ਮੋਟਾਪੇ ਨਾਲ 6 ਗੁਣਾ ਵੱਧ ਜਾਂਦਾ ਹੈ ਸ਼ੂਗਰ ਦਾ ਖਤਰਾ

09/20/2019 4:45:08 PM

ਕੋਪੋਨਹੇਗਨ(ਏਜੰਸੀ)- ਮੋਟਾਪੇ ਦੇ ਕਾਰਣ ਟਾਈਪ-2 ਸ਼ੂਗਰ ਅਤੇ ਦਿਲ ਦੀਆ ਬੀਮਾਰੀਆਂ ਦਾ ਖਤਰਾ 6 ਗੁਣਾ ਵੱਧ ਜਾਂਦਾ ਹੈ। ਮੋਟਾਪੇ ਤੋ ਇਲਾਵਾ ਜੈਨੇਟਿਕ ਕਾਰਣ ਅਤੇ ਖਰਾਬ ਜੀਵਨਸ਼ੈਲੀ ਦੇ ਕਾਰਣ ਵੀ ਟਾਈਪ-2 ਸ਼ੂਗਰ ਦਾ ਖਤਰਾ ਵੱਧ ਜਾਂਦਾ ਹੈ। ਇਕ ਖੋਜ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਸਪੇਨ ਦੇ ਬਾਰਸੀਲੋਨਾ ’ਚ ਆਯੋਜਿਤ ਯੂਰਪੀਅਨ ਐਸੋਸੀਏਸ਼ਨ ਆਫ ਦਿ ਡਾਇਬਟੀਜ਼ ਦੀ ਸਾਲਾਨਾ ਬੈਠਕ ’ਚ ਪੇਸ਼ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਕੋਪੋਨਹੇਗਨ ਦੇ ਨੋਵੋ ਨਾਡਿਸਕ ਫਾਊਂਡੇਸ਼ਨ ਸੈਂਟਰ ਫਾਰ ਬੇਸਿਕ ਮੈਟਾਬੋਲਿਜਮ ਰਿਸਰਚ ਦੀ ਹਰਮੀਨਾ ਯਾਕੋਪੋਵਿਚ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਖੋਜ ਨੂੰ ਪੇਸ਼ ਕੀਤਾ ਸੀ। ਖਰਾਬ ਜੀਵਨਸ਼ੈਲੀ ਪ੍ਰੇਸ਼ਾਨੀ ਦਾ ਸਬੱਬ- ਖਰਾਬ ਜੀਵਨਸ਼ੈਲੀ ਅਤੇ ਮੋਟਾਪਾ ਟਾਈਪ-2 ਸ਼ੂਗਰ ਦੇ ਵਿਕਸਿਤ ਹੋਣ ਦਾ ਅਹਿਮ ਕਾਰਣ ਹੈ। ਦੁਨੀਆ ਭਰ ’ਚ ਇਹ ਤੇਜ਼ੀ ਨਾਲ ਫੈਲ ਰਹੀ ਇਕ ਆਮ ਸਿਹਤ ਸਮੱਸਿਆ ਹੈ। ਅੰਕੜਿਆਂ ਦੇ ਅਨੁਸਾਰ ਇਕੱਲੇ ਭਾਰਤ ’ਚ ਹੀ ਕਰੀਬ 10 ਲੱਖ ਲੋਕ ਟਾਈਪ-2 ਸ਼ੂਗਰ ਦੇ ਸ਼ਿਕਾਰ ਹਨ। ਟਾਈਪ-2 ਸ਼ੂਗਰ ਨੂੰ ਰੋਕਣ ਦੀ ਵਰਤਮਾਨ ਰਣਨੀਤੀ ਦੇ ਵਿਚ ਸਰੀਰ ਦੇ ਭਾਰ ਨੂੰ ਸਾਧਾਰਨ ਰੱਖਣ ਅਤੇ ਸਿਹਤ ਜੀਵਨਸ਼ੈਲੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਸਭ ਤੋਂ ਵੱਡਾ ਖਤਰਾ ਵਧਦੇ ਭਾਰ ਦੇ ਕਾਰਣ ਹੁੰਦਾ ਹੈ।

manju bala

This news is Content Editor manju bala