ਖਾਲੀ ਪੇਟ ਪਾਣੀ ਵਿਚ ਨਮਕ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

09/30/2017 10:57:00 AM

ਨਵੀਂ ਦਿੱਲੀ— ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ ਪਰ ਫਿਰ ਵੀ ਸਰੀਰ 'ਚ ਕੁਝ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ । ਅਜਿਹੇ 'ਚ ਕਾਲੇ ਨਮਕ ਦਾ ਦੀ ਵਰਤੋਂ ਕਰਕੇ ਤੁਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਇਸ ਲਈ ਰੋਜ਼ ਸਵੇਰੇ ਖਾਲੀ ਪੇਟ ਇਕ ਗਲਾਸ ਗਰਮ ਪਾਣੀ 'ਚ 1/3 ਛੋਟੇ ਚਮਚ ਕਾਲਾ ਨਮਕ ਘੋਲ ਕੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਕਾਲੇ ਨਮਕ 'ਚ ਕਈ ਤਰ੍ਹਾਂ ਦੇ ਜ਼ਰੂਰੀ ਤੱਤ ਹੁੰਦੀ ਹੈ, ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ...
1. ਪਾਚਨ ਸ਼ਕਤੀ
ਕਈ ਲੋਕਾਂ ਦੀ ਪਾਚਨ ਸ਼ਕਤੀ ਖਰਾਬ ਹੋਣ ਦੀ ਵਜ੍ਹਾ ਨਾਲ ਅਕਸਰ ਪੇਟ ਖਰਾਬ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਖਾਦਾ ਪੀਤਾ ਕੁਝ ਵੀ ਨਹੀਂ ਪਚਦਾ। ਅਜਿਹੇ 'ਚ ਕਾਲੇ ਨਮਕ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਹ ਪੇਟ 'ਚ ਭੋਜਨ ਨੂੰ ਆਸਾਨੀ ਨਾਲ ਪਚਾ ਦਿੰਦਾ ਹੈ।
2. ਮਜ਼ਬੂਤ ਹੱਡੀਆਂ 
ਉਮਰ ਵਧਣ ਦੇ ਨਾਲ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਉਸ 'ਚ ਦਰਦ ਰਹਿਣ ਲੱਗਦਾ ਹੈ। ਅਜਿਹੇ 'ਚ ਨਮਕ ਵਾਲਾ ਪਾਣੀ ਪੀਣ ਨਾਲ ਮਜ਼ਬੂਤੀ ਮਿਲਦੀ ਹੈ। 
3. ਚਮੜੀ ਦੀਆਂ ਸਮੱਸਿਆਵਾਂ 
ਕਾਲੇ ਨਮਕ 'ਚ ਕ੍ਰੋਮੀਅਮ ਹੁੰਦਾ ਹੈ, ਜੋ ਚਮੜੀ ਦੇ ਮੁਹਾਸਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਕਾਲੇ ਨਮਕ ਦਾ ਪਾਣੀ ਰੈਸ਼ਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰਦਾ ਹੈ। 
4. ਚੰਗੀ ਨੀਂਦ 
ਕਈ ਲੋਕਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ 'ਚ ਮੋਜੂਦ ਮਿਨਰਲਸ ਦਿਮਾਗ ਦੀ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ ਅਤੇ ਸਟ੍ਰੈਸ ਹਾਰਮੋਨ ਨੂੰ ਘੱਟ ਕਰਕੇ ਰਾਤ ਨੂੰ ਚੰਗੀ ਨੀਂਦ ਲੈਣ 'ਚ ਮਦਦ ਕਰਦਾ ਹੈ। 
5. ਜ਼ਹਿਰੀਲੇ ਪਦਾਰਥ
ਨਮਕ ਵਾਲਾ ਪਾਣੀ ਪੀਣ ਨਾਲ ਸਰੀਰ 'ਚ ਮੋਜੂਦ ਖਤਰਨਾਕ ਬੈਕਟੀਰੀਆ ਦਾ ਨਾਸ਼ ਹੋ ਜਾਂਦਾ ਹੈ ਅਤੇ ਇਹ ਸਰੀਰ 'ਚ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।ਇਸ ਨਾਲ ਐਸੀਡਿਟੀ ਦੀ ਸਮੱਸਿਆ  ਦੂਰ ਹੋ ਜਾਂਦੀ ਹੈ ਅਤੇ ਪੇਟ ਸਾਫ ਹੋ ਜਾਂਦਾ ਹੈ।