ਆਲਸੀ ਲੋਕ ਵੀ ਇਨ੍ਹਾਂ ਆਸਾਨ ਤਰੀਕਿਆਂ ਨਾਲ ਘਟਾ ਸਕਦੇ ਹਨ ਭਾਰ

10/14/2017 4:54:16 PM

ਨਵੀਂ ਦਿੱਲੀ— ਬਹੁਤ ਸਾਰੇ ਲੋਕ ਅਜਿਹਾ ਸੋਚਦੇ ਹਨ ਕਿ ਜਿੰਮ, ਕਸਰਤ ਅਤੇ ਯੋਗ ਵਰਗੀਆਂ ਚੀਜ਼ਾਂ ਹੀ ਭਾਰ ਘੱਟ ਕਰਨ ਵਿਚ ਮਦਦਗਾਰ ਹੁੰਦੀਆਂ ਹਨ। ਇਸ ਲਈ ਖੁੱਦ ਦੇ ਪਤਲਾ ਹੋਣ ਦਾ ਖੁਆਬ ਹੀ ਛੱਡ ਦਿਓ ਪਰ ਅਜਿਹਾ ਬਿਲਕੁਲ ਨਹੀਂ ਹੈ। ਤੁਸੀਂ ਕਿੰਨੇ ਵੀ ਆਲਸੀ ਹੋਵੋ ਫਿਰ ਵੀ ਬਿਨਾਂ ਇਨ੍ਹਾਂ ਚੀਜ਼ਾਂ ਨੂੰ ਕੀਤੇ ਆਪਣਾ ਭਾਰ ਘੱਟ ਕਰ ਸਕਦੇ ਹੋ। 
ਆਓ ਜਾਣਦੇ ਹਾਂ ਕਿਵੇਂ:-
1. ਮਸੰਮੀ
ਇਸ ਨੂੰ ਖਾਣ ਨਾਲ ਮੈਟਾਬਾਲੀਜਮ ਠੀਕ ਰਹਿੰਦਾ ਹੈ ਅਤੇ ਕੈਲੋਰੀ ਬਰਨ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ਵਿਚ ਗਲੂਕੋਜ਼ ਦੀ ਭਰਪੂਰ ਮਾਤਰਾ ਬਣੀ ਰਹਿੰਦੀ ਹੈ। 
2. ਚੂਇੰਗਮ ਚਬਾਓ
ਇਸ ਨੂੰ ਚਬਾਉਣ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਤੁਸੀਂ ਕਾਫੀ ਸਾਰੀ ਕੈਲੋਰੀ ਬਰਨ ਕਰ ਸਕਦੇ ਹੋ। 
3. ਸਪਾਇਸੀ ਫੂਡ
ਮਸਾਲੇਦਾਰ ਭੋਜਨ ਨਾਲ ਕੈਲੋਰੀ ਨੂੰ ਤੇਜ਼ੀ ਨਾਲ ਬਰਨ ਕੀਤਾ ਜਾ ਸਕਦਾ ਹੈ। ਇਸ ਨੂੰ ਪਚਾਉਣ ਲਈ ਸਰੀਰ ਨੂੰ ਜ਼ਿਆਦਾ ਊਰਜੀ ਲਗਾਉਣੀ ਪੈਂਦੀ ਹੈ। 
4. ਗ੍ਰੀਨ ਟੀ 
ਇਸ ਵਿਚ ਮੌਜੂਦ ਐਂਟੀਆਕਸੀਡੈਂਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਸਰੀਰ ਨੂੰ ਹੈਲਦੀ ਰੱਖਦਾ ਹੈ ਅਤੇ ਭਾਰ ਵੀ ਵਧਣ ਨਹੀਂ ਦਿੰਦੇ। 
5. ਹੱਸਣਾ
ਜੇ ਤੁਸੀਂ ਰੋਜ਼ਾਨਾ 10 ਤੋਂ 15 ਮਿੰਟ ਲਈ ਖੁੱਲ ਕੇ ਹੱਸਦੇ ਹੋ ਤਾਂ ਤੁਸੀਂ ਘੱਟ ਤੋਂ ਘੱਟ 30 ਕੈਲੋਰੀ ਬਰਨ ਕਰਦੇ ਹੋ। ਇਸ ਨਾਲ ਤੁਸੀਂ ਸਾਲ ਵਿਚ ਚਾਰ ਪੰਚ ਪਾਊੰਡ ਕੈਲੋਰੀ ਬਰਨ ਕਰਦੇ ਹੋ। 
6. ਕੌਫੀ 
ਸਵੇਰ ਦੀ ਸ਼ੁਰੂਆਤ ਕੌਫੀ ਨਾਲ ਕਰਨ ਨਾਲ ਸਰੀਰ ਨੂੰ ਊਰਜੀ ਮਿਲਦੀ ਹੈ ਅਤੇ ਕੈਲੋਰੀ ਵੀ ਬਰਨ ਹੁੰਦੀ ਹੈ।