ਪਾਲਕ ਖਾਣ ਨਾਲ ਹੋਣਗੇ ਤੁਹਾਨੂੰ ਸਿਹਤ ਸੰਬੰਧੀ ਬਹੁਤ ਸਾਰੇ ਫਾਇਦੇ

10/31/2016 2:39:16 PM

ਪਾਲਕ ਨੂੰ ਆਇਰਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਜਿਸ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। ਪਰ ਪਾਲਕ ਆਇਰਨ ਤੋਂ ਇਲਾਵਾ ਸਰੀਰ ਦੇ ਲਈ ਕਈ ਨਿਊਟਰੀਂਅਸ ਜਿਸ ਤਰ੍ਹਾਂ ਪ੍ਰੋਟੀਨ ਅਤੇ ਫਾਇਬਰ ਹੁੰਦੇ ਹਨ। ਇਹ ਕਬਜ਼ ਅਤੇ ਹੋਰ ਵੀ ਕਈ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਪਾਲਕੇ ਖਾਣ ਦੇ ਫਾਇਦੇ। 
1. ਇਸ ''ਚ ਫਾਇਬਰ ਹੁੰਦਾ ਹੈ। ਜਿਸ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਡਾਇਜੇਸ਼ਨ ਵੀ ਠੀਕ ਰਹਿੰਦਾ ਹੈ। 
2. ਪਾਲਕ ''ਚ ਨਾਈਟਰੇਟ ਹੁੰਦੇ ਹਨ ਜੋ ਮਾਸਪੇਸ਼ੀਆ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਦੇ ਹਨ।
3. ਇਸ ''ਚ ਆਇਰਨ ਹੁੰਦਾ ਹੈ। ਜਿਸ ਨਾਲ ਹੀਮੋਗਲੋਬਿਨ ਵਧਦਾ ਹੈ। ਇਹ ਅਨੀਮੀਆ ਨੂੰ ਦੂਰ ਕਰਦਾ ਹੈ।
4. ਇਸ ''ਚ ਵਿਟਾਮਿਨ ''ਏ'' ਬੀਟਾ ਕੈਰੋਟਿਨ ਹੁੰਦੇ ਹਨ ਜੋ ਅੱਖਾਂ ਦੀ ਰੋਸ਼ਨੀ ਵਧਾਉਂਦੇ ਹਨ। 
5. ਇਸ ''ਚ ਪੋਟਾਸ਼ੀਅਮ ਹੁੰਦਾ ਹੈ ਜੋ ਬੀਪੀ ਨੂੰ ਕੰਟਰੋਲ ਕਰਨ ''ਚ ਮਦਦ ਕਰਦੇ ਹਨ। 
6. ਇਸ ''ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਪਾਈਰੀਆ ''ਚ ਫਾਇਦੇਮੰਦ ਹੁੰਦਾ ਹੈ।
7. ਪਾਲਕ ''ਚ ਫੋਲਿਕ ਐਸਿਡ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਬਾਂਝਪਨ 
ਨੂੰ ਦੂਰ ਕਰਨ ''ਚ ਮਦਦ ਕਰਦਾ ਹੈ। 
8. ਇਸ ''ਚ ਫਲੇਵੋਨਾਇਡਸ ਹੁੰਦੇ ਹਨ ਜੋ ਕੈਂਸਰ ਤੋਂ ਬਚਾਉਣ ਤੋਂ ਮਦਦ ਕਰਦਾ ਹੈ। 
9. ਪਾਲਕ ''ਚ ਵਿਟਾਮਿਨ ''ਕੇ'' ਹੁੰਦਾ ਹੈ ਜੋ ਮੈਮਰੀ ਨੂੰ ਵਧਾਉਂਦਾ ਹੈ ਅਤੇ ਅਲਜ਼ਾਇਮਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।
10. ਇਸ ''ਚ ਵਿਟਾਮਿਨ ''ਸੀ'' ਹੁੰਦਾ ਹੈ ਜੋ ਇੰਨਫੈਕਸ਼ਨ ਤੋਂ ਬਚਾਉਣ ''ਚ ਮਦਦ ਕਰਦਾ ਹੈ।