੌਂਫ ਅਤੇ ਬਾਦਾਮ ਬਰਾਬਰ ਮਾਤਰਾ 'ਚ ਲੈ ਕੇ ਪੀਸ ਲਓ। ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਦੇ ਨਾਲ ਲਓ। 

Aarti dhillon

This news is Content Editor Aarti dhillon