ਇਮਿਊਨਿਟੀ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਭਾਰ ਘੱਟ ਕਰਦੀ ਹੈ ‘ਮਲਾਈ’

01/22/2020 2:32:40 PM

ਜਲੰਧਰ - ਮੰਨਿਆ ਜਾਂਦਾ ਹੈ ਕਿ ਮਲਾਈ ਖਾਣ ਨਾਲ ਭਾਰ ਵਧਦਾ ਹੈ, ਜੋ ਗਲਤ ਹੈ। ਰੋਜ਼ ਇਕ ਜਾਂ ਦੋ ਚਮਚ ਮਲਾਈ ਖਾਣ ਨਾਲ ਤੁਹਾਡਾ ਭਾਰ ਘੱਟਦਾ ਹੈ। ਮਲਾਈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦੀ ਹੈ। ਸਰੀਰ ਲਈ ਜਿੰਨੀ ਫਾਇਦੇਮੰਦ ਦੁੱਧ ਦੀ ਵਰਤੋਂ ਹੁੰਦੀ ਹੈ, ਉਂਨੀ ਹੀ ਫਾਇਦੇਮੰਦ ਸਰੀਰ ਲਈ ਮਲਾਈ ਵੀ ਹੁੰਦੀ ਹੈ। ਮਲਾਈ 'ਚ ਕੈਲਸ਼ੀਅਮ, ਫਾਸਫੋਰਸ, ਫਾਈਬਰ, ਪ੍ਰੋਟੀਨ ਤੇ ਹੋਰ ਬਹੁਤ ਸਾਰੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਾਡੇ ਲਈ ਲਾਭਦਾਇਕ ਹਨ। ਮਲਾਈ ‘ਚ ਫੈਟੀ ਐਸਿਡ ਹੁੰਦੇ ਹਨ ਜੋ ਸਰੀਰ ਫੈਟ ਨੂੰ ਬਰਨ ਕਰਦੇ ਹਨ ਅਤੇ ਵਜ਼ਨ ਘੱਟ ਕਰਨ ‘ਚ ਮਦਦ ਕਰਦੇ ਹਨ।

ਮਲਾਈ ਖਾਣ ਨਾਲ ਹੋਣ ਵਾਲੇ ਫਾਇਦੇ...

1. ਭਾਰ ਘੱਟ ਕਰੇ
ਮਲਾਈ 'ਚ ਫੈਟੀ ਐਸਿਡ ਹੁੰਦੇ ਹਨ, ਜੋ ਸਰੀਰ ਦੀ ਫੈਟ ਨੂੰ ਬਰਨ ਕਰਦੇ ਹਨ। ਇਸ ਨਾਲ ਭਾਰ ਘੱਟ ਹੁੰਦਾ ਹੈ। ਇਸੇ ਲਈ ਰੋਜ਼ਾਨਾ ਦੋ ਚਮਚ ਮਲਾਈ ਦੀ ਵਰਤੋਂ ਜ਼ਰੂਰ ਕਰੋ। ਜਿਹੜੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਮਲਾਈ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

2. ਦਿਲ ਨੂੰ ਸਿਹਤਮੰਦ ਰੱਖੇ
ਮਲਾਈ 'ਚ ਸੈਚੁਰੇਟੇਡ ਫੈਟ ਹੁੰਦੀ ਹੈ। ਇਸ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ, ਜੋ ਦਿਲ ਸੰਬੰਧੀ ਸਮੱਸਿਆਵਾਂ ਤੋਂ ਬਚਾ ਕੇ ਰੱਖਦੇ ਹਨ। ਜਿਨ੍ਹਾਂ ਲੋਕਾਂ ਨੂੰ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਲਈ ਮਲਾਈ ਬਹੁਤ ਫਾਇਦੇਮੰਦ ਹੈ।

3. ਅੱਖਾਂ ਦੀ ਰੋਸ਼ਨੀ ਵਧਾਏ
ਮਲਾਈ 'ਚ ਵਿਟਾਮਿਨ 'ਏ' ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਠੀਕ ਰੱਖਣ 'ਚ ਮਦਦ ਕਰਦੇ ਹਨ। ਇਸ ਲਈ ਰੋਜ਼ਾਨਾ ਮਲਾਈ ਦੀ ਵਰਤੋਂ ਜ਼ਰੂਰ ਕਰੋ। ਬੱਚਿਆਂ ਨੂੰ ਤਾਂ ਰੋਜ਼ਾਨਾ ਮਲਾਈ ਦੀ ਵਰਤੋਂ ਕਰਵਾਉਣੀ ਚਾਹੀਦੀ ਹੈ।

4. ਪਾਚਨ ਤੰਤਰ ਨੂੰ ਮਜ਼ਬੂਤ ਕਰੇ
ਮਲਾਈ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ, ਜਿਸ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਸ ਨਾਲ ਪੇਟ ਦੀਆਂ ਹੋਰ ਸਮੱਸਿਆਵਾਂ ਜਿਵੇਂ ਕਬਜ਼, ਐਸੀਡਿਟੀ ਅਤੇ ਅਪਚ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

5  ਅਲਸਰ ਤੋਂ ਬਚਾਏ
ਮਲਾਈ 'ਚ ਐਂਟੀ ਇੰਫਲੀਮੇਟਰੀ ਗੁਣ ਪਾਏ ਜਾਂਦੇ ਹਨ, ਜੋ ਅਲਸਰ ਤੋਂ ਬਚਾਉਣ 'ਚ ਮਦਦ ਕਰਦੇ ਹਨ। ਇਸ ਲਈ ਮਲਾਈ ਦੀ ਵਰਤੋਂ ਕਰਨਾ ਜ਼ਰੂਰੀ ਹੈ।

6. ਬਲੱਡ ਪ੍ਰੈਸ਼ਰ ਕੰਟਰੋਲ ਕਰੇ
ਮਲਾਈ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਰੋਜ਼ਾਨਾ ਮਲਾਈ ਖਾਣੀ ਚਾਹੀਦੀ ਹੈ। 

 7. ਮਾਸਪੇਸ਼ੀਆਂ ਮਜ਼ਬੂਤ
ਮਲਾਈ 'ਚ ਵਿਟਾਮਿਨ ‘ਕੇ 2’ ਪਾਇਆ ਜਾਂਦਾ ਹੈ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਇਹ ਆਰਥਰਾਇਟਸ ਲਈ ਵੀ ਫਾਇਦੇਮੰਦ ਹੁੰਦਾ ਹੈ।

8. ਇਮਿਊਨਿਟੀ 
ਮਲਾਈ 'ਚ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਇਹ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ।

9. ਝੁਰੜੀਆਂ ਘੱਟ ਕਰੇ
ਮਲਾਈ ’ਚ ਐਂਟੀ-ਆਕਸੀਡੈਂਟਸ ਪਾਇਆ ਜਾਂਦਾ ਹੈ। ਮਲਾਈ ਫ੍ਰੀ ਰੈਡੀਕਲਸ ਨੂੰ ਦੂਰ ਕਰਕੇ ਝੁਰੜੀਆਂ ਘੱਟ ਕਰਦੇ ਹਨ। ਇਸ ਨਾਲ ਚਿਹਰੇ ਦੀ ਖੂਬਸੂਰਤੀ ਹੋਰ ਜ਼ਿਆਦਾ ਵੱਧ ਜਾਂਦੀ ਹੈ।

10. ਚਿਹਰੇ ਦੀ ਰੰਗਤ ਨੂੰ ਨਿਖਾਰੇ
ਚਿਹਰੇ ਦੀ ਰੰਗਤ ਨੂੰ ਨਿਖਾਰਨ ਲਈ ਬਦਾਮ ਦੇ ਪੇਸਟ ਨੂੰ ਮਲਾਈ ਵਾਲੇ ਦੁੱਧ ’ਚ ਘੋਲ ਕੇ ਚਿਹਰੇ ’ਤੇ ਲਗਾਓ। ਚਿਹਰੇ ’ਤੇ ਲਾਉਣ ਤੋਂ ਬਾਅਦ ਇਸ ਨੂੰ 15 ਮਿੰਟ ਲਈ ਰੱਖੋ। ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਚਿਹਰੇ ਦੀ ਰੰਗਤ ’ਚ ਨਵਾਂ ਨਿਖਾਰ ਦੇਖਣ ਨੂੰ ਮਿਲੇਗਾ। 

rajwinder kaur

This news is Content Editor rajwinder kaur