ਦਮਾ ਤੇ ਸ਼ੂਗਰ ਦੀ ਬੀਮਾਰੀ ਤੋਂ ਨਿਜਾਤ ਪਾਉਣ ਲਈ ਇੰਝ ਕਰੋ ਅੰਬ ਦੇ ਪੱਤਿਆਂ ਦੀ ਵਰਤੋਂ

07/24/2019 6:41:21 PM

ਜਲੰਧਰ— ਗਰਮੀਆਂ ਦਾ ਸੀਜ਼ਨ ਆਉਂਦੇ ਸਾਰ ਅੰਬਾਂ ਦੀ ਬਹਾਰ ਵੀ ਆ ਜਾਂਦੀ ਹੈ। ਗਰਮੀਆਂ ਦੇ ਮੌਸਮ 'ਚ ਅੰਬ ਬੇਹੱਦ ਹੀ ਜ਼ਿਆਦਾ ਪਾਏ ਜਾਂਦੇ ਹਨ। ਅੰਬ ਜਿਨ੍ਹਾਂ ਖਾਣ 'ਚ ਸੁਆਦੀ ਹੁੰਦਾ ਹੈ, ਉਨੇ ਹੀ ਇਸ ਦੇ ਪੱਤੇ ਵੀ ਬੇਹੱਦ ਲਾਹੇਵੰਦ ਹੁੰਦੇ ਹਨ। ਅੰਬ ਦੇ ਪੱਤਿਆਂ 'ਚ ਕਈ ਵੱਡੀਆਂ-ਵੱਡੀਆਂ ਬੀਮਾਰੀਆਂ ਨੂੰ ਦੂਰ ਕਰਨ ਦੇ ਗੁਣ ਪਾਏ ਜਾਂਦੇ ਹਨ। ਐਂਟੀਆਕਸੀਡੈਂਟ, ਪ੍ਰੋਟੀਨ, ਵਿਟਾਮਿਨ ਏ, ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਅੰਬ ਦੇ ਪੱਤਿਆਂ ਦੀ ਸਹੀ ਵਰਤੋਂ ਨਾਲ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਮੇ ਵਰਗੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਅੰਬ ਦੇ ਪੱਤਿਆਂ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਅੰਬ ਦੇ ਪੱਤਿਆਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ। 


ਇੰਝ ਕਰੋ ਅੰਬ ਦੇ ਪੱਤਿਆਂ ਦਾ ਸੇਵਨ
ਅੰਬ ਦੇ ਤਾਜ਼ਾ ਛੋਟੇ ਪੱਤਿਆਂ ਨੂੰ ਪੈਨ 'ਚ ਪਾਣੀ ਪਾ ਕੇ ਉਬਾਲ ਲਵੋ। ਫਿਰ ਇਸ ਪਾਣੀ ਨੂੰ ਛਾਣ ਕੇ ਪੀ ਲਵੋ। ਇਸ ਤੋਂ ਇਲਾਵਾ ਤੁਸੀਂ ਧੁੱਪ 'ਚ ਅੰਬ ਦੇ ਪੱਤਿਆਂ ਨੂੰ ਸੁਕਾਉਣ ਤੋਂ ਬਾਅਦ ਪੀਸ ਕੇ ਪਾਊਡਰ ਬਣਾ ਕੇ ਵੀ ਰੱਖ ਸਕਦੇ ਹੋ। ਇਸ ਪਾਊਡਰ ਦਾ ਇਕ ਚਮਚ 1 ਗਿਲਾਸ ਪਾਣੀ 'ਚ ਪਾ ਕੇ ਪੀ ਲਵੋ। 


ਦਮੇ ਤੋਂ ਦੇਵੇਂ ਛੁਟਕਾਰਾ 
ਅੰਬ ਦੇ ਪੱਤੇ ਦਮੇ ਦੀ ਬੀਮਾਰੀ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਸਾਹ ਅਤੇ ਫੇਫੜੇ ਦੀਆਂ ਬੀਮਾਰੀਆਂ ਨੂੰ ਵੀ ਦੂਰ ਕਰਦੇ ਹਨ। ਅੰਬ ਦੇ ਪੱਤਿਆਂ ਦੀ ਕਈ ਤਰ੍ਹਾਂ ਦੀਆਂ ਦਵਾਈਆਂ 'ਚ ਵੀ ਕੀਤੀ ਜਾਂਦੀ ਹੈ। ਅੰਬ ਦੇ ਪੱਤਿਆਂ ਨੂੰ ਖਾਣ ਦੇ ਨਾਲ-ਨਾਲ ਤੁਸੀਂ ਅੰਬ ਦੇ ਪੱਤਿਆਂ ਨਾਲ ਕਾੜਾ ਤਿਆਰ ਕਰਕੇ ਉਸ 'ਚ ਸ਼ਹਿਦ ਪਾ ਕੇ ਵੀ ਪੀ ਸਕਦੇ ਹੋ। 
ਇਨਫੈਕਸ਼ਨ ਤੋਂ ਰੱਖੇ ਦੂਰ
ਅੰਬ ਦੇ ਪੱਤੇ ਇਨਫੈਕਸ਼ਨ ਨੂੰ ਦੂਰ ਕਰਨ 'ਚ ਸਹਾਇਕ ਹੁੰਦੇ ਹਨ। ਅੰਬ ਦੇ ਪੱਤਿਆਂ 'ਚ ਕਈ ਮੈਡੀਕਲ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਪੇਟ ਸਬੰਧੀ ਅਤੇ ਟਿਊਮਰ ਆਦਿ ਦੀਆਂ ਬੀਮਾਰੀਆਂ ਤੋਂ ਆਰਾਮ ਦਿੰਦੇ ਹਨ। ਅੰਬ ਦੇ ਪੱਤਿਆਂ 'ਚ ਐਂਟੀ-ਆਕਸੀਡ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਕਰਕੇ ਇਹ ਵਾਇਰਲ ਇਨਫੈਕਸ਼ਨ ਤੋਂ ਤੁਹਾਡਾ ਬਚਾਅ ਕਰਦਾ ਹੈ। 


ਸ਼ੂਗਰ ਨੂੰ ਰੱਖੇ ਕੰਟਰੋਲ 
ਅੰਬ ਦੇ ਪੱਤਿਆਂ 'ਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ, ਜੋ ਕਿ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਸਹਾਇਕ ਹੁੰਦੇ ਹਨ। ਜੇਕਰ ਇਸ ਬੀਮਾਰੀ ਦੀ ਸ਼ੁਰੂਆਤ 'ਚ ਹੀ ਅੰਬ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਕਾਫੀ ਫਾਇਦਾ ਮਿਲਦਾ ਹੈ। 


ਬਲੱਡ ਪ੍ਰੈਸ਼ਰ ਦੀ ਸਮੱਸਿਆ
ਲੋਅ ਜਾਂ ਹਾਈ ਬਲੱਡ ਪ੍ਰੈਸ਼ਰ ਦੋਵੇਂ ਹੀ ਸਿਹਤ ਲਈ ਖਤਰਨਾਕ ਹੁੰਦੇ ਹਨ। ਅਜਿਹੇ 'ਚ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਅੰਬ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ। ਅੰਬ ਦੇ ਪੱਤਿਆਂ 'ਚ ਮੌਜੂਦ ਹਾਈਪੋਗਲਾਸੇਮਿਕ ਨਾਲ ਸਰੀਰ 'ਚ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਦੇ ਪੱਤਿਆਂ 'ਚ ਮੌਜੂਦ ਅਰਕ ਸਰੀਰ 'ਚ ਇੰਸੁਲਿਨ ਅਤੇ ਗਲੂਕੋਜ ਨੂੰ ਵਧਣ ਤੋਂ ਰੋਕਦਾ ਹੈ। ਇਸ ਦੇ ਪੱਤਿਆਂ ਦੀ ਰੋਜ਼ ਵਰਤੋਂ ਕਰਨ ਨਾਲ ਸਵੇਰੇ ਖਾਲੀ ਪੇਟ ਪਾਣੀ ਨਾਲ ਵਰਤੋਂ ਕਰਨ ਨਾਲ ਸ਼ੂਗਰ ਨਹੀਂ ਵਧਦੀ।


ਕੋਲੈਸਟਰੋਲ ਨੂੰ ਕਰੇ ਕੰਟਰੋਲ
ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਵਧਣ ਨਾਲ ਦਿਲ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਨ੍ਹਾਂ ਨੂੰ ਕੰਟਰੋਲ 'ਚ ਰੱਖਣ ਲਈ ਦਵਾਈਆਂ ਦੀ ਥਾਂ 'ਤੇ ਅੰਬ ਦੀਆਂ ਪੱਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਦਿਲ ਦੀਆਂ ਧਮਨੀਆਂ ਨੂੰ ਵੀ ਸਹੀ ਰੱਖਣ ਦਾ ਕੰਮ ਕਰਨ 'ਚ ਮਦਦ ਕਰਦੇ ਹਨ।
ਚਮੜੀ ਦੇ ਸੜ ਜਾਣ 'ਤੇ ਅੰਬ ਦੇ ਪੱਤਿਆਂ ਦੀ ਵਰਤੋਂ
ਕਈ ਵਾਰ ਰਸੋਈ 'ਚ ਕੰਮ ਕਰਦੇ ਸਮੇਂ ਹੱਥ-ਪੈਰ ਸੜ ਜਾਂਦੇ ਹਨ। ਅਜਿਹੇ 'ਚ ਤੁਸੀਂ ਅੰਬ ਦੀਆਂ ਪੱਤੀਆਂ ਦਾ ਪੇਸਟ ਬਣ ਕੇ ਸੜੀ ਹੋਈ ਥਾਂ 'ਤੇ ਲਗਾ ਸਕਦੇ ਹੋ। ਇਸ ਨਾਲ ਸੜਨ ਠੀਕ ਹੋਵੇਗੀ ਅਤੇ ਤੁਹਾਨੂੰ ਵੀ ਦਰਦ ਨਹੀਂ ਹੋਵੇਗਾ।


ਹਿੱਚਕੀ ਦੂਰ ਕਰਨ 'ਚ ਮਦਦਗਾਰ
ਜੇ ਤੁਹਾਨੂੰ ਲਗਾਤਾਰ ਹਿੱਚਕੀ ਆ ਰਹੀ ਹੈ ਤਾਂ ਅੰਬ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਉਸ ਨੂੰ ਕੋਸਾ ਕਰਕੇ ਗਰਾਰੇ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਹਿਚਕੀ ਆਉਣੀ ਬੰਦ ਹੋ ਜਾਵੇਗੀ।
ਕਿਡਨੀ ਦੀ ਪੱਥਰੀ ਦੀ ਸਮੱਸਿਆ ਤੋਂ ਦੇਵੇਂ ਰਾਹਤ
ਅੰਬ ਦੀਆਂ ਪੱਤੀਆਂ ਨਾਲ ਕਿਡਨੀ ਅਤੇ ਗੁਰਦਿਆਂ ਦੀ ਪੱਥਰੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਕਿਡਨੀ ਅਤੇ ਲੀਵਰ ਨੂੰ ਸਿਹਤਮੰਦ ਬਣਾਉਣ ਦਾ ਕੰਮ ਵੀ ਕਰਦੀਆਂ ਹਨ। ਇਸ ਲਈ ਰੋਜ਼ਾਨਾ ਪੱਤੀਆਂ ਨਾਲ ਬਣੇ ਪਾਊਡਰ ਨੂੰ ਪਾਣੀ ਨਾਲ ਲੈਣ ਨਾਲ ਪੱਥਰੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

shivani attri

This news is Content Editor shivani attri