ਕੀਵੀ ਫਲ ਦੀ ਵਰਤੋਂ ਸਿਹਤ ਲਈ ਹੈ ਬੇਹੱਦ ਗੁਣਕਾਰੀ

01/16/2019 10:19:14 AM

ਨਵੀਂ ਦਿੱਲੀ— ਕੀਵੀ ਦੇਖਣ 'ਚ ਚੀਕੂ ਵਰਗਾ ਲੱਗਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਕੀਵੀ ਫਲ ਖਾਣ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਆਯੁਰਵੇਦ ਮੁਤਾਬਕ ਦੱਸਿਆ ਜਾਂਦਾ ਹੈ ਕਿ ਇਹ ਫਲ ਸਿਹਤ ਲਈ ਬਹੁਤ ਵਧੀਆ ਹੈ। ਕੀਵੀ ਫਲ 'ਚ ਸਾਰੇ ਉਪਯੋਗੀ ਤੱਤ ਮੌਜੂਦ ਹੁੰਦੇ ਹਨ।ਇਸ 'ਚ ਵਿਟਾਮਿਨ-ਸੀ ਦੀ ਮਾਤਰਾ ਹੋਣ ਕਾਰਨ ਇਹ ਸਰੀਰ ਨੂੰ ਕਈ ਰੋਗਾ 'ਤੋਂ ਮੁਕਤ ਰੱਖਦਾ ਹੈ ਅਤੇ ਤਣਾਅ ਦੀ ਸਮੱਸਿਆ ਵੀ ਦੂਰ ਰੱਖਦਾ ਹੈ।
 

ਕੀਵੀ ਫਲ ਦੇ ਫਾਇਦੇ
 

1. ਦਿਲ ਦੇ ਲਈ ਫਾਇਦੇਮੰਦ 
ਕੀਵੀ ਫਲ ਖਾਣ ਨਾਲ ਦਿਲ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ।ਦਿਲ ਸਿਹਤਮੰਦ ਰਹਿੰਦਾ ਹੈ।ਇਸ ਲਈ ਦਿਲ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

2. ਬਲੱਡ ਪ੍ਰੈਸ਼ਰ ਘੱਟ ਕਰੇ
ਕੀਵੀ ਫਲ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਰਹਿੰਦੀ ਹੈ।ਇਸ ਲਈ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

3. ਸ਼ੂਗਰ ਤੋਂ ਛੁਟਕਾਰਾ
ਇਹ ਫਲ ਸ਼ੂਗਰ ਦੇ ਮਰੀਜ਼ਾਂ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ।ਇਸ ਲਈ ਕੀਵੀ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

4. ਖੂਨ ਦੀ ਕਮੀ ਨੂੰ ਦੂਰ ਕਰੇ
ਕੀਵੀ ਫਲ ਦੀ ਵਰਤੋਂ ਕਰਨ ਨਾਲ ਸਰੀਰ 'ਚੋਂ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਖੂਨ ਦੀ ਕਮੀ ਹੋਣ 'ਤੇ ਇਸ ਫਲ ਦੀ ਵਰਤੋਂ ਜ਼ਰੂਰ ਕਰੋ।

5. ਕੋਲੈਸਟਰੋਲ ਲੇਵਲ 'ਚ ਮਦਦਗਾਰ
ਕੀਵੀ ਫਲ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਦੀ ਨਿਯਮਤ ਵਰਤੋ ਨਾਲ ਕੋਲੈਸਟਰੋਲ ਕੰਟਰੋਲ 'ਚ ਰਹਿੰਦਾ ਹੈ। ਦਿਲ ਨਾਲ ਜੁੜੀਆਂ ਬੀਮਾਰੀਆਂ 'ਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ ।

6. ਸੋਜ ਘੱਟ ਕਰਨ 'ਚ ਮਦਦ ਕਰਦਾ ਹੈ
ਕੀਵੀ 'ਚ ਇੰਫਲੇਮੇਟਰੀ ਗੁਣ ਹੁੰਦੇ ਹਨ ਇਸ ਲਈ ਜੇ ਕਿਤੇ ਸਰੀਰ ਦੇ ਅੰਦਰਲੇ ਹਿੱਸੇ 'ਚ ਸੱਟ ਕਾਰਨ ਸੋਜ ਹੋਵੇ ਤਾਂ ਕੀਵੀ ਫਲ ਦੀ ਵਰਤੋਂ ਕਰੋ ਇਹ ਫਾਇਦੇਮੰਦ ਹੁੰੰਦਾ ਹੈ। 

7. ਕਬਜ਼ ਤੋਂ ਰਾਹਤ 
ਕੀਵੀ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ। ਕੀਵੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ 'ਚ ਫਾਈਬਰ ਦੀ ਮੌਜੂਦਗੀ ਕਾਰਨ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।

Neha Meniya

This news is Content Editor Neha Meniya