ਜਾਣੋਂ ਹਰੀ ਮਿਰਚ ਖਾਣ ਦੇ ਫਾਇਦਿਆਂ ਬਾਰੇ

05/13/2017 12:54:01 PM

ਮੁੰਬਈ— ਹਰੀ ਜਿਨ੍ਹੀ ਕੋੜੀ ਹੁੰਦੀ ਹੈ ਉਨ੍ਹੀ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਤਿੱਖੀ ਹਰੀ ਮਿਰਚ ਨੂੰ ਖਾਣਾ ਸਿਹਤ ਅਤੇ ਖੂਬਸੂਰਤੀ ਦੋਵਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾਂ ਹਰੀ ਮਿਰਚ ਖਾਣ ਨਾਲ ਸਿਹਤ ਸਿਹਤਮੰਦ ਰਹਿੰਦੀ ਹੈ। ਹਰੀ ਮਿਰਚ ''ਚ ਕੈਪਸੀਯਾਸਿਨ ਨਾਮਕ ਯੌਗਿਕ ਮੌਜ਼ੂਦ ਹੁੰਦਾ ਹੈ, ਜੋ ਇਸ ਨੂੰ ਮਸਾਲੇਦਾਰ ਬਣਾਉਂਦਾ ਹੈ। ਆਓ ਜਾਣਦੇ ਹਾਂ ਹਰੀ ਮਿਰਚ ਖਾਣ ਦੇ ਫਾਇਦਿਆਂ ਬਾਰੇ। 
1. ਮਿਰਚ ਖਾਣ ਨਾਲ ਖੂਨ ਸਾਫ ਹੁੰਦਾ ਹੈ। ਇਸ ਨਾਲ ਚਿਹਰੇ ''ਤੇ ਮੁਹਾਸਿਆਂ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ। ਇਸ ''ਚ ਵਿਟਾਮਿਨ-ਸੀ ਅਤੇ ਵਿਟਾਮਿਨ-ਈ ਪਾਈ ਜਾਂਦੀ ਹੈ।
2. ਛੋਟੀਆਂ-ਛੋਟੀਆਂ ਫਿਨਸੀਆਂ ਨਿਕਲਣ ''ਤੇ ਹਰੀ ਮਿਰਚ ਦਾ ਲੇਪ ਲਗਾਉਣ ਨਾਲ ਇਹ ਪਰੇਸ਼ਾਨੀ ਦੂਰ ਹੁੰਦੀ ਹੈ।  ਮਿਰਚ ਜਾ ਫਿਰ ਸ਼ਿਮਲਾ ਮਿਰਚ ''ਚ ਤੁਹਾਨੂੰ ਬਹੁਤ ਸਾਰੇ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਮਿਲ ਜਾਣਗੇ। ਐਂਟੀਆਕਸੀਡੈਂਟ ਸਾਡੀ ਚਮੜੀ ਅਤੇ ਸਿਹਤ ਦੇ ਲਈ ਬਹੁਤ ਚੰਗਾ ਮਨਿਆ ਜਾਂਦਾ ਹੈ। 
3. ਮਿਰਚ ਖਾਣ ਨਾਲ ਚਿਹਰੇ ''ਤੇ ਝੁਰੜੀਆਂ ਨਹੀਂ ਪੈਂਦੀਆਂ। 
4. ਹਰੀ ਮਿਰਚ ''ਚ ਵਿਟਾਮਿਨ-ਈ ਹੁੰਦਾ ਹੈ, ਜੋ ਕਿ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 
5. ਹਰੀ ਮਿਰਚ ''ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਇਨਫੈਕਸ਼ਨ ਨੂੰ ਦੂਰ ਰੱਖਦੇ ਹਨ। 
6. ਹਰੀ ਮਿਰਚ ਖਾਣ ਨਾਲ ਤੁਹਾਨੂੰ ਚਮੜੀ ਦੇ ਰੋਗ ਨਹੀਂ ਹੁੰਦੇ। ਔਰਤਾਂ ''ਚ ਅਕਸਰ ਆਇਰਨ ਦੀ ਕਮੀ ਹੋ ਜਾਂਦੀ ਹੈ, ਪਰ ਜੇਕਰ ਤੁਸੀਂ ਹਰੀ ਮਿਰਚ ਭੋਜਨ ਦੇ ਨਾਲ ਰੋਜ਼ ਖਾਓਗੇ ਤਾਂ ਤੁਹਾਡੀ ਇਹ ਕਮੀ ਪੂਰੀ ਹੋ ਜਾਵੇਗੀ। 
7. ਇਸ ਨਾਲ ਅਮੀਨੀਆਂ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ।