ਗਠੀਏ ਦੇ ਦਰਦ ਤੋਂ ਹਮੇਸ਼ਾ ਲਈ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਨੁਸਖੇ

08/23/2019 2:37:08 PM

ਜਲੰਧਰ (ਬਿਊਰੋ) — ਅੱਜਕਲ ਲੋਕ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ 'ਚੋਂ ਇਕ ਹੈ ਗਠੀਏ ਦੀ ਸਮੱਸਿਆ। ਇਸ ਸਮੱਸਿਆ ਕਾਰਨ ਵਿਅਕਤੀ ਨੂੰ ਲੰਬੇ ਸਮੇਂ ਤੱਕ ਜੋੜਾਂ ਦਾ ਦਰਦ ਪ੍ਰੇਸ਼ਾਨ ਕਰਦਾ ਹੈ। ਇਸ ਸਮੱਸਿਆ ਦਾ ਸ਼ਿਕਾਰ ਜ਼ਿਆਦਾਤਰ ਬਜ਼ੁਰਗ ਬਣਦੇ ਹਨ ਕਿਉਂਕਿ ਵਧੀ ਉਮਰ 'ਚ ਅਕਸਰ ਲੋਕਾਂ ਨੂੰ ਗਠੀਏ ਦੀ ਸ਼ਿਕਾਇਤ ਹੋਣ ਲੱਗਦੀ ਹੈ। ਇਸ ਦੌਰਾਨ ਸਰੀਰ ਦੀਆਂ ਨਸਾਂ ਸੁੰਗੜਨ ਲੱਗਦੀਆਂ ਹਨ ਅਤੇ ਜੋੜਾਂ 'ਚ ਸੋਜ ਵੀ ਆ ਜਾਂਦੀ ਹੈ।

ਕਿਵੇਂ ਹੁੰਦਾ ਹੈ ਗਠੀਆ?
ਗਠੀਏ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਸਰੀਰ 'ਚ ਯੂਰਿਕ ਐਸਿਡ ਦਾ ਵਿਗੜਨਾ ਹੈ। ਸਰੀਰ 'ਚ ਯੂਰਿਕ ਐਸਿਡ ਵਧਣ 'ਤੇ ਉਹ ਜੋੜਾਂ 'ਚ ਛੋਟੇ-ਛੋਟੇ ਕ੍ਰਿਸਟਲਾਂ ਦੇ ਰੂਪ 'ਚ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸੇ ਕਾਰਨ ਜੋੜਾਂ 'ਚ ਦਰਦ 'ਤੇ ਸੋਜ ਹੁੰਦੀ ਹੈ। 
ਗਠੀਏ ਨਾਲ ਹੀ ਚੱਲਣ-ਫਿਰਨ 'ਚ ਵੀ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਖਾਸ ਨੁਸਖੇ ਦੱਸਣ ਜਾ ਰਹੇ ਹਾਂ, ਜੋ ਹਮੇਸ਼ਾ ਲਈ ਇਸ ਰੋਗ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਨਗੇ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆਂ ਬਾਰੇ :-

1. ਪਪੀਤੇ ਦੀ ਚਾਹ ਗਠੀਏ ਰੋਗ 'ਚ ਬਹੁਤ ਹੀ ਲਾਭਕਾਰੀ ਹੁੰਦੀ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਗਠੀਏ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। 

2. ਗਠੀਆ ਹੋਣ ਤੇ ਹਰ ਰੋਜ 4-5 ਲੋਂਗ ਦੀ ਵਰਤੋਂ ਕਰੋ, ਜਿਸ ਨਾਲ ਜੋੜਾ ਦੇ ਦਰਦ ਨੂੰ ਆਰਾਮ ਮਿਲੇਗਾ।

3. ਗਠੀਏ ਦੀ ਸਮੱਸਿਆ ਦੌਰਾਨ ਦਿਨ 'ਚ 10-12 ਚੈਰੀਆਂ ਖਾਣੀਆਂ ਚਾਹੀਦੀਆਂ ਹਨ। ਇਨ੍ਹਾਂ ਨਾਲ ਸਰੀਰ ਨੂੰ ਕਾਫੀ ਅਰਾਮ ਮਿਲਦਾ ਹੈ।

4. ਇਕ ਚਮਚ ਸ਼ਹਿਦ, 4 ਚਮਚ ਸੇਬ ਦਾ ਸਿਰਕਾ ਅਤੇ ਇਕ ਗਿਲਾਸ ਪਾਣੀ 'ਚ ਮਿਲਾ ਕੇ ਪੀ ਲਓ। ਇਸ ਤਰ੍ਹਾਂ ਕਰਨ ਨਾਲ ਸਾਨੂੰ ਗਠੀਏ ਦੇ ਦਰਦ ਤੋਂ ਆਰਾਮ ਮਿਲੇਗਾ।

5. ਵੱਧ ਤੋਂ ਵੱਧ ਅੰਗੂਰ ਦੀ ਵਰਤੋਂ ਕਰੋ। ਇਸ ਨਾਲ ਸਰੀਰ 'ਚ ਯੂਰਿਕ ਐਸਿਡ ਦਾ ਜ਼ਹਿਰੀਲਾਪਣ ਖਤਮ ਹੋ ਜਾਵੇਗਾ। ਅੰਗੂਰਾਂ 'ਚ ਵਿਟਾਮਿਨ ਵੀ ਹੁੰਦੇ ਹਨ, ਜੋ ਸਰੀਰ ਨੂੰ ਦਰਦ ਤੋਂ ਆਰਾਮ ਦਿੰਦੇ ਹਨ।

6. ਫਲੀਆ ਦਾ ਜੂਸ ਬਣਾ ਕੇ ਪੀ ਲਓ। ਤੁਸੀ ਚਾਹੋ ਤਾਂ ਇਸ ਦਾ ਸੂਪ ਵੀ ਬਣਾ ਕੇ ਪੀ ਸਕਦੇ ਹੋ। ਇਸ ਨਾਲ ਜਲਦ ਹੀ ਆਰਾਮ ਮਿਲ ਜਾਂਦਾ ਹੈ।

7. ਕੋਸੇ ਪਾਣੀ 'ਚ ਥੋੜਾ ਜਿਹਾ ਲੂਣ ਪਾ ਲਓ ਤੇ ਉਸ ਨਾਲ ਪੈਰਾਂ ਨੂੰ ਧੋ ਲਓ ਇਸ ਨਾਲ ਵੀ ਦਰਦ ਤੋਂ ਆਰਾਮ ਮਿਲ ਜਾਂਦਾ ਹੈ।