ਇਨ੍ਹਾਂ ਹਾਲਤਾਂ ''ਚ ਨਹੀਂ ਲੈਣਾ ਚਾਹੀਦਾ ਨਿੰਬੂ ਪਾਣੀ

06/12/2017 5:57:58 PM

ਜਲੰਧਰ— ਉਂਝ ਤਾਂ ਨਿੰਬੂ ਸਿਹਤ ਲਈ ਬਹੁਤ ਫਾਇਦੇਮੰੰਦ ਹੁੰਦਾ ਹੈ ਪਰ ਕੁਝ ਹਾਲਤਾਂ 'ਚ ਇਸ ਨੂੰ ਲੈਣਾ ਨੁਕਸਾਨਕਾਰੀ ਹੋ ਸਕਦਾ ਹੈ। ਡਾਕਟਰਾਂ ਮੁਤਾਬਕ ਨਿੰਬੂ ਪਾਣੀ ਸਾਰਿਆਂ ਨੂੰ ਫਾਇਦਾ ਨਹੀਂ ਪਹੁਚਾਉਂਦਾ। ਇਸ 'ਚ ਮੌਜੂਦ ਆਕਸਲੇਟ ਕ੍ਰਿਸਟਲ ਦੇ ਰੂਪ 'ਚ ਜੰਮ ਕੇ ਕੈਲਸ਼ੀਅਮ ਸੋਖਣ ਦੀ ਕਿਰਿਆ ਨੂੰ ਪ੍ਰਭਾਵਿਤ ਕਰ ਕੇ ਕਿਡਨੀ ਸਟੋਨ ਬਣਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਹਾਲਤਾਂ 'ਚ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ।
1. ਜਿਨ੍ਹਾਂ ਲੋਕਾਂ ਨੂੰ ਜਿਗਰ ਅਤੇ ਗੁਰਦੇ ਸੰਬੰਧੀ ਕੋਈ ਸਮੱਸਿਆ ਹੈ ਉਨ੍ਹਾਂ ਨੂੰ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ।
2. ਜਿਹੜੇ ਲੋਕਾਂ ਨੂੰ ਹੱਡੀਆਂ ਸੰਬੰਧੀ ਸਮੱਸਿਆ ਹੈ ਉਨ੍ਹਾਂ ਨੂੰ ਵੀ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ। ਨਿੰਬੂ ਪਾਣੀ ਪੀਣ ਨਾਲ ਜ਼ਿਆਦਾ ਯੂਰਿਨ ਆਉਂਦਾ ਹੈ, ਜਿਸ ਨਾਲ ਕੈਲਸ਼ੀਅਮ ਸਰੀਰ 'ਚੋਂ ਬਾਹਰ ਨਿਕਲ ਜਾਂਦਾ ਹੈ।
3. ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਸੰਬੰਧੀ ਸਮੱਸਿਆ ਹੈ ਉਹ ਵੀ ਨਿੰਬੂ ਪਾਣੀ ਨਾ ਪੀਣ ਕਿਉਂਕਿ ਇਹ ਐਸੀਡਿਕ ਹੁੰਦਾ ਹੈ।
4. ਨਿੰਬੂ ਪਾਣੀ ਜ਼ਿਆਦਾ ਪੀਣ ਨਾਲ ਹਾਰਟ ਬਰਨ ਜਿਹੀ ਸ਼ਿਕਾਇਤ ਹੋ ਸਕਦੀ ਹੈ।
5. ਜਿਹੜੇ ਲੋਕਾਂ ਨੂੰ ਅਲਸਰ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਵੀ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ। ਇਹ ਐਸੀਡਿਕ ਹੋਣ ਕਾਰਨ ਪੇਪਟਿਕ ਅਲਸਰ 'ਚ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨਾਲ ਦਰਦ ਅਤੇ ਜਲਨ ਹੋ ਸਕਦੀ ਹੈ।
6. ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਦੰਦਾਂ ਦਾ ਐਨੇਮਲ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਦੰਦ ਟੁੱਟ ਵੀ ਸਕਦੇ ਹਨ।
7. ਯੂਰਿਨ ਸੰਬੰਧੀ ਬੀਮਾਰੀ ਹੋਣ 'ਤੇ ਵੀ ਨਿੰਬੂ ਪਾਣੀ ਨਾ ਪੀਓ।
8. ਖੰਘ-ਪਿੱਤ ਸੰਬੰਧੀ ਸਮੱਸਿਆ ਹੋਣ 'ਤੇ ਵੀ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਦਰਦ ਵੱਧ ਸਕਦਾ ਹੈ।