ਮਿੱਠੀ ਨਿੰਮ ਨਾਲ ਕੰਟਰੋਲ ਕਰੋ ਡਾਇਬਟੀਜ਼, ਅੱਖਾਂ ਨੂੰ ਵੀ ਮਿਲਦੇ ਨੇ ਫਾਇਦੇ

09/11/2019 5:42:19 PM

ਜਲੰਧਰ— ਮਿੱਠੀ ਨਿੰਮ ਯਾਨੀ ਕੜੀ ਪੱਤਾ ਦੀ ਵਰਤੋਂ ਅਕਸਰ ਕੜੀ ਜਾਂ ਸਾਂਬਰ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਥੇ ਤੁਹਾਨੂੰ ਦੱਸ ਦੇਈਏ ਕੜੀ ਪੱਤਾ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦੇ ਹਨ ਸਗੋਂ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਕੜੀ ਪੱਤੇ 'ਚ ਪਾਏ ਜਾਣ ਵਾਲੇ ਤਾਂਬਾ, ਖਣਿਜ, ਕੈਲਸ਼ੀਅਮ, ਫਾਸਫੋਰਸ, ਫਾਈਬਰ, ਕਾਰਬੋਹਾਈਡ੍ਰੇਟਸ, ਮੈਗੀਨੀਅਸ਼ਮ ਅਤੇ ਲੋਹੇ ਦੇ ਤੱਤ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਸਨ। ਆਓ ਜਾਣਦੇ ਹਾਂ ਰੋਜ਼ਾਨਾ ਖਾਣੇ 'ਚ ਕੜੀ ਪੱਤੇ ਨੂੰ ਸ਼ਾਮਲ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ।


ਸ਼ੂਗਰ ਤੋਂ ਦੇਵੇ ਰਾਹਤ
ਮਿੱਠੀ ਨਿੰਮ ਯਾਨੀ ਕੜੀ ਪੱਤਾ ਸ਼ੂਗਰ ਤੋਂ ਰਾਹਤ ਦਿਵਾਉਣ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ 'ਚ ਪਾਏ ਜਾਣ ਵਾਲੇ ਤਾਂਬਾ, ਲੋਹਾ, ਜਸਤਾ ਵਰਗੇ ਖਣਿਜ ਸਰੀਰ 'ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਦੇ ਹਨ। ਇਸ ਦੇ ਸੇਵਨ ਨਾਲ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਹੈ।


ਘੱਟ ਹੁੰਦਾ ਹੈ ਭਾਰ
ਕੜੀ ਪੱਤੇ 'ਚ ਪਾਏ ਜਾਣ ਵਾਲੇ ਕਾਰਬੋਲ ਅਲਕਲਾਈਜ਼ ਤੱਤ ਭਾਰ ਘਟਾਉਣ 'ਚ ਮਦਦ ਕਰਦੇ ਹਨ। ਇਹ ਸਰੀਰ 'ਚ ਕੋਲੈਸਟਰੋਲ ਨੂੰ ਘੱਟ ਕਰਕੇ ਭਾਰ ਵੱਧਣ ਤੋਂ ਰੋਕਦੇ ਹਨ। ਤੁਸੀਂ ਇਨ੍ਹਾਂ ਨੂੰ ਤਾਜ਼ਾ ਅਤੇ ਸੁੱਕੇ ਪੱਤਿਆਂ ਦੇ ਰੂਪ 'ਚ ਸਲਾਦ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ। ਇਸ ਦੇ ਸੇਵਨ ਦੇ ਨਾਲ-ਨਾਲ ਰੋਜ਼ਾਨਾ ਕਸਰਤ ਵੀ ਕਰਨੀ ਚਾਹੀਦੀ ਹੈ।


ਤਣਾਅ ਨੂੰ ਕਰੇ ਘੱਟ
ਕੜੀ ਪੱਤੇ 'ਚ ਪਾਇਆ ਜਾਣ ਵਾਲਾ ਤੇਲ ਤਣਾਅ ਨੂੰ ਘੱਟ ਕਰਦਾ ਹੈ। ਇਹ ਐਂਟੀਆਕਸੀਡੈਂਟ ਦਾ ਇਕ ਵਧੀਆ ਸਰੋਤ ਹੁੰਦਾ ਹੈ। ਇਸ 'ਚ ਪਾਏ ਜਾਣ ਵਾਲੇ ਵਿਟਾਮਿਨ ਏ, ਬੀ, ਸੀ ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਮਿੱਠੀ ਨਿੰਮ ਚਿੰਤਾ ਨਾਲ ਲੜਨ 'ਚ ਵੀ ਕਾਫੀ ਮਦਦ ਕਰਦੀ ਹੈ।


ਵਾਲਾਂ ਲਈ ਫਾਇਦੇਮੰਦ
ਕੜੀ ਪੱਤਾ ਵਾਲਾਂ ਦੀਆਂ ਜੜਾਂ ਨੂੰ ਵੀ ਮਜ਼ਬੂਤ ਕਰਦਾ ਹੈ। ਇਹ ਸਿਕਰੀ ਨੂੰ ਘੱਟ ਕਰਕੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਤੇਲ ਦੇ ਨਾਲ ਮਿੱਠੀ ਨਿੰਮ ਦੇ ਸੁੱਕੇ ਪੱਤਿਆਂ ਦਾ ਪਾਊਡਰ ਮਿਲਾ ਕੇ ਵਾਲਾਂ 'ਚ ਲਗਾਉਣਾ ਚਾਹੀਦਾ ਹੈ। ਵ੍ਹਾਈਟ ਵਾਲਾਂ ਦੀ ਸਮੱਸਿਆ ਹੋਣ 'ਤੇ ਇਸ ਦਾ ਪੇਸਟ ਬਣਾ ਕੇ ਵਾਲਾਂ 'ਤੇ ਲਗਾ ਸਕਦੇ ਹੋ।


ਕਬਜ਼ ਅਤੇ ਦਸਤ ਤੋਂ ਦੇਵੇ ਛੁਟਕਾਰਾ
ਇਸ 'ਚ ਕਾਰਬਾਜੋਲ ਅਲਕਾਲਾਈਡਸ 'ਚ ਐਂਟੀ ਡਾਇਰੀਅਲ ਗੁਣ ਪਾਏ ਜਾਂਦੇ ਹਨ ਜੋਕਿ ਦਸਤ ਅਤੇ ਕਬਜ਼ ਵਰਗੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ। ਇਸ ਦੇ ਸੁੱਕੇ ਪੱਤਿਆਂ ਨੂੰ ਲੱਸੀ 'ਚ ਮਿਲਾ ਕੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨੂੰ ਖਾਲੀ ਪੇਟ ਖਾਣ ਨਾਲ ਵੀ ਫਾਇਦਾ ਹੁੰਦਾ ਹੈ।


ਅੱਖਾਂ ਲਈ ਫਾਇਦੇਮੰਦ
ਅੱਖਾਂ ਦੀ ਰੋਸ਼ਨੀ ਵਧਾਉਣ 'ਚ ਕੜੀ ਪੱਤਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ-ਏ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਕਿ ਅੱਖਾਂ ਦੀ ਰੋਸ਼ਨੀ ਲਈ ਕਾਫੀ ਵਧੀਆ ਹੁੰਦਾ ਹੈ। ਇਹ ਮੋਤੀਆਬਿੰਦ ਦੀ ਸਮੱਸਿਆ ਨੂੰ ਰੋਕਣ 'ਚ ਕਾਫੀ ਮਦਦ ਕਰਦਾ ਹੈ।


ਸਕਿਨ ਲਈ ਫਾਇਦੇਮੰਦ
ਕੜੀ ਪੱਤਾ ਦੇ ਪੇਸਟ ਨੂੰ ਜ਼ਖਮ, ਫੋੜੇ ਹੋਣ 'ਤੇ ਲਗਾਉਣ ਨਾਲ ਜਲਦੀ ਆਰਾਮ ਮਿਲਦਾ ਹੈ। ਇਸ ਦਾ ਪੇਸਟ ਨੁਕਸਾਨਦੇਹ ਇਨਫੈਕਸ਼ਨ ਨੂੰ ਰੋਕ ਕੇ ਖਤਮ ਕਰਨ 'ਚ ਮਦਦ ਕਰਦਾ ਹੈ। ਕੜੀ ਪੱਤੇ ਨੂੰ ਪੀਸ ਕੇ ਪਾਣੀ 'ਚ ਮਿਕਸ ਕਰਕੇ ਪੇਸਟ ਬਣ ਲਵੋ। ਫਿਰ ਇਸ ਪੇਸਟ ਨੂੰ ਸਾਰੀ ਜ਼ਖਮ ਵਾਲੇ ਥਾਂ ਸਕਿਨ 'ਤੇ ਲਗਾਉਣਾ ਚਾਹੀਦਾ ਹੈ।
ਯਾਦਾਸ਼ਤ ਵਧਾਏ
ਕੜੀ ਪੱਤੇ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨ ਦੇ ਨਾਲ ਯਾਦਾਸ਼ਤ 'ਚ ਕਾਫੀ ਸੁਧਾਰ ਹੁੰਦਾ ਹੈ। ਇਹ ਅਲਜ਼ਾਈਮਰ ਵਰਗੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਕਾਫੀ ਮਦਦ ਕਰਦੀ ਹੈ।

shivani attri

This news is Content Editor shivani attri