Health Tips: ਕੀ ਤੁਹਾਡੇ ਵੀ ਢਿੱਡ ’ਚ ਅਚਾਨਕ ਪੈਂਦੇ ਹਨ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇ
Tuesday, Feb 23, 2021 - 01:32 PM (IST)
ਜਲੰਧਰ (ਬਿਊਰੋ) - ਮੌਸਮ 'ਚ ਬਦਲਾਅ ਹੋਣ ਦੇ ਕਾਰਨ ਸਿਹਤ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ, ਜੋ ਆਮ ਗੱਲ ਹੈ। ਕਈ ਵਾਰ ਸਾਡੇ ਭੋਜਨ 'ਚ ਬਦਲਾਅ ਅਤੇ ਪਾਚਨ ਕਿਰਿਆ 'ਚ ਗੜਬੜੀ ਹੋਣ ਕਰਕੇ ਢਿੱਡ ’ਚ ਅਚਾਨਕ ਵੱਟ ਪੈਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਕਈ ਵਾਰ ਦਰਦ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ। ਜੇਕਰ ਦਰਦ ਵੱਧਦਾ ਹੈ ਤਾਂ ਇਨਸਾਨ ਦਾ ਉੱਠਣਾ ਬੈਠਣਾ ਤੱਕ ਮੁਸ਼ਕਲ ਹੋ ਜਾਂਦਾ ਹੈ, ਜਿਸ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਇਸ ਲਈ ਘਰੇਲੂ ਉਪਾਅ ਦੀ ਵਰਤੋਂ ਨਾਲ ਵੀ ਆਰਾਮ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਘਰੇਲੂ ਨੁਸਖ਼ਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਢਿੱਡ ’ਚ ਹੋਣ ਵਾਲੇ ਦਰਦ ਅਤੇ ਵੱਟ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖ਼ਿਆ ਦੇ ਬਾਰੇ....
1. ਅਦਰਕ
ਢਿੱਡ ਦਰਦ ਹੋਣ 'ਤੇ ਅਦਰਕ ਦਾ ਛੋਟਾ ਜਿਹਾ ਟੁੱਕੜਾ ਮੂੰਹ 'ਚ ਪਾ ਕੇ ਚੂਸਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਧੁੰਨੀ 'ਤੇ ਅਦਰਕ ਦਾ ਰਸ ਲਗਾਉਂਣ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਹੈ ਅਤੇ ਪਾਚਨ ਕਿਰਿਆ ਵੀ ਬਿਹਤਰ ਹੋ ਜਾਂਦੀ ਹੈ।
2. ਹਿੰਗ
ਬੱਚਿਆਂ ਦੇ ਢਿੱਡ 'ਚ ਗੈਸ ਦੀ ਵਜ੍ਹਾਂ ਨਾਲ ਦਰਦ ਹੋਵੇ ਤਾਂ ਥੋੜੀ ਜਿਹੀ ਹਿੰਗ 'ਚ ਪਾਣੀ ਮਿਲਾਕੇ ਪੇਸਟ ਬਣਾ ਲਓ। ਇਸ ਨੂੰ ਧੁੰਨੀ 'ਤੇ ਲਗਾਉਣ ਨਾਲ ਢਿੱਡ ਦਰਦ ਅਤੇ ਗੈਸ ਤੋਂ ਛੁਟਕਾਰਾ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਹਾਨੂੰ ਵੀ ਵਾਰ-ਵਾਰ ਆਉਂਦੇ ਹਨ ‘ਚੱਕਰ’ ਤਾਂ ਕਦੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਨੇ ਗੰਭੀਰ ਬੀਮਾਰੀਆਂ
3. ਮੂਲੀ
ਢਿੱਡ ਦਰਦ ਹੋਣ 'ਤੇ ਮੂਲੀ ਦੀ ਵਰਤੋਂ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੂਲੀ 'ਤੇ ਕਾਲਾ ਨਮਕ ਲਗਾ ਕੇ ਖਾਣ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਹੈ।
4. ਤੁਲਸੀ
ਤੁਲਸੀ ਦੇ 10-12 ਪੱਤਿਆਂ ਦੇ ਰਸ ਦੀ ਵਰਤੋਂ ਕਰਨ ਨਾਲ ਜਾਂ ਤੁਲਸੀ ਦੀ ਚਾਹ ਪੀਣ ਨਾਲ ਆਰਾਮ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਸਮੇਂ ਪਤੀ-ਪਤਨੀ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਵਧੇਗਾ ਪਿਆਰ
5. ਮੇਥੀ ਦੇ ਬੀਜ
ਦਹੀਂ ਦੇ ਨਾਲ ਮੇਥੀ ਦੇ ਬੀਜ ਦਾ ਪਾਊਡਰ ਮਿਲਾਕੇ ਖਾਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ।
6. ਮਿੱਠਾ ਸੋਡਾ
ਢਿੱਡ ਗੈਸ ਦੇ ਕਾਰਨ ਦਰਦ ਤੋਂ ਪ੍ਰੇਸ਼ਾਨ ਹੋ ਤਾਂ 1 ਗਲਾਸ 'ਚ ਥੋੜਾ ਜਿਹਾ ਮਿੱਠਾ ਸੋਡਾ ਮਿਲਾਕੇ ਪੀਣ ਨਾਲ ਆਰਾਮ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸਾਉਣ ਦੇ ਮਹੀਨੇ ਇੰਝ ਕਰੋ ਭਗਵਾਨ ਸ਼ਿਵ ਜੀ ਦੀ ਖ਼ਾਸ ਪੂਜਾ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ
7. ਅਜਵਾਈਨ
1 ਚੱਮਚ ਅਜਵਾਈਨ ਨੂੰ ਤਵੇ 'ਤੇ ਭੁੰਨ ਕੇ ਉਸ 'ਚ ਕਾਲਾ ਨਮਕ ਮਿਲਾ ਕੇ ਅਤੇ ਇਸ ਨੂੰ ਕੋਸੇ ਪਾਣੀ ਨਾਲ ਖਾਣ ਨਾਲ ਦਰਦ ਠੀਕ ਹੋ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਜੋੜਾਂ ਦੇ ਦਰਦ ਨੂੰ ਦੂਰ ਕਰੇਗੀ ‘ਇਮਲੀ’, ਸ਼ੂਗਰ ਦੇ ਮਰੀਜ਼ਾਂ ਦੇ ਨਾਲ-ਨਾਲ ਇਨ੍ਹਾਂ ਲਈ ਵੀ ਹੈ ਫ਼ਾਇਦੇਮੰਦ