ਸਿਹਤ ਲਈ ਰਾਮਬਾਣ ਹੈ ਪਪੀਤਾ

09/30/2019 9:19:21 AM

ਨਵੀਂ ਦਿੱਲੀ(ਬਿਊਰੋ)- ਪਪੀਤਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਸਵਾਦ ਦੇ ਨਾਲ-ਨਾਲ ਇਹ ਸਾਡੇ ਸਰੀਰ ਲਈ ਰਾਮਬਾਣ ਵੀ ਹੈ। ਜੇਕਰ ਤੁਸੀਂ ਰੋਜ਼ਾਨਾ ਪਪੀਤਾ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ’ਚ ਵਿਟਾਮਿਨ-ਏ ਦੀ ਕਮੀ ਨਹੀਂ ਹੁੰਦੀ, ਨਾਲ ਹੀ ਪਪੀਤੇ ’ਚ ਐਂਜਾਈਮਸ ਅਤੇ ਫਾਈਬਰ ਦੀ ਮਾਤਰਾ ਵੀ ਬਹੁਤ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਪਪੀਤਾ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਣ ਸ਼ਕਤੀ ਚੰਗੀ ਰਹਿੰਦੀ ਹੈ। ਪਪੀਤਾ ਨਾ ਸਿਰਫ ਸਾਡੀ ਸਿਹਤ ਲਈ ਸਗੋਂ ਸਕਿਨ ਲਈ ਬਹੁਤ ਚੰਗਾ ਹੁੰਦਾ ਹੈ। ਕੱਚੇ ਪਪੀਤੇ ’ਚ ਕੁਝ ਅਜਿਹੇ ਐਂਜਾਈਮ ਪਾਏ ਜਾਂਦੇ ਹਨ ਜੋ ਸਾਡੇ ਸਰੀਰ ’ਚ ਪਾਏ ਜਾਣ ਵਾਲੇ ਪੋਸ਼ਕ ਤੱਤ ਲਈ ਚੰਗੇ ਹੁੰਦੇ ਹਨ। ਆਯੁਰਵੇਦ ’ਚ ਸਵੇਰੇ ਖਾਲੀ ਪੇਟ ਕੱਚਾ ਪਪੀਤਾ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਦੱਸਿਆ ਗਿਆ ਹੈ। ਉਥੇ ਪੱਕੇ ਹੋਏ ਪਪੀਤੇ ’ਚ ਵਿਟਾਮਿਨ ਤੇ ਖਣਿਜ ਪਦਾਰਥ ਦੇ ਨਾਲ ਹੋਰ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ।
ਮਾਂ ਦੇ ਦੁੱਧ ਲਈ ਫਾਇਦੇਮੰਦ
ਜੋ ਔਰਤਾਂ ਬ੍ਰੈਸਟ ਫੀਡ ਕਰਵਾਉਂਦੀਆਂ ਹਨ ਉਨ੍ਹਾਂ ਲਈ ਪਪੀਤਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਔਰਤਾਂ ’ਚ ਦੁੱਧ ਉਤਪਾਦਨ ਦੀ ਸਮਰੱਥਾ ਨੂੰ ਵਧਾਉਂਦਾ ਹੈ, ਜਿਸ ਨਾਲ ਬੱਚਿਆਂ ’ਚ ਖੁਰਾਕ ਦੀ ਮਾਤਰਾ ਪੂਰੀ ਹੋ ਜਾਂਦੀ ਹੈ। ਉਥੇ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਡਾਇਬਟੀਜ਼ ਦੇ ਮਰੀਜ਼ਾਂ ਲਈ ਚੰਗਾ
ਕੱਚੇ ਪਪੀਤੇ ਦਾ ਜੂਸ ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਹੀ ਚੰਗਾ ਹੁੰਦਾ ਹੈ, ਜੋ ਸਰੀਰ ’ਚ ਖੂਨ ਦੀ ਮਾਤਰਾ ਨੂੰ ਘੱਟ ਕਰ ਕੇ ਇੰਸੁਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ।
ਅੱਖਾਂ ਨੂੰ ਰੱਖਦੈ ਸਿਹਤਮੰਦ
ਪਪੀਤੇ ’ਚ ਵਿਟਾਮਿਨ-ਏ ਬਹੁਤ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੌਸ਼ਨੀ ਨੂੰ ਘੱਟ ਨਹੀਂ ਹੋਣ ਦਿੰਦਾ। ਵੱਧਦੀ ਉਮਰ ਦੇ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋਣ ਲੱਗਦੀ ਹੈ, ਅਜਿਹੇ ’ਚ ਪਪੀਤੇ ਨੂੰ ਖੁਰਾਕ ’ਚ ਸ਼ਾਮਿਲ ਕਰਨ ਨਾਲ ਇਸ ਸਮੱਸਿਆ ਨੂੰ ਬਚਿਆ ਜਾ ਸਕਦਾ ਹੈ।
ਕੋਲੈਸਟ੍ਰੋਲ ਘੱਟ ਕਰਨ ’ਚ ਸਹਾਇਕ
ਪਪੀਤੇ ’ਚ ਉੱਚ ਮਾਤਰਾ ’ਚ ਫਾਈਬਰ ਮੌਜੂਦ ਹੁੰਦਾ ਹੈ, ਨਾਲ ਹੀ ਇਹ ਵਿਟਾਮਿਨ-ਸੀ ਤੇ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦਾ ਹੈ। ਆਪਣੇ ਇਨ੍ਹਾਂ ਗੁਣਾਂ ਕਾਰਣ ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ’ਚ ਬਹੁਤ ਅਸਰਦਾਰ ਹੈ।
ਹੈਲਦੀ ਸਕਿਨ
ਹੈਲਦੀ ਸਕਿਨ ਲਈ ਅਸੀਂ ਜ਼ਿਆਦਾਤਰ ਰਸਾਇਣਿਕ ਉਤਪਾਦਾਂ ਦਾ ਇਸਤੇਮਾਲ ਕਰਦੇ ਹਨ ਪਰ ਸਕਿਨ ਦੀਆਂ ਇਨ੍ਹਾਂ ਬੀਮਾਰੀਆਂ ਲਈ ਪਪੀਤਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇਕਰ ਸਕਿਨ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਤਾਂ ਪਪੀਤੇ ਦਾ ਇਸਤੇਮਾਲ ਕਰੋ। ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਤੁਸੀਂ ਕਿੱਲ, ਪਿਗਮੈਂਟੇਸ, ਸਕਿਨ ਦੀ ਸੋਜ ਨੂੰ ਦੂਰ ਕਰਨ ਲਈ ਕਰ ਸਕਦੇ ਹੋ।

manju bala

This news is Content Editor manju bala