ਸੁੱਕੀ ਖੰਘ ਤੋਂ ਪਰੇਸ਼ਾਨ ਲੋਕ ਕਰਨ ਮੁਲੱਠੀ ਦੀ ਵਰਤੋਂ, ਹੋਣਗੇ ਹੋਰ ਵੀ ਕਈ ਫਾਇਦੇ

12/09/2019 2:08:41 PM

ਜਲੰਧਰ - ਮੁਲੱਠੀ ਬਹੁਤ ਹੀ ਗੁਣਕਾਰੀ ਜੜ੍ਹੀ-ਬੂਟੀ ਹੁੰਦੀ ਹੈ, ਜੋ ਸੁਆਦ 'ਚ ਮਿੱਠੀ ਹੁੰਦੀ ਹੈ। ਇਸਨੂੰ Yashtimadhu ਵੀ ਕਿਹਾ ਜਾਂਦਾ ਹੈ। ਮੁਲੱਠੀ ਸਿਰਫ ਪੇਟ ਦੀਆਂ ਬੀਮਾਰੀਆਂ ਨੂੰ ਹੀ ਠੀਕ ਨਹੀਂ ਕਰਦੀ ਸਗੋਂ ਇਹ ਅਲਸਰ ਲਈ ਵੀ ਫਾਇਦੇਮੰਦ ਹੈ। ਅਸਲੀ ਮੁਲੱਠੀ ਅੰਦਰ ਤੋਂ ਪੀਲੀ, ਰੇਸ਼ੇਦਾਰ ਅਤੇ ਹਲਕੀ ਸੁਗੰਧ ਵਾਲੀ ਹੁੰਦੀ ਹੈ।ਮੁਲੱਠੀ ਦੇ ਸੁੱਕਣ 'ਤੇ ਇਸਦਾ ਸ‍ਵਾਦ ਐਸੀਟਿਕ ਹੋ ਜਾਂਦਾ ਹੈ। ਮੁਲੱਠੀ ਮਿੱਠੀ ਅਤੇ ਠੰਡੀ ਹੋਣ ਦੇ ਨਾਲ-ਨਾਲ ਖੰਘ ਲਈ ਵਿਸ਼ੇਸ਼ ਲਾਭਕਾਰੀ ਹੈ। ਇਸ 'ਚ 50 ਫ਼ੀਸਦੀ ਪਾਣੀ ਹੁੰਦਾ ਹਨ। 

ਮੁਲੱਠੀ ਤੋਂ ਹੋਣ ਵਾਲੇ ਫਾਇਦੇ...

1. ਗਲੇ ਦੀ ਖਾਰਸ਼ 
ਗਲੇ 'ਚ ਖਰਾਸ਼ ਹੋਣ ਦੀ ਸਮੱਸਿਆਂ ਹੋਣ 'ਤੇ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਲੱਠੀ ਚੂਸਣ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।

2. ਖੰਘ ਲਈ ਫਾਇਦੇਮੰਦ
ਮੁਲੱਠੀ ਨੂੰ ਕਾਲੀ – ਮਿਰਚ ਦੇ ਨਾਲ ਖਾਣ ਨਾਲ ਖੰਘ ਠੀਕ ਹੁੰਦੀ ਹੈ। ਸੁੱਕੀ ਖੰਘ ਆਉਣ 'ਤੇ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨੂੰ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। ਮੁਲੱਠੀ ਨਾਲ ਖੰਘ ਅਤੇ ਗਲੇ ਦੀ ਸੋਜ ਵੀ ਠੀਕ ਹੁੰਦੀ ਹੈ।

3. ਮੂੰਹ ਸੁੱਕਣ 'ਤੇ ਵਰਤੋ
ਮੁਲੱਠੀ 'ਚ 50 ਫ਼ੀਸਦੀ ਤੱਕ ਪਾਣੀ ਦੀ ਮਾਤਰਾ ਪਾਈ ਜਾਂਦੀ ਹੈ। ਮੂੰਹ ਸੁੱਕਣ 'ਤੇ ਵਾਰ–ਵਾਰ ਇਸਨੂੰ ਚੂਸਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਿਆਸ ਸ਼ਾਂਤ ਹੋ ਜਾਵੇਗੀ।

4. ਜ਼ਖਮਾਂ ਲਈ ਫਾਇਦੇਮੰਦ
ਮੁਲੱਠੀ ਦੀ ਵਰਤੋਂ ਸਰੀਰ 'ਤੇ ਹੋਣ ਵਾਲੇ ਜ਼ਖਮਾਂ ਲਈ ਕਾਫੀ ਫਾਇਦੇਮੰਦ ਹੈ। ਮੁਲੱਠੀ ਨੂੰ ਪੀਸ ਕੇ ਘਿਓ ਨਾਲ ਚੂਰਣ ਦੇ ਰੂਪ 'ਚ ਹਰ ਤਰ੍ਹਾਂ ਦੀਆਂ ਸੱਟਾਂ 'ਤੇ ਲਗਾਉਣਾ ਚਾਹੀਦਾ ਹੈ, ਜਿਸ ਨਾਲ ਲਾਭ ਮਿਲਦਾ ਹੈ। 

5. ਨਿਪੁੰਸਕਤਾ ਦਾ ਰੋਗ ਠੀਕ ਹੁੰਦਾ
10–10 ਗ੍ਰਾਮ ਮੁਲੱਠੀ ਵਿਦਾਰੀਕੰਦ, ਲੌਂਗ, ਗੋਖਰੂ, ਗਲੋਅ ਅਤੇ ਮੂਸਲੀ ਨੂੰ ਲੈ ਕੇ ਪੀਸ ਕੇ ਚੂਰਣ ਬਣਾ ਲਵੋ। ਇਸ 'ਚੋਂ ਅੱਧਾ ਚੱਮਚ ਚੂਰਨ ਲਗਾਤਾਰ 40 ਦਿਨਾਂ ਤੱਕ ਸੇਵਨ ਕਰਨ ਨਾਲ ਨਿਪੁੰਸਕਤਾ ਦਾ ਰੋਗ ਦੂਰ ਹੁੰਦਾ ਹੈ।

6. ਖੱਟੀ ਡਕਾਰ 
ਖਾਣਾ-ਖਾਣ ਮਗਰੋਂ ਜੇਕਰ ਖੱਟੀ ਡਕਾਰਾਂ ਅਤੇ ਜਲਨ ਦੀ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਮੁਲੱਠੀ ਦੀ ਵਰਤੋਂ ਕਰਨੀ ਚਾਹੀਦੀ ਹੈ। ਮੁਲੱਠੀ ਚੂਸਣ ਨਾਲ ਬਹੁਤ ਲਾਭ ਹੁੰਦਾ ਹੈ। ਭੋਜਨ ਤੋਂ ਪਹਿਲਾਂ ਮੁਲੱਠੀ ਦੇ 3 ਛੋਟੇ–ਛੋਟੇ ਟੁਕੜੇ 15 ਮਿੰਟ ਤੱਕ ਚੂਸੋ ਅਤੇ ਫਿਰ ਭੋਜਨ ਕਰੋ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।



7. ਪਾਚਣ ਤੰਤਰ ਨੂੰ ਕਰੇ ਮਜ਼ਬੂਤ
ਮੁਲੱਠੀ ਸਾਡੇ ਪਾਚਣ ਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ ਅਤੇ ਸਾਡੇ ਭਾਰ 'ਚ ਵੀ ਵਾਧਾ ਹੁੰਦਾਂ ਹੈ। ਮੁਲੱਠੀ ਦਾ ਸੇਵਨ ਕਰਨ 'ਤੇ ਸਰੀਰ ਮਜਬੂਤ ਵੀ ਹੁੰਦਾ ਹੈ ।

rajwinder kaur

This news is Content Editor rajwinder kaur