ਜਾਨਲੇਵਾ ਸਾਬਿਤ ਹੋ ਸਕਦੈ ਬਿਲਕੁੱਲ ਵੀ ਪਸੀਨਾ ਨਾ ਆਉਣਾ

12/02/2019 9:10:49 PM

ਨਵੀਂ ਦਿੱਲੀ - ਭਾਵੇਂ ਠੰਡ ਹੋਵੇ ਜਾਂ ਗਰਮੀ, ਪਸੀਨਾ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਨਾ ਸਿਰਫ ਸਰੀਰ ਦੇ ਅੰਦਰ ਦੀ ਗੰਦਗੀ ਬਾਹਰ ਨਿਕਲਦੀ ਹੈ ਸਗੋਂ ਤਾਪਮਾਨ ਵੀ ਕੰਟਰੋਲ ’ਚ ਰਹਿੰਦਾ ਹੈ ਪਰ ਜੇਕਰ ਕਿਸੇ ਵਿਅਕਤੀ ਨੂੰ ਬਿਲਕੁੱਲ ਵੀ ਪਸੀਨਾ ਨਹੀਂ ਆਉਂਦਾ ਜਾਂ ਫਿਰ ਬਹੁਤ ਘੱਟ ਆਉਂਦਾ ਹੈ ਤਾਂ ਇਹ ਸਥਿਤੀ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਸ ਸਥਿਤੀ ਨੂੰ ਦੋ ਭਾਗਾਂ ’ਚ ਸਮਝਿਆ ਜਾ ਸਕਦਾ ਹੈ ‘ਐਨਹੀਡ੍ਰੋਸਿਸ’ ਅਤੇ ‘ਹਾਈਪੋਹੀਡ੍ਰੋਸਿਸ’।

ਕੀ ਹੈ ਐਨਹੀਡ੍ਰੋਸਿਸ ਅਤੇ ਹਾਈਪੋਹੀਡ੍ਰੋਸਿਸ

ਐਨਹੀਡ੍ਰੋਸਿਸ ਇਕ ਅਜਿਹੀ ਸਥਿਤੀ ਹੈ, ਜਿਸ ਵਿਚ ਵਿਅਕਤੀ ਨੂੰ ਬਿਲਕੁੱਲ ਵੀ ਪਸੀਨਾ ਨਹੀਂ ਆਉਂਦਾ, ਜਦਕਿ ਹਾਈਪੋਹੀਡ੍ਰੋਸਿਸ ਦੀ ਸਥਿਤੀ ’ਚ ਵਿਅਕਤੀ ਨੂੰ ਆਮ ਤੋਂ ਘੱਟ ਪਸੀਨਾ ਆਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਭਾਰੇ ਕੰਮ ਅਤੇ ਕਸਰਤ ਤੋਂ ਬਾਅਦ ਵੀ ਪਸੀਨਾ ਨਹੀਂ ਆਉਂਦਾ, ਉਨ੍ਹਾਂ ਵਿਚ ਹੀਟ ਸਟ੍ਰੋਕ ਦਾ ਖਤਰਾ ਵੱਧ ਹੁੰਦਾ ਹੈ। ਜ਼ਿਆਦਾ ਤਾਪਮਾਨ ਕਾਰਣ ਇਹ ਗੰਭੀਰ ਰੂਪ ਲੈ ਸਕਦਾ ਹੈ ਅਤੇ ਦਿਮਾਗ ਦੇ ਨਾਲ-ਨਾਲ ਸਰੀਰ ਦੇ ਹੋਰ ਅੰਗਾਂ ਨੂੰ ਡੈਮੇਜ ਕਰ ਸਕਦਾ ਹੈ।

ਜਾਨਲੇਵਾ ਹੋ ਸਕਦੈ ਐਨਹੀਡ੍ਰੋਸਿਸ

ਇੰਟਰਨੈਸ਼ਨਲ ਹਾਈਪੋਹੀਡ੍ਰੋਸਿਸ ਸੋਸਾਇਟੀ ਮੁਤਾਬਕ ਪਸੀਨਾ ਨਾ ਆਉਣਾ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਐਨਹੀਡ੍ਰੋਸਿਸ ਨਾਲ ਪੀੜਤ ਲੋਕ ਜੇਕਰ ਉੱਚ ਤਾਪਮਾਨ ’ਚ ਕੋਈ ਸਖ਼ਤ ਐਕਸਰਸਾਈਜ਼ ਕਰਦੇ ਹਨ ਜਾਂ ਵੱਧ ਭਾਰ ਵਾਲਾ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਲਈ ਖਤਰਾ ਪੈਦਾ ਹੋ ਸਕਦਾ ਹੈ। ਪਸੀਨਾ ਨਾ ਆਉਣ ਕਾਰਣ ਉਨ੍ਹਾਂ ਨੂੰ ਹੀਟ ਸਟ੍ਰੋਕ ਤੋਂ ਇਲਾਵਾ ਬੇਹੋਸ਼ੀ ਅਤੇ ਚੱਕਰ ਆਉਣ ਲੱਗਦੇ ਹਨ। ਕੁਝ ਮਾਮਲਿਆਂ ’ਚ ਤਾਂ ਹੀਟ ਸਬੰਧੀ ਪ੍ਰਾਬਲਮ ਦਾ ਇਲਾਜ ਨਹੀਂ ਹੋ ਸਕਦਾ, ਜਿਸ ਕਾਰਣ ਵਿਅਕਤੀ ਜਾਂ ਤਾਂ ਕੋਮਾ ’ਚ ਜਾ ਸਕਦਾ ਹੈ ਜਾਂ ਫਿਰ ਉਸ ਦੀ ਮੌਤ ਹੋ ਸਕਦੀ ਹੈ।

ਕਈ ਕਾਰਣਾਂ ਨਾਲ ਹੋ ਸਕਦੈ ਐਨਹੀਡ੍ਰੋਸਿਸ

ਦਵਾਈਆਂ : ਕੁਝ ਦਵਾਈਆਂ ਅਜਿਹੀਆਂ ਹੁੰਦੀਆਂ ਹਨ, ਜੋ ਸਵੇਟ ਗਲੈਂਡਸ ਦੇ ਕੰਮ ’ਚ ਰੁਕਾਵਟ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਬਲਾਕ ਕਰ ਦਿੰਦੀਆਂ ਹਨ। ਖਾਸ ਕਰ ਕੇ ਇਨ੍ਹਾਂ ਦਵਾਈਆਂ ਦੀ ਵਰਤੋਂ ਮਾਨਸਿਕ ਪ੍ਰੇਸ਼ਾਨੀਆਂ ਦੇ ਇਲਾਜ ’ਚ ਕੀਤੀ ਜਾਂਦੀ ਹੈ।

ਜੱਦੀ : ਕੁਝ ਲੋਕਾਂ ’ਚ ਜਨਮ ਤੋਂ ਹੀ ਸਵੇਟ ਗਲੈਂਡ ਹੁੰੰਦੀ ਹੀ ਨਹੀਂ ਹੈ। ਹਾਲਾਂਕਿ ਅਜਿਹੇ ਮਾਮਲੇ ਬਹੁਤ ਹੀ ਘੱਟ ਹੁੰਦੇ ਹਨ।

ਨਸਾਂ ’ਚ ਸੱਟ : ਜੇਕਰ ਉਨ੍ਹਾਂ ਨਸਾਂ ਨੂੰ ਸੱਟ ਪਹੁੰਚੇ, ਜੋ ਬਲੱਡ ਪ੍ਰੈਸ਼ਰ ਸਬੰਧੀ ਪਸੀਨਾ ਅਤੇ ਹੋਰ ਅੰਦਰੂਨੀ ਅੰਗਾਂ ਦੇ ਕੰਮ ਨੂੰ ਕੰਟਰੋਲ ਕਰਦੀਆਂ ਹਨ ਤਾਂ ਉਸ ਨਾਲ ਵੀ ਐਨਹੀਡ੍ਰੋਸਿਸ ਯਾਨੀ ਪਸੀਨਾ ਨਾ ਆਉਣ ਦੀ ਸਥਿਤੀ ਬਣ ਸਕਦੀ ਹੈ

ਚਮੜੀ ਸਬੰਧੀ ਸਮੱਸਿਆਵਾਂ : ਇਹ ਸਮੱਸਿਆਵਾਂ ਐਨਹੀਡ੍ਰੋਸਿਸ ਦਾ ਮੁੱਖ ਕਾਰਣ ਮੰਨੀਆਂ ਜਾਂਦੀਆਂ ਹਨ। ਇਹ ਸਮੱਸਿਆਵਾਂ ਰੋਮ ਦੇ ਹੋਲਸ ਨੂੰ ਬਲਾਕ ਕਰ ਦਿੰਦੀਆਂ ਹਨ, ਜਿਸ ਕਾਰਣ ਪਸੀਨਾ ਨਿਕਲਣਾ ਬੰਦ ਹੋ ਜਾਂਦਾ ਹੈ।

ਪਾਣੀ ਦੀ ਕਮੀ : ਸਰੀਰ ’ਚ ਪਾਣੀ ਦੀ ਕਮੀ ਅਤੇ ਚਮੜੀ ’ਤੇ ਕਿਸੇ ਤਰ੍ਹਾਂ ਦੀ ਸੱਟ ਲੱਗਣ ਨਾਲ ਵੀ ਪਸੀਨਾ ਨਾ ਆਉਣ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਐਨਹੀਡ੍ਰੋਸਿਸ ਦਾ ਇਲਾਜ

ਇਸ ਦਾ ਇਲਾਜ ਇਸ ਦੇ ਕਾਰਣਾਂ ’ਤੇ ਨਿਰਭਰ ਕਰਦਾ ਹੈ। ਕੁਝ ਮਾਮਲੇ ਤਾਂ ਇੰਨੇ ਗੰਭੀਰ ਹੁੰਦੇ ਹਨ ਕਿ ਉਨ੍ਹਾਂ ਦਾ ਇਲਾਜ ਸੌਖਾ ਨਹੀਂ ਹੁੰਦਾ ਹੈ ਪਰ ਜੇਕਰ ਗਰਮੀ ਜਾਂ ਫਿਰ ਠੰਡ ਨਾਲ ਵੀ ਪਸੀਨਾ ਨਾ ਆਵੇ, ਕੋਈ ਕਸਰਤ ਜਾਂ ਭਾਰਾ ਕੰਮ ਕਰਨ ’ਤੇ ਵੀ ਪਸੀਨਾ ਮਹਿਸਸੂਸ ਨਾ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

Inder Prajapati

This news is Content Editor Inder Prajapati