ਪੱਤੀਆਂ ਨਾਲੋਂ ਵੀ ਜ਼ਿਆਦਾ ਫ਼ਾਇਦੇਮੰਦ ਹਨ ''ਤੁਲਸੀ ਦੇ ਬੀਜ'', ਤਣਾਅ ਸਣੇ ਦੂਰ ਹੋਣਗੇ ਇਹ ਰੋਗ

10/14/2023 1:09:09 PM

ਜਲੰਧਰ (ਬਿਊਰੋ) : ਤੁਲਸੀ 'ਚ ਕਈ ਔਸ਼ਧੀ ਗੁਣ ਹੁੰਦੇ ਹਨ। ਇਸ ਦਾ ਵਰਣਨ ਪ੍ਰਾਚੀਨ ਭਾਰਤੀ ਗ੍ਰੰਥਾਂ 'ਚ ਮਿਲਦਾ ਹੈ। ਇਸ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਸੀ। ਅੱਜ ਵੀ ਆਯੁਰਵੇਦ ਮਾਹਿਰ ਇਸ ਦੀ ਵਰਤੋਂ ਬੀਮਾਰੀਆਂ 'ਚ ਕਰਦੇ ਹਨ। ਤੁਲਸੀ ਦੇ ਬੀਜ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ 'ਚ ਮਦਦ ਕਰਦੇ ਹਨ। ਬਜ਼ੁਰਗ ਜ਼ੁਕਾਮ ਅਤੇ ਖੰਘ ਦੀ ਸਥਿਤੀ 'ਚ ਤੁਲਸੀ ਅਤੇ ਲੌਂਗ ਦੀ ਚਾਹ ਪੀਣ ਦੀ ਸਲਾਹ ਦਿੰਦੇ ਹਨ। ਤੁਲਸੀ ਦੇ ਬੀਜ ਤੁਹਾਨੂੰ ਕਈ ਬੀਮਾਰੀਆਂ ਤੋਂ ਰਾਹਤ ਦਿੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ।

ਕਬਜ਼ ਦੀ ਸਮੱਸਿਆ ਤੋਂ ਮਿਲੇ ਛੁਟਕਾਰਾ
ਤੁਲਸੀ ਦੇ ਬੀਜਾਂ ਦਾ ਸੇਵਨ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਮਦਦ ਕਰਦਾ ਹੈ। ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਤੁਲਸੀ ਦੇ ਸੇਵਨ ਨਾਲ ਪੇਟ ਫੁੱਲਣਾ ਵੀ ਘੱਟ ਹੁੰਦਾ ਹੈ।

ਸ਼ੂਗਰ ਰੋਗੀਆਂ ਲਈ ਵਰਦਾਨ
ਤੁਲਸੀ ਦੇ ਬੀਜਾਂ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਲਾਭਕਾਰੀ ਹੋ ਸਕਦਾ ਹੈ। ਇਹ ਖੁਰਾਕ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਦੇ ਲਈ ਤੁਲਸੀ ਦੇ ਬੀਜਾਂ ਨੂੰ ਰਾਤ ਭਰ ਪਾਣੀ 'ਚ ਭਿਉਂ ਕੇ ਰੱਖਣਾ ਚਾਹੀਦਾ ਹੈ। ਫਿਰ ਇਨ੍ਹਾਂ ਬੀਜਾਂ ਨੂੰ ਸਵੇਰੇ ਦੁੱਧ ਨਾਲ ਪੀਓ। ਇਹ ਤੁਹਾਡੇ ਇਨਸੁਲਿਨ 'ਚ ਸੁਧਾਰ ਕਰੇਗਾ।

ਭਾਰ ਨੂੰ ਕਰੇ ਕੰਟਰੋਲ
ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਤੁਲਸੀ ਦੇ ਬੀਜ ਭਾਰ ਘਟਾਉਣ 'ਚ ਮਦਦ ਕਰ ਸਕਦੇ ਹਨ। ਤੁਲਸੀ 'ਚ ਓਮੇਗਾ 3 ਫੈਟੀ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਭਾਰ ਘਟਾਉਣ 'ਚ ਮਦਦ ਕਰਦੀ ਹੈ। ਇਸ 'ਚ ਅਲਫ਼ਾ ਲਿਨੋਲੇਨਿਕ ਐਸਿਡ ਮਿਸ਼ਰਣ ਹੁੰਦਾ ਹੈ। ਇਸ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

ਜੁਕਾਮ 'ਚ ਫ਼ਾਇਦੇਮੰਦ
ਜੁਕਾਮ, ਅਸਥਮਾ ਵਰਗੀਆਂ ਸਮੱਸਿਆਵਾਂ ਦੇ ਉੁਪਚਾਰ ਲਈ ਤੁਲਸੀ ਦੇ ਬੀਜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਲਈ ਜੁਕਾਮ ਅਤੇ ਅਸਥਮਾ ਦੀ ਸਮੱਸਿਆ ਹੋਣ 'ਤੇ ਇਸ ਦੀ ਵਰਤੋਂ ਜ਼ਰੂਰ ਕਰੋ।

ਤਣਾਅ ਨੂੰ ਕਰੇ ਦੂਰ
ਤੁਲਸੀ ਦੇ ਬੀਜ ਦਿਮਾਗ 'ਤੇ ਕਾਫੀ ਚੰਗਾ ਪ੍ਰਭਾਵ ਪਾਉਂਦੇ ਹਨ। ਇਹ ਤਣਾਅ ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰਦੇ ਹਨ। ਤੁਲਸੀ ਦੇ ਬੀਜਾਂ ਦੀ ਵਰਤੋਂ ਮਾਨਸਿਕ ਤਣਾਅ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ।

ਸਰੀਰਕ ਸੋਜ ਨੂੰ ਕਰੇ ਘੱਟ
ਤੁਲਸੀ ਦੇ ਬੀਜ 'ਚ ਐਂਟੀ ਇੰਫਲਾਮੇਟਰੀ ਗੁਣ ਮੌਜੂਦ ਹੁੰਦੇ ਹਨ ਜੋ ਸਰੀਰ ਦੀ ਸੋਜ ਨੂੰ ਘੱਟ ਕਰਦੇ ਹਨ। ਇਸ ਲਈ ਸਰੀਰ 'ਚ ਸੋਜ ਹੋਣ ਦੀ ਸਮੱਸਿਆ 'ਤੇ ਤੁਲਸੀ ਦੇ ਬੀਜਾਂ ਦੀ ਵਰਤੋਂ ਕਰੋ।

sunita

This news is Content Editor sunita