ਜਾਣੋ ਜੀਰੇ ਦੇ ਅਣਗਿਣਤ ਫਾਇਦੇ

11/20/2017 3:48:08 PM

ਜਲੰਧਰ— ਭਾਰਤੀ ਮਸਾਲਿਆਂ 'ਚੋਂ ਇਕ ਜੀਰੇ ਦੀ ਪ੍ਰਕਿਰਤੀ ਗਰਮ ਹੁੰਦੀ ਹੈ। ਇਹ ਪੇਟ ਦੇ ਵਿਕਾਰਾਂ ਨੂੰ ਦੂਰ ਕਰਨ 'ਚ ਕਾਫੀ ਲਾਭਦਾਇਕ ਹੈ। ਖਾਣੇ ਤੋਂ ਬੇਰੁਖੀ, ਪੇਟ ਫੁੱਲਣਾ ਅਤੇ ਬਦਹਜ਼ਮੀ ਆਦਿ ਨੂੰ ਦੂਰ ਕਰਨ 'ਚ  ਜੀਰਾ ਇਕ ਲਾਭਦਾਇਕ ਔਸ਼ਧੀ ਵਾਂਗ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਪੇਟ ਦੇ ਕੀੜੇ ਖਤਮ ਕਰਨ ਅਤੇ ਬੁਖਾਰਨ ਉਤਾਰਨ 'ਚ  ਵੀ ਸਹਾਇਕ ਹੈ। ਜਾਣਦੇ ਹਾਂ ਕਿ ਜੀਰੇ ਨੂੰ ਕਿਸ ਤਰ੍ਹਾਂ ਵਰਤ ਕੇ ਅਸੀਂ ਸਿਹਤਮੰਦ ਰਹਿ ਸਕਦੇ ਹਾਂ।
1. ਭੁੰਨੇ ਹੋਏ ਜੀਰੇ ਨੂੰ ਸੁੰਘਣ ਨਾਲ ਜ਼ੁਕਾਮ ਕਾਰਨ ਛਿੱਕਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ।
2. ਇਕ ਗਿਲਾਸ ਤਾਜ਼ੀ ਲੱਸੀ 'ਚ  ਪਹਾੜੀ ਨਮਕ ਅਤੇ ਭੁੰਨਿਆ ਹੋਇਆ ਜੀਰਾ ਮਿਲਾ ਕੇ ਭੋਜਨ ਨਾਲ ਲਓ, ਇਸ ਨਾਲ ਬਦਹਜ਼ਮੀ ਤੋਂ ਛੁਟਕਾਰਾ ਮਿਲਦਾ ਹੈ।
3. ਬੱਚਿਆਂ ਨੂੰ ਦਸਤ ਹੋਣ 'ਤੇ ਬਬੂਲ ਦੀ ਕੋਮਲ ਪੱਤੀ, ਅਨਾਰ ਦੀ ਕਲੀ ਅਤੇ ਜੀਰਾ ਮਿਲਾ ਕੇ ਦਿਓ ਅਤੇ ਲਾਭ ਦੇਖੋ।
4. ਆਂਵਲੇ ਨੂੰ ਭੁੰਨ ਕੇ ਗੁਠਲੀ ਕੱਢ ਕੇ ਪੀਸ ਕੇ ਹੌਲੀ-ਹੌਲੀ ਭੁੰਨੋ। ਫਿਰ ਉਸ 'ਚ  ਸਵਾਦ ਅਨੁਸਾਰ ਜੀਰਾ, ਜਵੈਣ, ਪਹਾੜੀ ਨਮਕ ਅਤੇ ਥੋੜ੍ਹੀ ਜਿਹੀ ਭੁੰਨੀ ਹੋਈ ਹਿੰਗ ਮਿਲਾ ਕੇ ਗੋਲੀਆਂ ਬਣਾ ਲਓ। ਇਨ੍ਹਾਂ ਨੂੰ ਖਾਣ ਨਾਲ ਭੁੱਖ ਵਧਦੀ ਹੈ। ਇੰਨਾ ਹੀ ਨਹੀਂ, ਇਸ ਨਾਲ ਡਕਾਰ ਵਰਗੀ ਸਮੱਸਿਆ, ਚੱਕਰ ਅਤੇ ਦਸਤ ਆਦਿ ਤੋਂ ਵੀ ਰਾਹਤ ਮਿਲਦੀ ਹੈ।
5. ਪਾਣੀ 'ਚ  ਜੀਰਾ ਪਾ ਕੇ ਉਬਾਲ ਲਓ। ਫਿਰ ਪੁਣ ਕੇ ਠੰਡਾ ਹੋਣ ਦਿਓ। ਇਸ ਪਾਣੀ ਨਾਲ ਮੂੰਹ ਧੋਣ ਨਾਲ ਤੁਹਾਡਾ ਚਿਹਰਾ ਸਾਫ ਅਤੇ ਚਮਕਦਾਰ ਹੁੰਦਾ ਹੈ।
6. ਜੀਰੇ ਅਤੇ ਪਹਾੜੀ ਨਮਕ ਨੂੰ ਬਾਰੀਕ ਪੀਸ ਕੇ ਮੰਜਨ ਬਣਾ ਲਓ। ਇਸ ਮੰਜਨ ਨਾਲ ਦੰਦਾਂ ਅਤੇ ਮਸੂੜਿਆਂ ਦੇ ਦਰਦ ਤੋਂ ਅਰਾਮ ਮਿਲੇਗਾ ਅਤੇ ਮੂੰਹ ਦੀ ਦੁਰਗੰਧ ਖਤਮ ਹੋਵੇਗੀ।
7. ਹਿਸਟੀਰੀਆ ਦੇ ਮਰੀਜ਼ ਨੂੰ ਗਰਮ ਪਾਣੀ 'ਚ  ਭੁੰਨੀ ਹਿੰਗ, ਜੀਰਾ, ਪੁਦੀਨਾ, ਨਿੰਬੂ ਅਤੇ ਨਮਕ ਮਿਲਾ ਕੇ ਪਿਲਾਉਣ ਨਾਲ ਮਰੀਜ਼ ਨੂੰ ਤੁਰੰਤ ਲਾਭ ਮਿਲਦਾ ਹੈ।
8. ਥਾਇਰਾਇਡ (ਗਲੇ ਦੀ ਗੰਢ) 'ਚ  ਇਕ ਕੱਪ ਪਾਲਕ ਦੇ ਰਸ ਨਾਲ ਇਕ ਚੱਮਚ ਸ਼ਹਿਦ ਅਤੇ ਇਕ ਚੌਥਾਈ ਚੱਮਚ ਜੀਰਾ ਪਾਊਡਰ ਮਿਲਾ ਕੇ ਸੇਵਨ ਕਰਨ ਨਾਲ ਲਾਭ ਮਿਲਦਾ ਹੈ। 
9. ਮੇਥੀ, ਜਵੈਣ, ਜੀਰਾ ਅਤੇ ਸੌਂਫ ਦੀ 50-50 ਗ੍ਰਾਮ ਮਾਤਰਾ ਅਤੇ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਕੇ ਪੀਸ ਲਓ। ਇਕ ਚੱਮਚ ਰੋਜ਼ ਸਵੇਰੇ ਸੇਵਨ ਕਰਨ ਨਾਲ ਸ਼ੂਗਰ, ਜੋੜਾਂ ਦੇ ਦਰਦ ਅਤੇ ਪੇਟ ਦੇ ਵਿਕਾਰਾਂ ਤੋਂ ਅਰਾਮ ਮਿਲੇਗਾ। ਗੈਸ ਦੀ ਸਮੱਸਿਆ 'ਚ  ਇਸ ਤੋਂ ਤੁਰੰਤ ਲਾਭ ਮਿਲੇਗਾ।
10. ਔਰਤਾਂ ਲਈ ਇਹ ਕਾਫੀ ਲਾਭਦਾਇਕ ਹੈ। ਪ੍ਰਸੂਤ ਤੋਂ ਬਾਅਦ ਜੀਰੇ ਦੇ ਸੇਵਨ ਨਾਲ ਬੱਚੇਦਾਨੀ ਦੀ ਸਫਾਈ ਹੋ ਜਾਂਦੀ ਹੈ।
11. ਜੀਰੇ ਨੂੰ ਪਾਣੀ 'ਚ  ਉਬਾਲ ਕੇ ਉਸ ਪਾਣੀ ਨਾਲ ਨਹਾਉਣ 'ਤੇ ਖਾਰਸ਼ ਮਿਟ ਜਾਂਦੀ ਹੈ।
12. 3 ਗ੍ਰਾਮ ਜੀਰਾ ਅਤੇ 125 ਮਿ.ਗ੍ਰਾਮ ਫਟਕੜੀ ਪੋਟਲੀ 'ਚ  ਬੰਨ੍ਹ ਕੇ ਗੁਲਾਬ ਜਲ ਜਾਂ ਉਬਾਲ ਕੇ ਠੰਡੇ ਕੀਤੇ 10 ਗ੍ਰਾਮ ਪਾਣੀ 'ਚ  ਭਿਓਂ ਦਿਓ। ਅੱਖ 'ਚ  ਦਰਦ ਹੋਣ ਜਾਂ ਅੱਖ ਲਾਲ ਹੋਣ 'ਤੇ ਇਸ ਰਸ ਨੂੰ ਟਪਕਾਉਣ ਨਾਲ ਅਰਾਮ ਮਿਲਦਾ ਹੈ।
13. ਦਹੀਂ 'ਚ  ਭੂਰੇ ਜੀਰੇ ਦਾ ਚੂਰਨ ਮਿਲਾ ਕੇ ਖਾਣ ਨਾਲ ਡਾਇਰੀਆ ਮਿਟਦਾ ਹੈ।