Health Tips: ਬਰਸਾਤ ਦੇ ਮੌਸਮ 'ਚ ਕਦੇ ਨਾ ਖਾਓ ਜੰਕ ਫੂਡ ਸਣੇ ਇਹ ਚੀਜ਼ਾਂ, ਹੋ ਸਕਦੀ ਹੈ ਇੰਫੈਕਸ਼ਨ

07/12/2023 5:53:39 PM

ਜਲੰਧਰ - ਬਰਸਾਤ ਦਾ ਮੌਸਮ ਜਦੋਂ ਵੀ ਆਉਂਦਾ ਹੈ, ਬੀਮਾਰੀਆਂ ਲੈ ਕੇ ਆਉਂਦਾ ਹੈ। ਬਰਸਾਤ ਦੇ ਮੌਸਮ 'ਚ ਮਲੇਰੀਆ, ਡੇਂਗੂ, ਟਾਈਫਾਈਡ ਵਰਗੀਆਂ ਬੀਮਾਰੀਆਂ ਵੱਧ ਜਾਂਦੀਆਂ ਹਨ, ਜਿਸ ਦਾ ਸਿਹਤ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਬਰਸਾਤ ਦੇ ਮੌਸਮ ਕਾਰਨ ਭਾਵੇ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਇਸ ਮੌਸਮ ‘ਚ ਬੁਖ਼ਾਰ, ਜ਼ੁਕਾਮ, ਗਲਾ ਖ਼ਰਾਬ, ਬਦਹਜ਼ਮੀ, ਐਲਰਜੀ, ਢਿੱਡ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸੇ ਲਈ ਲੋਕਾਂ ਨੂੰ ਬਰਸਾਤ ਵਿੱਚ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਅਜਿਹੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ, ਜਿਸ ਨਾਲ ਇਨਫੈਕਸ਼ਨ ਹੋਵੇ, ਜਿਵੇਂ.... 

ਸੀ-ਫ਼ੂਡ ਤੋਂ ਪਰਹੇਜ਼ 
ਬਰਸਾਤ ਦੇ ਮੌਸਮ ‘ਚ ਸੀ ਫੂਡ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ। ਸੀ ਫੂਡ ਖਾਣ ਨਾਲ ਸਰੀਰ ਵਿੱਚ ਜਹਿਰੀਲੇ ਤੱਤ ਚਲੇ ਜਾਂਦੇ ਹਨ, ਜਿਸ ਨਾਲ ਇੰਫੈਕਸ਼ਨ ਹੋ ਜਾਂਦੀ ਹੈ। ਇਸੇ ਲਈ ਬਰਸਾਤ 'ਚ ਸੀ-ਫ਼ੂਡ ਅਤੇ ਮੀਟ ਦਾ ਸੇਵਨ ਨਾ ਕਰੋ। ਇਹ ਤੁਹਾਡੇ ਸਰੀਰ ‘ਚ ਇੰਫੈਕਸ਼ਨ ਨੂੰ ਵਧਾ ਸਕਦਾ ਹੈ।

ਅੰਬ ਤੋਂ ਪਰਹੇਜ਼ ਕਰੋ
ਗਰਮੀਆਂ ਦੇ ਮੌਸਮ ‘ਚ ਲੋਕ ਵੱਡੀ ਮਾਤਰਾ ਵਿੱਚ ਅੰਬ ਖਾਂਦੇ ਹਨ। ਬਰਸਾਤ ਦੇ ਮੌਸਮ ‘ਚ ਅੰਬ, ਤਰਬੂਜ, ਖਰਬੂਜਾ ਖਾਣ ਨਾਲ ਫੰਗਲ ਅਤੇ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਅੰਬ ਦਾ ਸੇਵਨ ਕਦੇ ਨਾ ਕਰੋ।

ਜੰਕ ਫੂਡ ਅਤੇ ਸਟ੍ਰੀਟ ਫੂਡ 
ਬਰਸਾਤ ਦੇ ਮੌਸਮ ‘ਚ ਬਾਹਰੀ ਖਾਣੇ ਤੋਂ ਦੂਰ ਰਹਿਣਾ ਚਾਹੀਦਾ ਹੈ। ਬਰਸਾਤ ਵਿੱਚ ਗੋਲਗੱਪੇ, ਚਾਟ, ਬਰਗਰ, ਨੂਡਲਜ਼ ਵਰਗੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਮੌਸਮ 'ਚ ਜੰਕ ਅਤੇ ਸਟ੍ਰੀਟ ਫੂਡ ਖਾਣ ਨਾਲ ਗੈਸ, ਢਿੱਡ ਦਰਦ ਅਤੇ ਐਸੀਡਿਟੀ ਹੋ ਸਕਦੀ ਹੈ। 

ਤਲੀਆਂ-ਭੁੰਨੀਆਂ ਚੀਜ਼ਾਂ 
ਬਰਸਾਤ ਦੇ ਮੌਸਮ ਵਿੱਚ ਤਲੀਆਂ ਅਤੇ ਭੁੰਨੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਦੇ ਨਾ ਕਰੋ। ਇਸ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ ਅਤੇ ਪਾਚਨ ਸੰਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਨਾ ਖਾਓ ਕੱਚਾ ਸਲਾਦ 
ਬਰਸਾਤ ਦੇ ਮੌਸਮ ‘ਚ ਕੱਚੇ ਸਲਾਦ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਲਾਦ ਹੀ ਨਹੀਂ ਬਰਸਾਤ ਦੇ ਮੌਸਮ ‘ਚ ਕਿਸੇ ਵੀ ਕੱਚੀ ਸਬਜ਼ੀ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਸਬਜ਼ੀਆਂ ‘ਚ ਕੀੜੇ ਹੁੰਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।  

ਤਰਬੂਜ-ਖਰਬੂਜੇ ਦਾ ਨਾ ਕਰੋ ਸੇਵਨ
ਬਰਸਾਤ ਦੇ ਮੌਸਮ ‘ਚ ਹਾਈਡਰੇਟ ਰੱਖਣ ਲਈ ਤਰਬੂਜ-ਖਰਬੂਜੇ ਵਰਗੇ ਫਲਾਂ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ। ਬਰਸਾਤ ਵਿੱਚ ਇਹ ਫਲ ਜਲਦੀ ਖ਼ਰਾਬ ਹੋ ਜਾਂਦੇ ਹਨ, ਜਿਸ ਦਾ ਸੇਵਨ ਕਰਨ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ।

ਮਸ਼ਰੂਮ
ਬਰਸਾਤ ਦੇ ਮੌਸਮ ‘ਚ ਮਸ਼ਰੂਮ ਅਤੇ ਬਰੋਕਲੀ ਵਰਗੀਆਂ ਸਬਜ਼ੀਆਂ ਨੂੰ ਨਹੀਂ ਖਾਣਾ ਚਾਹੀਦਾ। ਇਨ੍ਹਾਂ ਨਾਲ ਢਿੱਡ 'ਚ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਮਸ਼ਰੂਮ ਮਿੱਟੀ ਅਤੇ ਗੰਦਗੀ ਵਿੱਚ ਉੱਗਣ ਵਾਲੀ ਸਬਜ਼ੀ ਹੈ।  

rajwinder kaur

This news is Content Editor rajwinder kaur