ਆੜੂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/04/2017 1:03:29 PM

ਜਲੰਧਰ— ਆੜੂ ਕਾਫੀ ਹਦ ਤੱਕ ਸੇਬ ਵਰਗਾ ਦਿੱਸਦਾ ਹੈ ਪਰ ਇਸ ਦਾ ਬਾਹਰੀ ਪੀਲਾ ਰੰਗ ਅਤੇ ਇਸ ਦੇ ਅੰਦਰ ਦੇ ਕਠੋਰ ਬੀਜ਼ ਇਸ ਨੂੰ ਸੇਬ ਤੋਂ ਬਿਲਕੁੱਲ ਵੱਖ ਕਰ ਦਿੰਦੇ ਹਨ। ਆੜੂ 'ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਮਿਨਰਲਸ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ।
1. ਆੜੂ 'ਚ ਬਹੁਤ ਹੀ ਘੱਟ ਕੈਲੋਰੀ ਪਾਈ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਇਸ ਨੂੰ ਨਾਸ਼ਤੇ 'ਚ ਖਾਂਦੇ ਹੋ ਤਾਂ ਲੰਚ ਟਾਈਮ ਤੁਹਾਨੂੰ ਹੋਰ ਕੁਝ ਖਾਣ ਦੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਇਹ ਭਾਰ ਨੂੰ ਕੰਟਰੋਲ ਕਰਨ 'ਚ ਸਹਾਇਕ ਹੈ।
2.ਆੜੂ 'ਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਐਂਟੀ-ਆਕਸੀਡੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਸਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ।
3. ਇਸ 'ਚ ਪਾਇਆ ਜਾਣ ਵਾਲਾ ਪੌਟਾਸ਼ੀਅਮ, ਤੁਹਾਡੀ ਕਿਡਨੀ ਲਈ ਬਹੁਤ ਫਾਇਦੇਮੰਦ ਹੈ। ਇਹ ਤੁਹਾਡੇ ਯੂਰੀਨਰੀ ਬਲੈਡਰ ਲਈ ਇਕ ਕਲੇਜਿੰਗ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਤੋਂ ਇਹ ਸਾਨੂੰ ਕਿਡਨੀ ਨਾਲ ਜੁੜੀਆਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ। 
4. ਅੱਖਾਂ ਨੂੰ ਸਿਹਤਮੰਦ ਅਤੇ ਉਨ੍ਹਾਂ ਦੀ ਵਿਜਨ ਪਾਵਰ ਵਧਾਉਣ ਲਈ ਇਸ ਫਲ ਦੀ ਵਰਤੋਂ ਕਰਨਾ ਫਾਇਦੇਮੰਦ ਰਹਿੰਦਾ ਹੈ। ਆੜੂ 'ਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ। ਜੋ ਸਰੀਰ 'ਚ ਵਿਟਾਮਿਨ ਏ ਬਣਾਉਣ ਲਈ ਜ਼ਰੂਰੀਹੈ। ਵਿਟਾਮਿਨ ਏ ਰੇਟਿਨਾ ਨੂੰ ਸਿਹਤਮੰਦ ਰੱਖਣ 'ਚ ਬਹੁਤ ਮਦਦ ਕਰਦਾ ਹੈ। 
5. ਆੜੂ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਤੁਹਾਨੂੰ ਕੈਂਸਰ ਤੋਂ ਤਾਂ ਬਚਾਉਂਦਾ ਹੀ ਹੈ ਉਧਰ ਕੁਝ ਅਧਿਐਨਾਂ 'ਚ ਇਹ ਗੱਲ ਪਤਾ ਚੱਲੀ ਹੈ ਕਿ ਇਹ ਕੀਮੋਪੈਰੇਥੀ ਦੇ ਸਾਈਡ ਇਫੈਕਟ ਤੋਂ ਬੱਚਣ ਦੀ ਸਮੱਰਥਾ ਨੂੰ ਵੀ ਵਧਾਉਂਦੇ ਹਨ।