Health Tips: 'ਪਿੱਠ ਦਰਦ' ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਜਲਦ ਮਿਲੇਗੀ ਰਾਹਤ

01/19/2024 3:13:38 PM

ਜਲੰਧਰ (ਬਿਊਰੋ) - ਕੰਮ ਦਾ ਭਾਰ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਲੋਕ ਇਕੋ ਜਗ੍ਹਾ ’ਤੇ ਘੰਟਿਆਂਬੱਧੀ ਬੈਠੇ ਰਹਿੰਦੇ ਹਨ। ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਉਹ ਆਪਣੇ ਕੰਮ ਵਿਚ ਥੋੜਾ ਚੱਲ ਸਕਣ। ਕੋਰੋਨਾ ਲਾਗ ਤੋਂ ਬਚਾਅ ਲਈ ਪੂਰੀ ਦੁਨੀਆਂ ਦੇ ਬਹੁਤ ਸਾਰੇ ਲੋਕ ਆਪਣੇ ਦਫ਼ਤਰ ਦਾ ਕੰਮ ਘਰ ਤੋਂ ਕਰ ਰਹੇ ਹਨ। ਕੁਰਸੀ ’ਤੇ ਬੈਠਣ ਕਾਰਨ ਪਿੱਠ ਅਕੜ ਜਾਂਦੀ ਹੈ, ਜਿਸ ਨਾਲ ਦਰਦ ਹੋਣੀ ਸ਼ੁਰੂ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ, ਉਨ੍ਹਾਂ ਲੋਕਾਂ ਨੂੰ ਆਪਣੇ ਬੈਠਣ ਦੇ ਢੰਗ ਵਿਚ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ। ਘਰ ਵਿਚ ਰਹਿ ਕੇ ਕੰਮ ਕਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਪਿੱਠ ਦਰਦ ਦੀ ਸਮੱਸਿਆ ਹੋ ਰਹੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਪਿੱਠ ਦਰਦ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸ ਰਹੇ ਹਾਂ....

ਪਿੱਠ ਦਰਦ ਦੀ ਸਮੱਸਿਆ ਨੂੰ ਇੰਝ ਕਰੋ ਦੂਰ
ਘਰ ’ਚ ਦਫ਼ਤਰ ਦਾ ਕੰਮ ਕਰਦੇ ਸਮੇਂ ਜੇਕਰ ਤੁਸੀਂ ਪਿੱਠ ਦਰਦ ਦੀ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਵਿਸ਼ੇਸ਼ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ, ਸਹੀ ਤਰ੍ਹਾਂ ਕੰਮ ਕਰਨ ਲਈ ਬੈਠਣ ਦਾ ਸਹੀ ਪ੍ਰਬੰਧ ਕਰੋ। ਬਿਸਤਰੇ 'ਤੇ ਕੰਮ ਕਰਨਾ ਜਾਂ ਵਿੰਗੇ ਟੇਢੇ ਬੈਠਣਾ ਤੁਹਾਡੀ ਪਿੱਠ ਵਿਚ ਬਹੁਤ ਜ਼ਿਆਦਾ ਦਰਦ ਦਾ ਕਾਰਨ ਹੋ ਸਕਦਾ ਹੈ। ਇਸ ਲਈ ਆਪਣੀ ਬੈਠਣ ਦੀ ਸਥਿਤੀ 'ਤੇ ਪੂਰਾ ਧਿਆਨ ਦਿਓ। ਇਸ ਲਈ, ਤੁਹਾਨੂੰ ਆਪਣੇ ਘਰ ਵਿਚ ਸਹੀ ਉਚਾਈ ਦੀ ਕੁਰਸੀ-ਮੇਜ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੇ ਤੁਸੀਂ ਘੱਟ ਜਾਂ ਬਹੁਤ ਉੱਚੇ ਟੇਬਲ 'ਤੇ ਕੰਮ ਕਰਦੇ ਹੋ, ਤਾਂ ਤੁਹਾਨੂੰ ਪਿੱਠ ਦਰਦ ਨਾਲ ਸਮੱਸਿਆਵਾਂ ਹੋਣਗੀਆਂ।

ਵਿਚਕਾਰ ਥੋੜੀ ਜਾਗਿੰਗ ਕਰੋ
ਤੁਸੀਂ ਦਫ਼ਤਰ ਵਿਚ ਛੋਟੇ ਕੰਮਾਂ ਲਈ ਅਕਸਰ ਉੱਠਦੇ ਰਹਿੰਦੇ ਹੋ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜੀ ਜਿਹੀ ਸੈਰ ਕਰਦੇ ਹੋ, ਉਸੇ ਤਰ੍ਹਾਂ ਤੁਹਾਨੂੰ ਘਰ ਵਿਚ ਵੀ ਥੋੜੀ ਜਿਹੀ ਸੈਰ ਕਰਨੀ ਚਾਹੀਦੀ ਹੈ। WHO ਦੀ ਗਾਈਡ ਲਾਈਨਾਂ ਅਨੁਸਾਰ, ਤੁਹਾਨੂੰ ਹਰ 30 ਮਿੰਟਾਂ ਵਿੱਚ ਘੱਟੋ ਘੱਟ 3 ਮਿੰਟ ਦੀ ਬਰੇਕ ਲੈਣੀ ਚਾਹੀਦੀ ਹੈ। ਆਪਣੀ ਸੀਟ ਤੋਂ ਉਠੋ ਅਤੇ ਲਗਭਗ 30 ਕਦਮਾਂ ਲਈ ਤੁਰੋ ਅਤੇ ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਖਿੱਚੋ। ਕਾਫ਼ੀ ਪਾਣੀ ਪੀਓ ਅਤੇ ਫਿਰ ਇਸ ਦੀ ਆਦਤ ਪਾਓ।

ਰੋਜ਼ਾਨਾ 30 ਮਿੰਟ ਕਰੋ ਕਸਰਤ 
ਡਾਕਟਰਾਂ ਦੀ ਮੰਨੀਏ ਤਾਂ ਤੰਦਰੁਸਤ ਰਹਿਣ ਲਈ, ਰੋਜ਼ਾਨਾ ਘੱਟੋ ਘੱਟ 30 ਮਿੰਟ ਦੀ ਕਸਰਤ ਕਰੋ। ਸਾਰਾ ਦਿਨ ਘਰ ਰਹਿਣ ਕਰਕੇ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ। ਘਰ ਵਿੱਚ ਥੋੜ੍ਹੀ ਜਿਹੀ ਕਸਰਤ ਕਰਨ ਨਾਲ ਭੋਜਨ ਹਜ਼ਮ ਹੁੰਦਾ ਹੈ ਅਤੇ ਹੱਡੀਆਂ ਸਿਹਤਮੰਦ ਹੁੰਦੀਆਂ ਹਨ। ਸੈਰ ਸਰੀਰ ’ਚ ਹੋਣ ਵਾਲੀਆਂ ਸਾਰੀਆਂ ਦਰਦਾਂ ਨੂੰ ਵੀ ਦੂਰ ਕਰਨ ’ਚ ਮਦਦ ਕਰਦਾ ਹੈ। 

ਸਮੇਂ ਸਮੇਂ ‘ਤੇ ਪਾਣੀ ਪੀਓ
ਅਕਸਰ ਲੋਕ ਦਫ਼ਤਰ ਵਿਚ ਜ਼ਿਆਦਾ ਪਾਣੀ ਪੀਂਦੇ ਹਨ, ਜਦੋਂ ਕਿ ਉਹ ਘਰ ਵਿਚ ਘੱਟ ਪਾਣੀ ਪੀਂਦੇ ਹਨ। ਘੱਟ ਪਾਣੀ ਪੀਣ ਨਾਲ ਤੁਹਾਨੂੰ ਸਿਰ ਦਰਦ, ਕਮਰ ਦਰਦ ਅਤੇ ਕਮਰ ਦਰਦ ਹੋ ਸਕਦਾ ਹੈ। ਇਸ ਲਈ ਘਰ ਵਿਚ ਕੰਮ ਕਰਨ ਲੱਗਿਆਂ ਦਫ਼ਤਰ ਵਾਂਗ, ਇਕ ਪਾਣੀ ਦੀ ਬੋਤਲ ਆਪਣੇ ਕੋਲ ਰੱਖੋ ਅਤੇ ਲਗਾਤਾਰ ਪਾਣੀ ਪੀਓ। ਦਿਨ ਵਿਚ ਘੱਟੋ ਘੱਟ 3 ਲੀਟਰ ਪਾਣੀ ਪੀਓ। ਭਰਪੂਰ ਪਾਣੀ ਪੀਣ ਨਾਲ ਸਰੀਰ ਵਿਚ ਕੰਮ ਕਰਨ ਦੀ ਐਨਰਜੀ ਬਣੀ ਰਹਿੰਦੀ ਹੈ।

ਸਹੀ ਹੋਵੇ ਬੈਠਣ ਦੀ ਜਗ੍ਹਾ
ਪਿੱਠ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਬੈਠਣ ਦੀ ਜਗ੍ਹਾ ਅਤੇ ਕੁਰਸੀ ਵਧੀਆ ਕਿਸਮ ਦੀ ਹੋਣੀ ਚਾਹੀਦੀ ਹੈ। ਸਹੀ ਤਰੀਕੇ ਨਾਲ ਬੈਠਣ ਨਾਲ ਪਿੱਠ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਕੁਰਸੀ ਦਾ ਸਹੀ ਆਕਾਰ ਹੋਣ ਨਾਲ ਵੀ ਇਸ ਦਰਦ ਤੋਂ ਰਾਹਤ ਮਿਲ ਸਕਦੀ ਹੈ। ਕਦੇ ਵੀ ਅੱਗੇ ਨੂੰ ਝੂਕ ਕੇ ਨਾ ਬੈਠੋ। 

ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
ਪਿੱਠ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਚੰਗੀ ਖ਼ੁਰਾਕ ਦਾ ਸੇਵਨ ਕਰੋ। ਆਪਣੇ ਭੋਜਨ ‘ਚ ਕੈਲਸ਼ੀਅਮ ਤੇ ਵਿਟਾਮਿਨ-ਡੀ ਦੀ ਮਾਤਰਾ ਦਾ ਜ਼ਿਆਦਾ ਸੇਵਨ ਕਰੋ। ਵਿਟਾਮਿਨ-ਡੀ ਹੱਡੀਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਦੁੱਧ, ਦਹੀਂ, ਪਨੀਰ ਜਾਂ ਮੱਛੀ ਦਾ ਇਸਤੇਮਾਲ ਵੱਧ ਤੋਂ ਵੱਧ ਕਰੋ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।

ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਸੌਣਾ
ਪਿੱਠ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੋਜ਼ਾਨਾ ਠੀਕ ਸਮੇਂ 'ਤੇ ਸੌਣਾ ਚਾਹੀਦਾ ਹੈ। ਹਮੇਸ਼ਾ ਸਿੱਧੇ ਅਤੇ ਸਹੀ ਅਕਾਰ 'ਚ ਸੌਣ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਟੇਢੇ-ਮੇਢੇ ਸੌਣ ਨਾਲ ਸਰੀਰ ਵਿਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਸੌਣ 'ਤੇ ਤੁਸੀਂ ਪਿੱਠ ਦਰਦ ਅਤੇ ਮੋਢੇ ਦਰਦ ਤੋਂ ਬਚ ਸਕਦੇ ਹੋ। 

rajwinder kaur

This news is Content Editor rajwinder kaur