ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਰੋਗੀ ਖਾਣ ਕਿੰਨੂ, ਹੋਣਗੇ ਲਾਭ

12/10/2019 2:46:47 PM

ਜਲੰਧਰ - ਕਿੰਨੂ ਨਿੰਬੂ ਜਾਤੀ ਦਾ ਇਕ ਫਲਦਾਰ ਪੌਦਾ ਹੈ। ਇਸ 'ਚ ਮਿਨਰਲਸ, ਆਇਰਨ, ਲਾਈਮ, ਫਾਸਫੋਰਸ, ਨਿਊਟਰੀਐਂਟਸ, ਵਿਟਾਮਿਨ-ਸੀ ਅਤੇ ਵਿਟਾਮਿਨ-ਬੀ ਦੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਕਿੰਨੂ ਸੰਤਰੇ ਤੋਂ ਕਿਤੇ ਵੱਧ ਸਿਹਤਵਰਧਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਬੱਚਿਆਂ ਦੇ ਸਰਦੀ ਰੋਗਾਂ ਦੇ ਵਿਗੜਨ ਤੋਂ ਬਚਾਅ ਕਰਦਾ ਹੈ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਕਿੰਨੂ ਖੰਘ, ਜ਼ੁਕਾਮ, ਗਲਾ ਖਰਾਬ ਕਰਦਾ ਹੈ ਜਾਂ ਇਹ ਠੰਢਾ ਹੁੰਦਾ ਹੈ ਪਰ ਇਹ ਉਨ੍ਹਾਂ ਦਾ ਸਿਰਫ ਵਹਿਮ ਹੈ। ਇਹ ਸਰਦੀ ਦੇ ਸਭ ਰੋਗਾਂ ਲਈ ਬਹੁਤ ਲਾਭਦਾਇਕ ਹੈ।  

ਸਿਹਤ ਸੰਬੰਧੀ ਇਸ ਦੇ ਫਾਇਦੇ ਇਸ ਤਰ੍ਹਾਂ ਹਨ-

1. ਪੱਥਰੀ ਤੋਂ ਛੁਟਕਾਰਾ
ਗੁਰਦੇ ਦੀ ਪੱਥਰੀ ਹੋਣ 'ਤੇ ਰੋਜ਼ਾਨਾ ਇਕ ਕਿੰਨੂ ਖਾਣ ਨਾਲ ਪੱਥਰੀ ਕਾਫੀ ਘੱਟ ਜਾਂਦੀ ਹੈ। ਖਾਣੇ 'ਚ ਲੋੜ ਤੋਂ ਵਧੇਰੇ ਮਿਨਰਲਸ ਅਤੇ ਕੈਮੀਕਲ ਦੀ ਮਾਤਰਾ ਹੋਣ ਕਾਰਨ ਗੁਰਦੇ 'ਚ ਪੱਥਰੀ ਦੀ ਸਮੱਸਿਆ ਆਉਂਦੀ ਹੈ। ਕਿੰਨੂ ਵਿਚਲਾ ਸਾਈਟ੍ਰੇਟ ਯੂਰਿਨ ਐਸੀਡਿਟੀ ਨੂੰ ਰੋਕਦਾ ਹੈ, ਜੋ ਗੁਰਦੇ ਦੀ ਪੱਥਰੀ ਦਾ ਮੁਖ ਕਾਰਨ ਹੁੰਦਾ ਹੈ। ਇਸੇ ਲਈ ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਰੋਗੀਆਂ ਨੂੰ ਕਿੰਨੂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

2. ਬਲੱਡ ਪ੍ਰੈਸ਼ਰ ਕੰਟਰੋਲ
ਹਾਈ ਅਤੇ ਲੋਅ ਦੋਹਾਂ ਤਰ੍ਹਾਂ ਦੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕਿੰਨੂ ਕੰਟਰੋਲ ’ਚ ਕਰਦਾ ਹੈ। ਇਸ ਨੂੰ ਖਾ ਕੇ ਜਾਂ ਇਸ ਦਾ ਜੂਸ ਪੀ ਕੇ ਕਾਫੀ ਹੱਦ ਤੱਕ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।

3. ਖੁਨ ਦੀ ਕਮੀ
ਆਇਰਨ ਦੀ ਕਮੀ ਕਾਰਨ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਘੱਟ ਜਾਂਦੀ ਹੈ। ਸਰੀਰ 'ਚ ਖੂਨ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਲੱਗਦੀਆਂ ਹਨ। ਕਿੰਨੂ 'ਚ ਵਿਟਾਮਿਨ-ਸੀ ਹੁੰਦਾ ਹੈ, ਜੋ ਆਇਰਨ ਦੀ ਕਮੀ ਦੂਰ ਕਰਦਾ ਹੈ। ਇਨ੍ਹਾਂ ਤੋਂ ਬਚਣ ਲਈ ਕਿੰਨੂ ਖਾਣਾ ਬਹੁਤ ਜ਼ਰੂਰੀ ਹੈ। 

4. ਊਰਜਾ ਦਾ ਸਰੋਤ
ਕਿੰਨੂ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ, ਜਿਸ ਨਾਲ ਥਕਾਵਟ ਦੂਰ ਹੁੰਦੀ ਹੈ। ਇਸ 'ਚ ਭਰਪੂਰ ਮਾਤਰਾ 'ਚ ਕਾਰਬੋਹਾਈਡ੍ਰੇਟ ਵੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਗੁਲੂਕੋਜ਼, ਫਰੂਕਟੋਜ਼ ਅਤੇ ਸੁਕ੍ਰੋਜ਼ ਦੀ ਮਾਤਰਾ ਊਰਜਾ ਵਧਾਉਣ 'ਚ ਸਹਾਇਕ ਸਿੱਧ ਹੁੰਦੀ ਹੈ।

5. ਚਮੜੀ 'ਚ ਨਿਖਾਰ
ਵਿਟਾਮਿਨ ਸੀ ਇਕ ਐਂਟੀ-ਏਜਿੰਗ ਦਾ ਕੰਮ ਕਰਦਾ ਹੈ। ਇਹ ਕਿੰਨੂ 'ਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਚਿਹਰੇ 'ਤੇ ਪੈਣ ਵਾਲੀਆਂ ਝੁਰੜੀਆਂ ਅਤੇ ਬੇਵਕਤ ਮੋਟਾਪੇ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।

6. ਪਾਚਨ ਸ਼ਕਤੀ
ਕਿੰਨੂ 'ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਸਹੀ ਰੱਖਦੇ ਹਨ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ’ਚ  ਕਰਦਾ ਹੈ। ਇਸੇ ਲਈ ਡਾਇਬਟੀਜ਼ ਦੇ ਮਰੀਜ਼ਾਂ ਲਈ ਕਿੰਨੂ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਕੈਂਸਰ ਦਾ ਕਾਰਨ ਬਣਨ ਵਾਲੇ ਕਈ ਤਰ੍ਹਾਂ ਦੇ ਕੈਮੀਕਲਾਂ ਤੋਂ ਇਹ ਬਚਾਉਂਦਾ ਹੈ। ਇਸ ਵਿਚਲੀ ਫਾਈਬਰ ਦੀ ਮਾਤਰਾ ਕਬਜ਼, ਡਾਇਰੀਆ ਅਤੇ ਪੇਟ ਸੰਬੰਧੀ ਹੋਰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ।

7. ਕੈਂਸਰ ਤੋਂ ਬਚਾਅ
ਕਿਉਂਕਿ ਸੰਤਰੇ 'ਚ ਐਂਟੀ-ਆਕਸੀਡੈਂਟ ਦੇ ਨਾਲ ਲਾਇਮੋਨਿਨ ਵੀ ਹੁੰਦਾ ਹੈ, ਜੋ ਸੈੱਲਜ਼ ਦੀ ਰੱਖਿਆ ਕਰਦਾ ਹੈ ਅਤੇ ਅਜਿਹੀਆਂ ਕੋਸ਼ਿਕਾਵਾਂ ਨੂੰ ਬਣਨ ਤੋਂ ਰੋਕਦਾ ਹੈ, ਜੋ ਕੈਂਸਰ ਦਾ ਕਾਰਨ ਹੁੰਦੀਆਂ ਹਨ। ਇਸ ਦੇ ਰੋਜ਼ਾਨਾ ਸੇਵਨ ਨਾਲ ਪੇਟ, ਮੂੰਹ, ਫੇਫੜਿਆਂ, ਚਮੜੀ ਸੰਬੰਧੀ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਲਿਊਕੇਮੀਆ ਵਰਗੀ ਖਤਰਨਾਕ ਬੀਮਾਰੀ ਨਾਲ ਲੜਨ 'ਚ ਵੀ ਇਹ ਸਹਾਇਕ ਹੈ।

8. ਦਿਲ ਦੀ ਬੀਮਾਰੀ
ਕਿੰਨੂ 'ਚ ਵਿਟਾਮਿਨ-ਸੀ, ਫਾਈਬਰ, ਪੋਟਾਸ਼ੀਅਮ ਅਤੇ ਕੋਲਾਇਨ ਪਾਇਆ ਜਾਂਦਾ ਹੈ, ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ। ਪੋਟਾਸ਼ੀਅਮ ਇਲੈਕਟ੍ਰੋਲਾਈਟ ਮਿਨਰਲ ਦੇ ਨਾਲ-ਨਾਲ ਸਰੀਰ ਨੂੰ ਊਰਜਾ ਵੀ ਦਿੰਦਾ ਹੈ, ਜੋ ਦਿਲ ਦੀ ਧੜਕਨ ਨੂੰ ਸਹੀ ਰੱਖਦਾ ਹੈ। ਪੋਟਾਸ਼ੀਅਮ ਦੀ ਮਾਤਰਾ ਬਲੱਡ ਪ੍ਰੈਸ਼ਰ ਅਤੇ ਫਰੂਕਟੋਜ਼, ਡੈਕਸਟ੍ਰੋਜ਼ ਵਰਗੇ ਮਿਨਰਲਸ ਦੇ ਨਾਲ-ਨਾਲ ਦਿਲ ਅਤੇ ਦਿਮਾਗ ਦੋਹਾਂ ਨੂੰ ਸਿਹਤਮੰਦ ਰੱਖਦੇ ਹਨ। 

9. ਅੱਖਾਂ ਲਈ ਲਾਭਦਾਇਕ
ਕਿੰਨੂ 'ਚ ਪਾਏ ਜਾਣ ਵਾਲੇ ਵਿਟਾਮਿਨ ਏ ਭਰਪੂਰ ਤੱਤ ਲਿਊਟੀਨ, ਬੀਟਾ ਕੈਰੋਟੀਨ ਅਤੇ ਜੀਜੇਨਥੀਨ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲਈ ਰਾਮਬਾਣ ਹਨ। ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ ਹੁੰਦਾ ਹੈ। ਇਸ ਦੇ ਸੇਵਨ ਨਾਲ ਮੋਤੀਆਬਿੰਦ ਵਰਗੀ ਸਮੱਸਿਆ ਕੋਹਾਂ ਦੂਰ ਰਹਿੰਦੀ ਹੈ।

10. ਮੋਟਾਪਾ ਘਟਾਉਣ 'ਚ ਸਹਾਇਕ
ਬਹੁਤ ਸਾਰੇ ਨਿਊਟ੍ਰੀਸ਼ਨਸ ਅਤੇ ਕੈਲੋਰੀ ਦੀ ਮਾਤਰਾ ਘੱਟ ਕਰਨ 'ਚ ਕਿੰਨੂ ਬਹੁਤ ਹੀ ਫਾਇਦੇਮੰਦ ਹੈ। ਸਰੀਰ ਲਈ ਲੋੜੀਂਦੇ ਥਿਆਮਿਨ, ਨਿਆਸਿਨ, ਵਿਟਾਮਿਨ ਬੀ-6, ਮੈਗਨੀਸ਼ੀਅਮ ਅਤੇ ਕਾਪਰ ਆਦਿ ਵੀ ਇਸ 'ਚ ਹੁੰਦਾ ਹੈ। ਇਸ ਨਾਲ ਸਰੀਰ ਚੁਸਤ ਰਹਿੰਦਾ ਹੈ।

rajwinder kaur

This news is Content Editor rajwinder kaur