Health Tips: ਇਨ੍ਹਾਂ 6 ਤਰੀਕਿਆਂ ਨਾਲ ਪਾਓ ਯੂਰਿਕ ਐਸਿਡ ਦੀ ਸਮੱਸਿਆ ਤੋਂ ਛੁਟਕਾਰਾ

09/14/2023 6:08:50 PM

ਜਲੰਧਰ - ਅੱਜ ਦੇ ਸਮੇਂ 'ਚ ਯੂਰਿਕ ਐਸਿਡ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਇਹ ਸਿਹਤ ਲਈ ਬਹੁਤ ਖ਼ਤਰਨਾਕ ਹੁੰਦੀ ਹੈ। ਇਸ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ। ਯੂਰਿਕ ਐਸਿਡ ਵਧਣ ਦਾ ਮੁੱਖ ਕਾਰਨ ਖ਼ਰਾਬ ਲਾਈਫਸਟਾਈਲ ਅਤੇ ਗ਼ਲਤ ਖਾਣਾ ਹੈ। ਯੂਰਿਕ ਐਸਿਡ ਜਿਗਰ ਵਿੱਚ ਪੈਦਾ ਹੋਣ ਵਾਲਾ ਇੱਕ ਵੇਸਟ ਪ੍ਰੋਡਕਟ ਹੈ, ਜੋ ਕਿਡਨੀ ਦੁਆਰਾ ਪਿਸ਼ਾਬ ਰਾਹੀਂ ਬਾਹਰ ਕੱਢਿਆ ਜਾਂਦਾ ਹੈ। ਇਸ ਨਾਲ ਹੱਥਾਂ-ਪੈਰਾਂ ਦੇ ਜੋੜਾਂ ਵਿੱਚ ਦਰਦ, ਗੁਰਦੇ 'ਚ ਪੱਥਰੀ ਹੋ ਸਕਦੀ ਹੈ। ਸਮੇਂ ਸਿਰ ਇਸ ਦਾ ਇਲਾਜ ਨਾ ਹੋਣ 'ਤੇ ਕਿਡਨੀ ਫੇਲ੍ਹ ਹੋ ਸਕਦੀ ਹੈ। ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਸਾਨੂੰ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ... 

ਨਿੰਬੂ ਦਾ ਰਸ
ਯੂਰਿਕ ਐਸਿਡ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਨਿੰਬੂ ਦੇ ਰਸ ਦਾ ਸੇਵਨ ਕਰਨ। ਨਿੰਬੂ ਦਾ ਰਸ ਯੂਰਿਕ ਐਸਿਡ ਨੂੰ ਪਿਘਲਾਉਣ ਦਾ ਕੰਮ ਕਰਦਾ ਹੈ। ਇਸ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਯੂਰਿਕ ਐਸਿਡ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਯੂਰਿਕ ਐਸਿਡ ਨੂੰ ਘੱਟ ਕਰਨ ਲਈ ਵਿਟਾਮਿਨ-ਸੀ ਨਾਲ ਭਰਪੂਰ ਆਂਵਲਾ, ਅਮਰੂਦ ਅਤੇ ਸੰਤਰੇ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।

ਸੇਬ ਦਾ ਸਿਰਕਾ
ਆਰਗੈਨਿਕ ਐਪਲ ਸਾਈਡਰ ਵਿਨੇਗਰ ਦਾ ਸੇਵਨ ਕਰਨ ਨਾਲ ਸਰੀਰ ਦੇ ਯੂਰਿਕ ਐਸਿਡ ਨੂੰ ਘੱਟ ਕੀਤਾ ਜਾ ਸਕਦਾ ਹੈ। ਯੂਰਿਕ ਐਸਿਡ ਨੂੰ ਘੱਟ ਕਰਨ ਲਈ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਪੀਓ। ਦਿਨ ਵਿੱਚ ਇਕ ਵਾਰ ਇਸ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। 

ਬਹੁਤ ਸਾਰਾ ਪਾਣੀ ਪੀਓ 
ਯੂਰਿਕ ਐਸਿਡ ਦੀ ਸਮੱਸਿਆ ਹੋਣ 'ਤੇ ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਇਹ ਸਰੀਰ ਵਿੱਚੋਂ ਯੂਰਿਕ ਐਸਿਡ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਗੁਰਦੇ ਵਧੇ ਹੋਏ ਯੂਰਿਕ ਐਸਿਡ ਨੂੰ ਫਿਲਟਰ ਕਰਨ ਵਿੱਚ ਮਦਦ ਕਰਨਗੇ, ਜਿਸ ਨਾਲ ਯੂਰਿਕ ਐਸਿਡ ਆਪਣੇ ਆਪ ਸਰੀਰ ਵਿੱਚੋਂ ਬਾਹਰ ਆਉਣਾ ਸ਼ੁਰੂ ਹੋ ਜਾਵੇਗਾ। ਜੇਕਰ ਤੁਸੀਂ ਜ਼ਿਆਦਾ ਪਾਣੀ ਨਹੀਂ ਪੀਂਦੇ ਤਾਂ ਇਸ ਦਾ ਬੁਰਾ ਅਸਰ ਸਰੀਰ 'ਤੇ ਦੇਖਣ ਨੂੰ ਮਿਲ ਸਕਦਾ ਹੈ। 

ਫ਼ਲ-ਸਬਜ਼ੀਆਂ
ਯੂਰਿਕ ਐਸਿਡ ਦੀ ਸਮੱਸਿਆ ਹੋਣ 'ਤੇ ਤੁਹਾਨੂੰ ਐਂਟੀਆਕਸੀਡੈਂਟ ਨਾਲ ਭਰਪੂਰ ਬੇਰੀਆਂ ਜਿਵੇਂ ਚੈਰੀ, ਬਲੂਬੇਰੀ ਅਤੇ ਸਟ੍ਰਾਬੇਰੀ ਦਾ ਸੇਵਨ ਕਰਨਾ ਚਾਹੀਦਾ ਹੈ। ਡਾਰਕ ਬੇਰੀਆਂ ਵਿੱਚ ਫਲੇਵੋਨੋਇਡਸ ਹੁੰਦੇ ਹਨ, ਜਿਸਨੂੰ ਐਂਥੋਸਾਇਨਿਨ ਕਿਹਾ ਜਾਂਦਾ ਹੈ। ਇਹ ਸੋਜ ਅਤੇ ਕਠੋਰਤਾ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਟਮਾਟਰ ਅਤੇ ਸ਼ਿਮਲਾ ਮਿਰਚ ਵੀ ਸਰੀਰ ਵਿੱਚ ਐਸਿਡ ਦੇ ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ : Health Tips: ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਪੀਣ ਦੇ ਅਨੇਕਾਂ ਫ਼ਾਇਦੇ, ਮੋਟਾਪਾ ਵੀ ਹੋਵੇਗਾ ਛੂ-ਮੰਤਰ

ਅਲਸੀ ਦੇ ਬੀਜਾਂ ਦਾ ਸੇਵਨ
ਯੂਰਿਕ ਐਸਿਡ ਨੂੰ ਘੱਟ ਕਰਨ ਲਈ ਅਲਸੀ ਦੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਅਲਸੀ ਦੇ ਬੀਜਾਂ ਨੂੰ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਚਬਾ ਕੇ ਖਾਓ। ਅਜਿਹਾ ਕਰਨ ਨਾਲ ਵਧਿਆ ਯੂਰਿਕ ਐਸਿਡ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ।

ਅਜਵਾਇਣ 
ਅਜਵਾਇਣ ਦੇ ਬੀਜ ਓਮੇਗਾ-6 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਹ ਯੂਰਿਕ ਐਸਿਡ ਨੂੰ ਖ਼ਤਮ ਕਰਨ ਲਈ ਗੁਰਦਿਆਂ ਦੇ ਕੰਮਕਾਜ ਵਿੱਚ ਸੁਧਾਰ ਕਰਕੇ ਸਰੀਰ ਵਿੱਚੋਂ ਵਾਧੂ ਤਰਲ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ। ਇਹ ਖੂਨ ਨੂੰ ਸ਼ੁੱਧ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਹਨ। ਦਿਨ ਵਿੱਚ ਇਕ ਵਾਰ ਅੱਧਾ ਚਮਚ ਅਜਵਾਈਨ ਖਾਣ ਤੋਂ ਬਾਅਦ ਭਰਪੂਰ ਪਾਣੀ ਪੀਓ। ਇਸ ਨਾਲ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ : Health Tips : ਰੋਜ਼ਾਨਾ ਸਵੇਰੇ ਖਾਓ ਇਕ ਸੇਬ, ਸਰੀਰ ਦੀਆਂ ਕਈ ਬੀਮਾਰੀਆਂ ਤੋਂ ਮਿਲੇਗੀ ਜਲਦ ਨਿਜ਼ਾਤ

rajwinder kaur

This news is Content Editor rajwinder kaur