Health Tips: ਸਿਹਤ ਲਈ ਵਰਦਾਨ ਹਨ ਆਲੂ ਦੇ ਛਿਲਕੇ, ਬਲੱਡ ਪ੍ਰੈੱਸ਼ਰ ਦੇ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਵੀ ਕਰਨਗੇ ਦੂਰ

12/09/2020 11:54:30 AM

ਜਲੰਧਰ: ਹਰ ਸਬਜ਼ੀ 'ਚ ਪਾਏ ਜਾਣ ਵਾਲੇ ਆਲੂ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਭਾਰ ਵਧਣ ਦੇ ਡਰ ਨਾਲ ਜ਼ਿਆਦਾਤਰ ਲੋਕ ਆਲੂ ਖਾਣਾ ਬੰਦ ਕਰ ਦਿੰਦੇ ਹਨ ਪਰ ਆਲੂਆਂ 'ਚ ਪਾਏ ਜਾਣ ਵਾਲੇ ਪੋਟਾਸ਼ੀਅਮ, ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਦਿੰਦੇ ਹਨ। ਆਲੂਆਂ 'ਚ ਵਿਟਾਮਿਨ ਏ. ਬੀ. ਅਤੇ ਸੀ ਵੀ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਜਿੰਨੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਉਨੇ ਹੀ ਇਸ ਦੇ ਛਿਲਕੇ ਵੀ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।


ਕੀ ਤੁਸੀਂ ਕਦੇ ਆਲੂ ਦੇ ਛਿਲਕਿਆਂ ਨੂੰ ਖਾਣ ਬਾਰੇ ਸੋਚਿਆ ਹੈ? ਜੇਕਰ ਹੁਣ ਤੱਕ ਨਹੀਂ ਸੋਚਿਆ ਤਾਂ ਹੁਣ ਸੋਚ ਲਓ। ਜਿੰਨੀ ਵਾਰ ਵੀ ਘਰ 'ਚ ਸਬਜ਼ੀ ਬਣਾਓ ਤਾਂ ਆਲੂ ਦੇ ਛਿਲਕਿਆਂ ਦੀ ਜ਼ਰੂਰ ਵਰਤੋਂ ਕਰੋ। ਆਲੂ ਦੇ ਛਿਲਕੇ ਦੀ ਵੱਖ-ਵੱਖ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਆਲੂਆਂ ਦੇ ਫ਼ਾਇਦਿਆਂ ਸਣੇ ਆਲੂਆਂ ਦੇ ਛਿਲਕਿਆਂ ਦੇ ਫ਼ਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ।
ਲਾਲ ਆਲੂਆਂ 'ਚ ਫਲੈਵੋਨਾਈਡ ਐਂਟੀ-ਆਕਸੀਡੈਂਟ, ਫੋਲੇਟ ਅਤੇ ਵਿਟਾਮਿਨ-ਏ ਭਰਪੂਰ ਮਾਤਰਾ 'ਚ ਉਪਲੱਬਧ ਹੁੰਦੇ ਹਨ, ਜੋ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਣ 'ਚ ਮਦਦ ਕਰਦੇ ਹਨ।


ਆਲੂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਬੇਹੱਦ ਲਾਹੇਵੰਦ ਹੁੰਦੇ ਹਨ। ਆਲੂਆਂ 'ਚ ਵਧੀਆ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈੱਸ਼ਰ ਨੂੰ ਸਹੀ ਰੱਖਣ 'ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਬਣਾ ਕੇ ਖਾਓ ਅਲਸੀ ਦੀਆਂ ਪਿੰਨੀਆਂ, ਜਾਣੋ ਵਿਧੀ
ਗੁਰਦੇ ਦੀ ਪੱਥਰੀ ਮੁੱਖ ਰੂਪ ਨਾਲ ਖੂਨ 'ਚ ਯੂਰਿਕ ਐਸਿਡ ਦਾ ਪੱਧਰ ਵੱਧਣ ਦੇ ਨਾਲ ਬਣਦੀ ਹੈ। ਆਲੂਆਂ ਦੀ ਵਰਤੋਂ ਖੂਨ 'ਚ ਯੂਰਿਕ ਐਸਿਡ ਦੇ ਪੱਧਰ ਨੂੰ ਬੈਲੇਂਸ 'ਚ ਰੱਖਦਾ ਹੈ, ਜਿਸ ਨਾਲ ਪੱਥਰੀ ਦੀ ਸਮੱਸਿਆ ਨਹੀਂ ਹੁੰਦੀ। ਇਸ ਦੇ ਨਾਲ ਹੀ ਆਲੂਆਂ 'ਚ ਮੌਜੂਦ ਲੋਹਾ ਅਤੇ ਕੈਲਸ਼ੀਅਮ ਗੁਰਦੇ 'ਚ ਮੌਜੂਦ ਪੱਥਰੀ ਨੂੰ ਘੱਟ ਕਰਨ ਦਾ ਕੰਮ ਵੀ ਕਰਦਾ ਹੈ।
ਆਲੂਆਂ ਦੇ ਛਿਲਕੇ ਮੈਟਾਬੋਲੀਜ਼ਮ ਨੂੰ ਵੀ ਠੀਕ ਰੱਖਣ 'ਚ ਮਦਦ ਕਰਦੇ ਹਨ। ਮਾਹਿਰਾਂ ਦੀ ਮੰਨੀਏ ਤਾਂ ਆਲੂਆਂ ਦੇ ਛਿਲਕੇ ਖਾਣ ਨਾਲ ਨਵਰਸ ਘੱਟ ਹੁੰਦੀ ਹੈ।


ਆਲੂ ਖ਼ੂਨ ਦੀ ਕਮੀ ਨੂੰ ਦੂਰ ਕਰਦਾ ਹੈ। ਬਾਕੀ ਸਬਜ਼ੀਆਂ ਦੇ ਨਾਲ ਆਲੂਆਂ ਦੇ ਛਿਲਕੇ ਖਾਣੇ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਆਲੂਆਂ ਦੇ ਛਿਲਕਿਆਂ 'ਚ ਆਈਰਨ ਦੀ ਮਾਤਰਾ ਬਹੁਤ 
ਹੁੰਦੀ ਹੈ। ਜਿਸ ਨਾਲ ਅਨੀਮੀਆ ਦਾ ਖ਼ਤਰਾ ਘੱਟ ਜਾਂਦਾ ਹੈ।

ਇਹ ਵੀ ਪੜ੍ਹੋ:Health Tips: ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
ਆਲੂਆਂ ਦੇ ਛਿਲਕਿਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ ਪਾਇਆ ਜਾਂਦਾ ਹੈ। ਵਿਟਾਮਿਨ ਬੀ ਤਾਕਤ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਨੈਸੀਨ ਕਾਰਬੋਜ਼ ਐਨਰਜੀ ਦਿੰਦੇ ਹਨ।
ਦਿਮਾਗੀ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਲਈ ਗਲੂਕੋਜ਼, ਵਿਟਾਮਿਨਸ, ਆਕਸੀਜ਼ਨ, ਓਮੇਗਾ-3 ਅਤੇ ਕਈ ਤਰ੍ਹਾਂ ਦੇ ਫੈਟੀ ਐਸਿਡ ਦੀ ਲੋੜ ਹੁੰਦੀ ਹੈ। ਆਲੂਆਂ 'ਚ ਇਹ ਸਾਰੇ ਤੱਤ ਪਾਏ ਜਾਂਦੇ ਹਨ। ਆਲੂ ਦਿਮਾਗ ਨੂੰ ਥੱਕਣ ਤੋਂ ਰੋਕਦੇ ਹਨ ਅਤੇ ਤੁਹਾਨੂੰ ਹਰ ਸਮੇਂ ਚੌਕਸ ਰੱਖਦੇ ਹਨ।

Aarti dhillon

This news is Content Editor Aarti dhillon