ਕਿਡਨੀ ਦਿਹਾੜੇ 'ਤੇ ਵਿਸ਼ੇਸ਼ : ਕਿਡਨੀਆਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰ ਅਪਣਾਓ ਇਹ ਨੁਕਤੇ

03/11/2021 4:18:45 PM

ਨਵੀਂ ਦਿੱਲੀ— ਕੀ ਤੁਸੀਂ ਜਾਣਦੇ ਹੋ ਕਿ ਸ਼ੂਗਰ, ਮੋਟਾਪਾ ਅਤੇ ਹਾਈਪਰਟੈਂਸ਼ਨ ਦੀ ਸਮੱਸਿਆ ਨਾਲ ਕਿਡਨੀ ਦੀ ਬੀਮਾਰੀ ਹੋ ਸਕਦੀ ਹੈ। ਸਿਹਤਮੰਦ ਲਾਈਫ ਸਟਾਈਲ ਜਿਉਣਾ, ਤਣਾਅ 'ਚ ਰਹਿਣਾ, ਖਾਣ-ਪੀਣ ਸਹੀ ਨਾ ਰੱਖਣਾ, ਇਹ ਸਾਰੀਆਂ ਸਮੱਸਿਆਵਾਂ ਤੁਹਾਨੂੰ ਬੀਮਾਰੀਆਂ ਵੱਲ ਨੂੰ ਧਕੇਲ ਰਹੀਆਂ ਹਨ ਸਹੀ ਮਾਤਰਾ 'ਚ ਖਾਣਾ, ਕਿਡਨੀ ਲਈ ਬੇਹੱਦ ਜ਼ਰੂਰੀ ਹੁੰਦਾ ਹੈ ਜੇਕਰ ਤੁਹਾਨੂੰ ਕਿਡਨੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਨ੍ਹਾਂ ਨੁਕਤਿਆਂ ਨੂੰ ਅਪਣਾ ਸਕਦੇ ਹੋ।

ਫ਼ਲ ਅਤੇ ਸਬਜ਼ੀਆਂ ਖੁਰਾਕ 'ਚ ਕਰੋ ਸ਼ਾਮਲ 

ਫਲ ਅਤੇ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਤੁਹਾਨੂੰ ਕਿਡਨੀ ਸੰਬੰਧੀ ਬੀਮਾਰੀ ਤੋਂ ਬਚਾਉਂਦੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਕਿਡਨੀ ਸੰਬੰਧੀ ਸਮੱਸਿਆ ਹੈ ਉਹ ਆਪਣੀ ਖੁਰਾਕ 'ਚ ਘੱਟ ਪੋਟਾਸ਼ੀਅਮ ਵਾਲੇ ਖਾਦ ਪਦਾਰਥਾਂ ਨੂੰ ਸ਼ਾਮਲ ਕਰੋ ਜਿਵੇਂ ਸੇਬ, ਨਾਸ਼ਪਤੀ, ਪਪੀਤਾ, ਅਮਰੂਦ ਆਦਿ। ਇਸ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ 'ਚ ਰਹੇਗੀ।

ਸ਼ੂਗਰ ਦੀ ਸਮੱਸਿਆ ਹੋਣ 'ਤੇ
ਹਾਈਪਰਟੈਂਸ਼ਨ ਅਤੇ ਸ਼ੂਗਰ ਦੋਹੇਂ ਹੀ ਅਜਿਹੀਆਂ ਸਮੱਸਿਆਵਾਂ ਹਨ ਜਿਸ ਨਾਲ ਲੋਕਾਂ ਦੀ ਕਿਡਨੀ ਖਰਾਬ ਹੋ ਸਕਦੀ ਹੈ ਜੇਕਰ ਪਰਿਵਾਰ 'ਚ ਕਿਸੇ ਨੂੰ ਹਾਈਪਰਟੈਂਸ਼ਨ ਜਾਂ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਵੀ ਰੋਜ਼ਾਨਾ ਆਪਣੇ ਬਲੱਡ ਪ੍ਰੈਸ਼ਰ ਨੂੰ ਰੋਜ਼ ਚੈੱਕ ਕਰਨਾ ਸ਼ੁਰੂ ਕਰ ਦਿਓ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਰੋਜ਼ ਕਸਰਤ ਕਰੋ
ਰੋਜ਼ਾਨਾ ਕਸਰਤ ਕਰਨ ਨਾਲ ਸਾਡਾ ਕੋਲੈਸਟਰੋਲ, ਬਲੱਡ ਪ੍ਰੈਸ਼ਰ ਅਤੇ ਮੋਟਾਪਾ ਸਾਰੀਆਂ ਚੀਜ਼ਾਂ ਕੰਟਰੋਲ 'ਚ ਰਹਿੰਦੀਆਂ ਹਨ। ਸਾਡਾ ਸਟੈਮਿਨਾ ਵਧਾਉਣ ਦੇ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਕਸਰਤ ਨਾਲ ਬਾਡੀ ਇੰਫਲੇਮੇਸ਼ਨ ਘੱਟ ਹੁੰਦਾ ਹੈ ਉਥੇ ਹੀ ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਤੋਂ ਤਾਂ ਇਸ ਨਾਲ ਤੁਹਾਨੂੰ ਡਾਇਬਿਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਹ ਕਿਡਨੀ ਲਈ ਇਕ ਵੱਡਾ ਖਤਰਾ ਸਾਬਤ ਹੋ ਸਕਦਾ ਹੈ।

ਪਾਣੀ ਪੀਣਾ ਹੈ ਬੇਹੱਦ ਜ਼ਰੂਰੀ
ਇਕ ਹੈਲਦੀ ਸਰੀਰ ਲਈ ਪਾਣੀ ਪੀਂਦੇ ਰਹਿਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ-ਨਾਲ ਤੁਸੀਂ ਜੂਸ, ਸ਼ੇਕ ਜਾਂ ਦੁੱਧ ਵਰਗੇ ਪਦਾਰਥਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਦਿਨ 'ਚ ਜਿੰਨੀ ਵਾਰ ਵਾਸ਼ਰੂਮ ਜਾਓਗੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ, ਜਿਸ ਨਾਲ ਤੁਸੀਂ ਹਮੇਸ਼ਾ ਸਿਹਤਮੰਦ ਰਹੋਗੇ।

ਨੋਟ-ਕਿਡਨੀ ਨੂੰ ਸਿਹਤਮੰਦ ਰੱਖਣ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦੱਸੋ।

Aarti dhillon

This news is Content Editor Aarti dhillon