Health Tips: ਰੋਜ਼ਾਨਾ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ‘ਡੇਂਗੂ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

11/02/2021 4:29:29 PM

ਜਲੰਧਰ (ਬਿਊਰੋ) - ਪਪੀਤੇ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਹਨ। ਪਪੀਤੇ ਦੇ ਨਾਲ-ਨਾਲ ਇਸ ਦੇ ਪੱਤੇ ਵੀ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜਿਹੜੇ ਕਈ ਬੀਮਾਰੀਆਂ ਦਾ ਇਲਾਜ਼ ਕਰਦੇ ਹਨ। ਪਪੀਤੇ ਦੇ ਪੱਤਿਆਂ ਦਾ ਜੂਸ ਡੇਂਗੂ ਦੇ ਬੁਖ਼ਾਰ ਨੂੰ ਠੀਕ ਕਰਨ ਵਿੱਚ ਸਹਾਇਕ ਸਿੱਧ ਹੁੰਦਾ ਹੈ। ਪਪੀਤੇ ਦਾ ਪੱਤਾ ਕਾਫ਼ੀ ਲਾਭਦਾਇਕ ਹੁੰਦਾ ਹੈ। ਇਸ ਵਿੱਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਇਮੀਊਨ ਸਿਸਟਮ ਨੂੰ ਬਿਹਤਰ ਕਰਨ ਵਿੱਚ ਮਦਦ ਕਰਦੇ ਹਨ। ਡੇਂਗੂ ਦੇ ਬੁਖ਼ਾਰ ਤੋਂ ਪੀੜਤ ਲੋਕਾਂ ਦੇ ਪਲੇਟਲੈਟਸ ਡਾਊਨ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਪਪੀਤੇ ਦੇ ਪੱਤੇ ਦਾ ਜੂਸ ਬਲੱਡ ਪਲੇਟਲੈਟਸ 'ਚ ਸੁਧਾਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਨਾਲ ਹੋਣ ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ....

ਇੰਝ ਬਣਾਓ ਪਪੀਤੇ ਦੇ ਪੱਤਿਆਂ ਦਾ ਰਸ
ਸਿੱਧੇ ਪਪੀਤੇ ਦੇ ਪੱਤੇ ਖਾਣੇ ਔਖੇ ਹਨ। ਇਸ ਲਈ ਉਨ੍ਹਾਂ ਦਾ ਰਸ ਬਣਾ ਕੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਰਸ ਬਣਾਉਣ ਦੇ ਲਈ 5 ਤੋਂ 10 ਤਾਜ਼ੇ ਪੱਤੇ ਲੈ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਲਵੋ ਅਤੇ ਜੂਸਰ/ਬਲੈਂਡਰ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ। ਉਸ ਪਿੱਛੋਂ ਇਸ ਨੂੰ ਕਿਸੇ ਛਾਨਣੀ ਜਾਂ ਬਰੀਕ ਕੱਪੜੇ ਨਾਲ ਛਾਣ ਲਵੋ ।ਇਹ ਜੂਸ ਛੇਤੀ ਖ਼ਰਾਬ ਵੀ ਨਹੀਂ ਹੁੰਦਾ ਇਸ ਲਈ ਇਸ ਜੂਸ ਨੂੰ ਫਰਿੱਜ਼ ਵਿੱਚ ਵੀ ਸਟੋਰ ਕਰ ਸਕਦੇ ਹਾਂ ।

ਪੜ੍ਹੋ ਇਹ ਵੀ ਖ਼ਬਰ - Health Tips:ਡੇਂਗੂ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ,ਬੁਖ਼ਾਰ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਕੁਦਰਤੀ ਤੇ ਘਰੇਲੂ ਤਰੀਕੇ

ਪਪੀਤੇ ਦੀਆਂ ਪੱਤੀਆਂ ਦੇ ਜੂਸ ਦੇ ਫ਼ਾਇਦੇ

ਪਲੇਟਲੈਟਸ ਦੀ ਸੰਖਿਆ ਵਧਾਵੇ
ਡੇਂਗੂ ਹੋਣ ਨਾਲ ਸਰੀਰ ਵਿਚ ਪਲੇਟਲੈਟਸ ਦੀ ਸੰਖਿਆ ਬਹੁਤ ਤੇਜ਼ੀ ਨਾਲ ਘੱਟਦੀ ਹੈ। ਸਿਰਦਰਦ, ਬੁਖ਼ਾਰ, ਜੋੜਾਂ ਦਾ ਦਰਦ ਅਤੇ ਹੋਰ ਕਈ ਪ੍ਰੇਸ਼ਾਨੀ ਵਧ ਜਾਂਦੀ ਹੈ। ਪਪੀਤੇ ਦੇ ਪੱਤੇ ਕੁਦਰਤੀ ਤੌਰ ਨਾਲ ਪਲੇਟਲੈਟਸ ਦੀ ਸੰਖਿਆ ਵਧਾਉਂਦੇ ਹਨ। ਪਪੀਤੇ ਦੇ ਪੱਤਿਆਂ ਵਿੱਚ ਅਲਕਲਾਇਡ, ਪੈਪੇਨ ਵਰਗੇ ਮਹੱਤਵਪੂਰਨ ਤੱਤ ਹੁੰਦੇ ਹਨ, ਜੋ ਇਸ ਰੋਗ ਨਾਲ ਲੜਦੇ ਹਨ ।

ਮਲੇਰੀਆ ਕੰਟਰੋਲ ਕਰੇ
ਪਪੀਤੇ ਦੇ ਪੱਤਿਆਂ ਦੇ ਅਰਕ ਨਾਲ ਮਲੇਰੀਏ ਦਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਬਹੁਤ ਸਫਲ ਹੈ। ਇਨ੍ਹਾਂ ਪੱਤਿਆਂ ਵਿੱਚ ਪਲਾਸਮੋਡੀਸਟੈਟਿਕ ਗੁਣ ਹੁੰਦੇ ਹਨ, ਜੋ ਬੈਕਟੀਰੀਆ ਨੂੰ ਕੰਟਰੋਲ ਕਰਦੇ ਹਨ। ਇਸ ਨਾਲ ਮਲੇਰੀਆ ਕੰਟਰੋਲ ਵਿਚ ਰਹਿੰਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ

ਪੀਲੀਏ ਦਾ ਇਲਾਜ 
ਪਪੀਤੇ ਦੇ ਪੱਤੇ ਸਰੀਰ ਵਿੱਚ ਕੋਲੈਸਟਰੋਲ ਦਾ ਲੇਵਲ ਘੱਟ ਕਰ ਕੇ ਖੂਨ ਨੂੰ ਵੀ ਸਾਫ ਕਰਦੇ ਹਨ। ਕਲੈਸਟਰੋਲ ਦਾ ਘੱਟ ਲੈਵਲ ਹੋਣ ਦੇ ਕਾਰਨ ਲਿਪਿਡ ਦਾ ਪੈਰਾਕਸੀਡੇਸ਼ਨ ਵੀ ਘੱਟ ਹੁੰਦਾ ਹੈ। ਇਸ ਨਾਲ ਪੀਲੀਏ ਵਰਗੀ ਖ਼ਤਰਨਾਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਜਿਗਰ ਦਾ ਫੈਟ ਘੱਟ ਕਰੇ
ਲਿਵਰ ਸਿਰੋਸਿਸ ਜਿਸ ਨੂੰ ਜਿਗਰ ਦਾ ਵਧਣਾ ਜਾਂ ਜਿਗਰ ਦਾ ਫੈਟ ਕਿਹਾ ਜਾਂਦਾ ਹੈ, ਤੋਂ ਕਈ ਲੋਕ ਪੀੜਤ ਹਨ। ਇਸ ਨੂੰ ਠੀਕ ਕਰਨ ਲਈ ਪਪੀਤੇ ਦੇ ਪੱਤਿਆਂ ਦਾ ਜੂਸ ਪੀਣਾ ਚਾਹੀਦਾ ਹੈ, ਜਿਸ ਨਾਲ ਜਿਗਰ ਦੀ ਫੈਟ ਹੋ ਜਾਂਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ

ਪਾਚਨ ਤੰਤਰ ਤੇਜ਼ ਕਰੇ
ਪਪੀਤੇ ਦੇ ਤਾਜ਼ੇ ਪੱਤਿਆਂ ਅੰਦਰ ਪੈਪੇਨ ,ਕਾਮਾ ਪੈਪੇਨ ਅਤੇ ਹੋਰ ਕਈ ਜ਼ਰੂਰੀ ਫਾਈਬਰ ਹੁੰਦੇ ਹਨ। ਇਹ ਸਾਡੇ ਪਾਚਨ ਤੰਤਰ ਨੂੰ ਠੀਕ ਕਰਨ ਦੇ ਨਾਲ ਨਾਲ ਢਿੱਡ ਦਾ ਫੁੱਲਣਾ, ਛਾਤੀ ਵਿੱਚ ਜਲਣ, ਖੱਟੇ ਡਕਾਰ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਕਰਦੇ ਹਨ ।

ਪੜ੍ਹੋ ਇਹ ਵੀ ਖ਼ਬਰ - Health Tips: ਠੀਕ ਹੋਣ ਦੇ ਬਾਵਜੂਦ ਮਰੀਜ਼ਾਂ ’ਚ ਕਈ ਮਹੀਨੇ ਵਿਖਾਈ ਦਿੰਦੇ ਨੇ ‘ਡੇਂਗੂ’ ਦੇ ਇਹ ਸਾਈਡਇਫੈਕਟ, ਜਾਣੋ ਕਿਉ

rajwinder kaur

This news is Content Editor rajwinder kaur