ਤੇਜ਼ ਦਿਮਾਗ਼ ਤੋਂ ਲੈ ਕੇ ਸ਼ੂਗਰ ਕੰਟਰੋਲ ਕਰਨ ਤਕ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਵੇਗਾ ''ਅਨਾਰ''

05/22/2023 6:37:26 PM

ਜਲੰਧਰ- ਅਨਾਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਬਦਹਜ਼ਮੀ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ ਖੂਨ ਵਧਾਉਣ 'ਚ ਵੀ ਕਾਫੀ ਮਦਦ ਕਰਦਾ ਹੈ। ਇਸ ਨੂੰ ਰੋਗ ਨਿਵਾਰਕ ਫਲ ਵੀ ਕਿਹਾ ਜਾਂਦਾ ਹੈ, ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਹੀ ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅਨਾਰ ਵਿੱਚ ਐਂਟੀਆਕਸੀਡੈਂਟ, ਪੌਸ਼ਟਿਕ ਤੱਤ ਅਤੇ ਫਲੇਵੇਨੋਇਡਸ ਵਰਗੇ ਗੁਣ ਪਾਏ ਜਾਂਦੇ ਹਨ ਜੋ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦੇ।

ਪਾਚਨ ਸਬੰਧੀ ਸਮੱਸਿਆਵਾਂ ਵਿੱਚ ਕਾਰਗਰ

ਅਨਾਰ 'ਚ ਫਾਈਬਰ ਅਤੇ ਪੋਸ਼ਕ ਤੱਤਾਂ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਪਾਚਨ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਕਬਜ਼ ਜਾਂ ਜਲਨ ਦੀ ਸਮੱਸਿਆ ਹੈ ਤਾਂ ਅਨਾਰ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ : Omega 3 Fatty Acid ਦੇ ਫਾਇਦੇ ਜਾਣ ਹੋ ਜਾਵੋਗੇ ਹੈਰਾਨ, ਅੱਜ ਹੀ ਬਣਾਓ ਡਾਈਟ ਦਾ ਹਿੱਸਾ

ਦਿਲ ਲਈ ਫਾਇਦੇਮੰਦ

ਜੇਕਰ ਤੁਸੀਂ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਅਨਾਰ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਦਾ ਜੂਸ ਪੀ ਸਕਦੇ ਹੋ, ਜਿਸ ਨਾਲ ਤੁਸੀਂ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਇਹ ਬਲੱਡ ਸਰਕੁਲੇਸ਼ਨ ਨੂੰ ਦਰੁਸਤ ਰਖਦਾ ਹੈ। 

ਹਾਈ ਬਲੱਡ ਪ੍ਰੈਸ਼ਰ ਕਰਦੈ ਕੰਟਰੋਲ

ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ : 8 ਘੰਟਿਆਂ ਤੋਂ ਘੱਟ ਨੀਂਦ ਲੈਣ ਵਾਲੇ ਇਨ੍ਹਾਂ ਬੀਮਾਰੀਆਂ ਦਾ ਹੁੰਦੇ ਨੇ ਸ਼ਿਕਾਰ, ਅੱਜ ਹੀ ਬਦਲੋ ਰੁਟੀਨ

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ 

ਅਨਾਰ ਸ਼ੂਗਰ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਕਿਉਂਕਿ ਇਸ ਵਿੱਚ ਐਂਟੀਡਾਇਬੀਟਿਕ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

ਯਾਦਾਸ਼ਤ ਵਧਾਉਣ ਵਾਲਾ

ਇਕ ਰਿਪੋਰਟ ਮੁਤਾਬਕ ਅਨਾਰ ਦੇ ਜੂਸ ਦਾ ਸੇਵਨ ਕਰਨ ਨਾਲ ਯਾਦਦਾਸ਼ਤ ਵਧਦੀ ਹੈ।

ਇਹ ਵੀ ਪੜ੍ਹੋ : ਮੱਛੀ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਕਿਤੇ ਬਾਅਦ 'ਚ ਨਾ ਪਵੇ ਪਛਤਾਉਣਾ ! ਰਿਸਰਚ 'ਚ ਹੋਇਆ ਇਹ ਖੁਲਾਸਾ

ਤਣਾਅ ਕਰੇ ਦੂਰ

ਜੇਕਰ ਤੁਸੀਂ ਅਕਸਰ ਕਿਸੇ ਵੀ ਚੀਜ਼ ਬਾਰੇ ਬਹੁਤ ਜ਼ਿਆਦਾ ਤਣਾਅ ਲੈਂਦੇ ਹੋ, ਤਾਂ ਤੁਸੀਂ ਬੀਮਾਰ ਹੋ ਸਕਦੇ ਹੋ। ਇਸ ਲਈ ਕੋਸ਼ਿਸ਼ ਕਰੋ ਕਿ ਆਪਣੀ ਡਾਈਟ 'ਚ ਅਨਾਰ ਜ਼ਰੂਰ ਸ਼ਾਮਲ ਕਰੋ। ਕਿਉਂਕਿ ਅਨਾਰ ਖਾਣ ਨਾਲ ਤੁਸੀਂ ਫਿੱਟ ਵੀ ਰਹੋਗੇ ਅਤੇ ਇਹ ਤੁਹਾਡੇ ਤਣਾਅ ਨੂੰ ਵਧਣ ਨਹੀਂ ਦੇਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh