ਤਰੇਲ ਦੀਆਂ ਬੂੰਦਾਂ ਨਾਲ ਬਣਦੀ ਹੈ ਇਹ ਮਿਠਾਈ, ਜਾਣੋ ਇਸ ਨੂੰ ਖਾਣ ਦੇ ਫਾਇਦੇ?
Sunday, Nov 13, 2016 - 12:23 PM (IST)
ਸਭ ਲੋਕਾਂ ਨੇ ਮਿਠਾਈਆਂ ਬਹੁਤ ਸਾਰੇ ਤਰੀਕੇ ਦੀਆਂ ਖਾਧੀਆਂ ਹੋਣਗੀਆਂ ਪਰ ਕੀ ਤੁਸੀਂ ਤਰੇਲ ਦੀ ਬਣੀ ਮਿਠਾਈ ਖਾਧੀ ਹੈ। ਇਹ ਸਪੈਸ਼ਲ ਮਿਠਾਈ ਬਨਾਰਸ ''ਚ ਮਿਲਦੀ ਹੈ। ਬਨਾਰਸੀ ਮਲਇਯੋ ਨਾਮਕ ਇਹ ਮਿਠਾਈ ਸਰਦੀਆਂ ''ਚ ਹੀ ਖਾਣ ਨੂੰ ਮਿਲਦੀ ਹੈ। ਚਾਟ ਦੇ ਨਾਲ ਬਨਾਰਸੀ ਮਲਾਇਯੋ ਖਾਣ ਦਾ ਮਜ਼ਾ ਬਹੁਤ ਆਉਂਦਾ ਹੈ। ਯਾਤਰੀ ਇਸ ਨੂੰ ਦੂਰੋਂ-ਦੂਰੋਂ ਖਾਣ ਲਈ ਆਉਂਦੇ ਹਨ। ਆਓ ਜਾਣਦੇ ਹਾਂ ਕਿ ਇਸ ਨੂੰ ਮਲਾਇਯ ਕਿਉਂ ਕਿਹਾ ਜਾਂਦਾ ਹੈ।
1. ਇਸ ਤਰ੍ਹਾਂ ਬਣਦੀ ਹੈ ਮਿਠਾਈ—ਦੁੱਧ ਨੂੰ ਕੜਾਹੀ ''ਚ ਖੋਲ ਕੇ ਰਾਤ ਭਰ ਦੇ ਲਈ ਆਸਮਾਨ ਦੇ ਹੇਠਾਂ ਰੱਖ ਦਿੱਤਾ ਜਾਂਦਾ ਹੈ। ਸਵੇਰੇ ਇਸ ''ਚ ਖੰਡ, ਇਲਾਇਚੀ, ਕੇਸਰ ਅਤੇ ਡਰਾਈਫਰੂਟਸ ਪਾ ਕੇ ਮਿਕਸ ਕੀਤਾ ਜਾਂਦਾ ਹੈ। ਇਸ ਨਾਲ ਦੁੱਧ ''ਚ ਝੱਗ ਪੈਦਾ ਹੁੰਦੀ ਹੈ। ਇਸ ਕੁਲਹੜ ''ਚ ਪਾ ਕੇ ਪਰੋਸਿਆ ਜਾਂਦਾ ਹੈ।
2. ਕਿਉਂ ਕਹੀ ਜਾਂਦੀ ਹੈ ਤਰੇਲ ਤੋਂ ਬਣੀ ਮਿਠਾਈ— ਮਲਾਇਯੋ ਬਣਾਉਣ ਦੇ ਲਈ ਠੰਡੀ ਰਾਤਾਂ ਦੀ ਤਰੇਲ ਦਾ ਬਹੁਤ ਹੀ ਯੋਗਦਾਨ ਹੁੰਦਾ ਹੈ। ਇਸ ਲਈ ਤਰੇਲ ਦੀ ਬਣੀ ਮਿਠਾਈ ਕਿਹਾ ਜਾਂਦਾ ਹੈ।
3. ਸਰਦੀਆਂ ਦੇ ਮਹੀਨੇ ਹੀ ਮਿਲਦੀ ਹੈ— ਮਲਾਇਯੋ ਸਿਰਫ ਸਰਦੀਆਂ ਦੇ ਮਹੀਨੇ ਹੀ ਮਿਲਦੀ ਹੈ। ਠੰਡੇ ''ਚ ਜਿੰਨੀ ਤਰੇਲ ਪੈਂਦੀ ਹੈ ਇਹ ਮਿਠਾਈ ਦੀ ਕਵਾਲਿਟੀ ਵਧੀਆ ਹੁੰਦੀ ਜਾਂਦੀ ਹੈ।
4. ਸਵੇਰੇ ਖਾਣਾ— ਮਲਾਇਯੋ ਸਵੇਰੇ ਹੀ ਖਾਧੀ ਜਾਂਦੀ ਹੈ। ਦਿਨ ''ਚ ਇਸ ਦੀ ਝੱਗ ਪਿਘਲ ਕੇ ਦੁੱਧ ਦੀ ਤਰ੍ਹਾਂ ਬਣ ਜਾਂਦੀ ਹੈ ਫਿਰ ਇਸ ਨੂੰ ਖਾਣ ਦੇ ਲਈ ਅਗਲੇ ਦਿਨ ਦਾ ਇੰਤਜ਼ਾਰ ਕਰਨੇ ਪੈਂਦਾ ਹੈ।
5. ਆਯੂਰਵੈਦ ਫਾਇਦੇ— ਚੰਦਰਮਾ ਦੀ ਕਿਰਨਾਂ ''ਚ ਤਰੇਲ ਨਾਲ ਬਣੀ ਅਤੇ ਡਰਾਈਫਰੂਟਸ ਨਾਲ ਭਰਪੂਰ ਇਹ ਮਲਾਇਯੋ ਅੱਖਾਂ ਅਤੇ ਚਮੜੀ ਦੇ ਲਈ ਬਹੁਤ ਹੀ ਫਾਇਦੇਮੰਦਾ ਹੈ ਅਤੇ ਕਮਜ਼ੋਰੀ ਦੂਰ ਕਰਨ ਵਾਲੀ ਵੀ ਮੰਨੀ ਜਾਂਦੀ ਹੈ।
6. ਯਾਤਰੀ— ਸਰਦੀਆਂ ''ਚ ਬਨਾਰਸ ਆਉਣ ਵਾਲੇ ਯਾਤਰੀ ਮਲਾਇਯੋ ਜ਼ਰੂਰ ਖਾਂਦੇ ਹਨ। ਵਿਦੇਸ਼ੀ ਯਾਤਰੀ ਵੀ ਮਲਾਇਯੋ ਦੀ ਦੁਕਾਨਾਂ ''ਚ ਭੀੜ ਲਗਾਏ ਨਜ਼ਰ ਆਉਂਦੇ ਹਨ।
