ਖਾਲੀ ਪੇਟ ਸੌਗੀ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੋਣਗੇ ਕਈ ਫਾਇਦੇ

10/30/2018 5:29:03 PM

ਨਵੀਂ ਦਿੱਲੀ— ਸੌਗੀ ਖਾਣ ਦੇ ਫਾਇਦਿਆਂ ਬਾਰੇ ਤਾਂ ਸਾਰੇ ਜਾਣਦੇ ਹਾਂ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਸੌਗੀ ਦਾ ਪਾਣੀ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ? ਜੇਕਰ ਸੌਗੀ ਨੂੰ ਪਾਣੀ 'ਚ ਪਾ ਕੇ 20 ਮਿੰਟ ਤਕ ਉਬਾਲਿਆਂ ਜਾਵੇ ਫਿਰ ਇਸ ਪਾਣੀ ਨੂੰ ਰਾਤਭਰ ਰੱਖਣ ਦੇ ਬਾਅਦ ਸਵੇਰੇ ਖਾਲੀ ਪੇਟ ਪੀਤਾ ਜਾਵੇ ਤਾਂ ਇਸ ਦੇ ਕਈ ਫਾਇਦੇ ਹੁੰਦੇ ਹਨ। 
ਆਓ ਜਾਣਦੇ ਹਾਂ ਸੌਗੀ ਦਾ ਪਾਣੀ ਪੀਣ ਦੇ ਫਾਇਦੇ 
 

1. ਰੋਜ਼ਾਨਾ ਸਵੇਰ ਦੇ ਸਮੇਂ ਸੌਗੀ ਦੇ ਪਾਣੀ ਦੀ ਨਿਯਮਿਤ ਵਰਤੋਂ ਕਰਨ ਨਾਲ ਕਬਜ਼, ਐਸੀਡਿਟੀ ਅਤੇ ਥਕਾਵਟ ਤੋਂ ਛੁਟਕਾਰਾ ਮਿਲਦਾ ਹੈ। 
 

2. ਸੌਗੀ ਦਾ ਪਾਣੀ ਪੀਣ ਨਾਲ ਕੋਲੈਸਟਰੋਲ ਲੈਵਲ ਨਾਰਮਲ ਹੋ ਜਾਂਦਾ ਹੈ। ਇਸ ਲਈ ਸਰੀਰ ਲਈ ਇਸ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। 
 

3. ਕਬਜ਼ ਜਾਂ ਪਾਚਨ ਸੰਬੰਧੀ ਸਮੱਸਿਆ ਨਾਲ ਨਿਪਟਣ ਲਈ ਸੌਗੀ ਦਾ ਪਾਣੀ ਬੇਹੱਦ ਲਾਭਕਾਰੀ ਹੁੰਦਾ ਹੈ ਅਤੇ ਇਸ ਨੂੰ ਪੀਣ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। 
 

4. ਰੋਜ਼ਾਨਾ ਸੌਗੀ ਦਾ ਪਾਣੀ ਪੀਣ ਨਾਲ ਲੀਵਲ ਮਜ਼ਬੂਤ ਰਹਿੰਦਾ ਹੈ ਅਤੇ ਇਹ ਮੈਟਾਬਾਲੀਜ਼ਮ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। 
 

5. ਸੌਗੀ ਦਾ ਪਾਣੀ ਖੂਨ ਨੂੰ ਸਾਫ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।